ਪੰਜਾਬੀ

ਡੀਟੀਐਫ਼ ਵੱਲੋਂ ਜੇਤੂ ਰੈਲੀ ਵਿੱਚ ਪਹਿਲਵਾਨਾਂ ਉੱਤੇ ਪੁਲਿਸ ਤਸ਼ੱਦਦ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

Published

on

ਲੁਧਿਆਣਾ : ਸਰਕਾਰੀ ਹਾਈ ਸਕੂਲ ਭਾਦਲਾ ਨੀਚਾ ਅਤੇ ਸਰਕਾਰੀ ਮਿਡਲ ਸਕੂਲ ਅਲੌੜ ਦੇ ਅਧਿਆਪਕਾਂ ਦੀਆਂ ਤਿੰਨ ਮਹੀਨੇ ਤੋਂ ਰੁਕੀਆਂ ਤਨਖਾਹਾਂ ਦਾ ਮਾਮਲਾ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਵਿੱਢੇ ਸੰਘਰਸ਼ ਸਦਕਾ ਹੱਲ ਹੋ ਗਿਆ ਹੈ। ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਮਰਾਲਾ ਨੇ ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅੱਜ ਸਮੂਹਿਕ ਛੁੱਟੀ ਲੈ ਕੇ ਪੀੜਿਤ ਅਧਿਆਪਕਾਂ ਸਮੇਤ ਜੱਥੇਬੰਦੀ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਰੋਹ ਭਰਪੂਰ ਦਸਤਕ ਦਿੱਤੀ।

ਬਿਨਾਂ ਕਿਸੇ ਠੋਸ ਕਾਰਨ ਰੋਕੀਆਂ ਗਈਆਂ ਉਕਤ ਅਧਿਆਪਕਾਂ ਦੀਆਂ ਤਨਖਾਹਾਂ ਸਬੰਧੀ ਜੱਥੇਬੰਦੀ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਨੇ ਰੋਸ ਪ੍ਰਗਟ ਕੀਤਾ; ਜਿਸ ਉੱਤੇ ਡੀ ਈ ਓ ਸੈਕੰਡਰੀ ਨੇ ਤੁਰੰਤ ਕਾਰਵਾਈ ਕਰਦਿਆਂ ਤਨਖਾਹਾਂ ਕਢਵਾਉਣ ਲਈ ਰਾਹ ਪੱਧਰਾ ਕੀਤਾ। ਇਸ ਦੇ ਨਾਲ ਹੀ ਅਧਿਆਪਕਾਂ ਦੀਆਂ ਹੋਰ ਵੱਖ-ਵੱਖ ਮੰਗਾਂ ਸਬੰਧੀ ਡੀਈਓ ਸੈਕੰਡਰੀ ਅਤੇ ਡੀਈਓ ਪ੍ਰਾਇਮਰੀ ਨਾਲ ਵਫ਼ਦ ਨੇ ਵਿਸਤਾਰ ਪੂਰਵਕ ਅਤੇ ਬਾਦਲੀਲ ਗੱਲਬਾਤ ਕੀਤੀ।

ਜੇਤੂ ਰੈਲੀ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜਨਰਲ ਸਕੱਤਰ ਹਰਜੀਤ ਸੁਧਾਰ ਨੇ ਕੇਂਦਰ ਸਰਕਾਰ ਦੇ ਦਿੱਲੀ ਵਿਖੇ ਹੱਕ ਮੰਗ ਰਹੇ ਪਹਿਲਵਾਨਾਂ ਵਿਰੁੱਧ ਅਖ਼ਤਿਆਰ ਕੀਤੇ ਤਾਨਾਸ਼ਾਹੀ ਰਵੱਈਏ ਦੀ ਰੋਹ ਭਰਪੂਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਵਿਭਾਗ ਅਧੀਨ ਦਿੱਲੀ ਪੁਲਿਸ ਵੱਲੋਂ ਦੇਸ਼ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕਰਨ ਵਾਲੀਆਂ ਪਹਿਲਵਾਨ ਧੀਆਂ ਨੂੰ ਸੜ੍ਹਕਾਂ ਉੱਤੇ ਘੜੀਸਿਆ ਜਾ ਰਿਹਾ ਹੈ। ਜੱਥੇਬੰਦੀ ਹੱਕ ਮੰਗ ਰਹੇ ਪਹਿਲਵਾਨਾਂ ਦੀ ਡਟਵੀਂ ਹਮਾਇਤ ਕਰੇਗੀ।

Facebook Comments

Trending

Copyright © 2020 Ludhiana Live Media - All Rights Reserved.