ਪੰਜਾਬੀ

ਸੜਕ ਦੀ ਹਾਲਤ ਖਰਾਬ ਹੋਣ ਕਾਰਨ ਧਾਂਦਰਾ ਰੋਡ ਵਾਸੀਆਂ ਨੇ ਕੀਤਾ ਭਾਰੀ ਰੋਸ ਪ੍ਰਦਰਸ਼ਨ

Published

on

ਲੁਧਿਆਣਾ : ਸਥਾਨਕ ਦੁੱਗਰੀ ਥਾਣੇ ਦੇ ਨਾਲ ਲੱਗਦੀ ਧਾਂਦਰਾ ਰੋਡ ਦੀ ਮਾੜੀ ਹਾਲਤ ਕਾਰਨ ਇਲਕਾ ਵਾਸੀਆਂ ਨੇ ਦੁੱਗਰੀ ਥਾਣੇ ਦੇ ਬਾਹਰ ਚੌਕ ਜਾਮ ਕਰਕੇ ਸਰਕਾਰ ਅਤੇ ਹਲਕੇ ਦੇ ਵਿਧਾਇਕ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।

ਬਾਬਾ ਦੀਪ ਸਿੰਘ ਨਗਰ ਦੇ ਸਰਪੰਚ ਸੁਖਬੀਰ ਸਿੰਘ ਪੱਪੀ, ਪੰਚ ਸਵਰਨਜੀਤ ਕੌਰ, ਬਲਵਿੰਦਰ ਸਿੰਘ, ਸੁਨੀਲ ਕੁਮਾਰ, ਸਰਪੰਚ ਸ਼ਮਸ਼ੇਰ ਸਿੰਘ, ਸਾਬਕਾ ਪੰਚ ਜੋਗਿੰਦਰ ਸਿੰਘ,ਬੁੱਧ ਸਿੰਘ ਖੇੜਾ, ਸੁਖਦੇਵ ਸਿੰਘ ਭੌਰਾ, ਪਰਮਜੀਤ ਸਿੰਘ, ਅਜੇ ਕੁਮਾਰ, ਅਸ਼ਵਨੀ ਗਰਗ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਔਰਤਾਂ ਨੇ ਸੜਕ ‘ਤੇ ਝਾੜੂ ਖਿਲਾਰ ਕੇ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ |

ਇਸ ਮੌਕੇ ‘ਤੇ ਪਹੁੰਚੇ ਐਡਵੋਕੇਟ ਦਮਨ ਪ੍ਰੀਤ ਸਿੰਘ ਭੀਖੀ ਨੇ ਮੰਗ ਪੱਤਰ ਲੈ ਕੇ ਧਰਨਾ ਸਮਾਪਤ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਜਲਦੀ ਹੀ ਸੜਕ ਬਣਾਈ ਜਾਵੇਗੀ । ਇਸ ਸਬੰਧੀ ਇਲਾਕਾ ਵਾਸੀਆਂ ਨੇ ਐਮ ਐਲ ਏ ਜੀਵਨ ਸਿੰਘ ਸੰਗੋਵਾਲ ਨਾਲ ਗੱਲ ਕੀਤੀ ਤੇ ਉਨ੍ਹਾਂ ਦੇ ਪੀਏ ਨੇ ਉਨ੍ਹਾਂ ਨੂੰ ਧਰਨਾ ਖਤਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾਵੇਗਾ ।

Facebook Comments

Trending

Copyright © 2020 Ludhiana Live Media - All Rights Reserved.