ਪੰਜਾਬੀ

ਸਿੱਧਵਾਂ ਨਹਿਰ ਦੀ ਸਫ਼ਾਈ ਮੁਹਿੰਮ ਕਾਰਨ ਨਹਿਰ ਵਿਚ ਕੂੜੇ-ਕਰਕਟ ਦੀ ਮਾਤਰਾ ਕਾਫ਼ੀ ਘਟ

Published

on

ਲੁਧਿਆਣਾ : ਨਗਰ ਨਿਗਮ ਵਲੋਂ ਸਿੱਧਵਾਂ ਨਹਿਰ ਦੀ ਸਫ਼ਾਈ ਲਈ ਸ਼ੁਰੂ ਕੀਤੀ ਗਈ ਮੁਹਿੰਮ ਕਾਰਨ ਨਹਿਰ ਵਿਚ ਕੂੜੇ-ਕਰਕਟ ਦੀ ਮਾਤਰਾ ਪਿਛਲੇ ਸਮੇਂ ਵਿਚ ਕਾਫ਼ੀ ਘਟ ਗਈ ਹੈ | ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਵੱਦੀ ਨਹਿਰ ਦੇ ਪੁਲ ਨੇੜੇ ਲਗਾਏ ਗਏ ਮਿੰਨੀ ਹਾਈਡਲ ਪਲਾਂਟ ਵਿਚ ਕੂੜੇ-ਕਰਕਟ ਦੀ ਆਮਦ 85-90 ਫੀਸਦੀ ਤੱਕ ਘਟ ਗਈ ਹੈ। ਨਹਿਰ ਵਿਚ ਸੁੱਟੇ ਜਾਂਦੇ ਕੂੜੇ ਨੂੰ ਪਲਾਂਟ ਵਿਚ ਜਾਣ ਤੋਂ ਰੋਕਣ ਲਈ ਪਲਾਂਟ ‘ਤੇ ਇਕ ਕੂੜਾ ਰੈਕ ਲਗਾਇਆ ਗਿਆ ਹੈ।

ਪਲਾਂਟ ਦੇ ਮੈਨੇਜਰ ਗੁਰਪ੍ਰੀਤ ਸਿੰਘ ਅਨੁਸਾਰ ਸ਼ਹਿਰ ਵਾਸੀਆਂ ਨੂੰ ਨਹਿਰ ਵਿਚ ਕੂੜਾ ਸੁੱਟਣ ਤੋਂ ਰੋਕਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤੋਂ ਬਾਅਦ ਪਲਾਂਟ ਵਿਚ ਕੂੜੇ-ਕਰਕਟ ਦੀ ਆਮਦ ਲਗਭਗ 85-90 ਫੀਸਦੀ ਤੱਕ ਘਟ ਗਈ ਹੈ। ਪਲਾਂਟ ਦੇ ਸੰਚਾਲਕ ਜਗਰੂਪ ਸਿੰਘ ਨੇ ਦੱਸਿਆ ਕਿ ਨਹਿਰ ਵਿਚ ਸੁੱਟੇ ਜਾਂਦੇ ਕੂੜੇ ਨੂੰ ਪਲਾਂਟ ਵਿਚ ਜਾਣ ਤੋਂ ਰੋਕਣ ਲਈ ਹਾਈਡਲ ਪਲਾਂਟ ਦੇ ਅੰਦਰ ਇਕ ਕੂੜਾ ਰੈਕ ਲਗਾਇਆ ਗਿਆ ਹੈ।

ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਨਗਰ ਨਿਗਮ ਨੇ ਹਾਲ ਹੀ ਵਿਚ ਨਹਿਰ ਦੇ ਇਕ ਵੱਡੇ ਹਿੱਸੇ ਦੀ ਸਫ਼ਾਈ ਕੀਤੀ ਹੈ। ਨਹਿਰ ਨੂੰ ਸਾਫ਼ ਰੱਖਣ ਦਾ ਟੀਚਾ ਸ਼ਿਹਰ ਵਾਸੀਆਂ ਦੇ ਸਹਿਯੋਗ ਤੋਂ ਬਿਨ੍ਹਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਉਲੰਘਣਾ ਕਰਨ ਵਿਾਲਆਂ ਤੇ ਸਖਤੀ ਕਰਨ ਤੋਂ ਇਲਾਵਾ, ਨਿਵਾਸੀਆਂ ਨੂੰ ਨਹਿਰ ਵਿਚ ਕੂੜਾ ਸੁੱਟਣ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਨੇ ਦੱਸਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 1232 ਤੋਂ ਵੱਧ ਵਸਨੀਕਾਂ ਨੂੰ ਨਗਰ ਨਿਗਮ ਸਟਾਫ਼ ਅਤੇ ਮਾਰਸ਼ਲ ਏਡ ਵਾਲੰਟੀਅਰਾਂ ਦੀ ਟੀਮ ਵੱਲੋਂ ਨਹਿਰ ਵਿੱਚ ਕੂੜਾ ਸੁੱਟਦੇ ਹੋਏ ਫੜਿਆ ਗਿਆ ਹੈ। 337 ਤੋਂ ਵੱਧ ਉਲੰਘਣਾ ਕਰਨ ਵਾਲਿਆਂ ਵਿਰੁੱਧ 5000 ਰੁਪਏ ਤੱਕ ਦੇ ਚਲਾਨ ਕੀਤੇ ਗਏ ਹਨ। ਇਨ੍ਹਾਂ ‘ਚ ਉੱਚ ਪੱਧਰੀ ਸੁਸਾਇਟੀਆਂ ਦੇ ਪੜ੍ਹੇ ਲਿਖੇ ਵਿਅਕਤੀ ਵੀ ਨਹਿਰ ਵਿਚ ਕੂੜਾ ਸੁੱਟਦੇ ਫੜੇ ਗਏ ਹਨ।

Facebook Comments

Trending

Copyright © 2020 Ludhiana Live Media - All Rights Reserved.