Connect with us

ਪੰਜਾਬੀ

ਡੀ.ਟੀ.ਐਫ. ਦੀ ਲੁਧਿਆਣਾ ਇਕਾਈ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ

Published

on

DTF Ludhiana unit of Fuki Punjab Government

ਲੁਧਿਆਣਾ : ਅਧਿਆਪਕ ਆਗੂਆਂ ਨੂੰ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਖ਼ਿਲਾਫ਼ ਸੰਘਰਸ਼ ਕਰਨ ‘ਤੇ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਡੀ.ਪੀ.ਆਈ. (ਸੈ.ਸਿੱ.) ਪੰਜਾਬ ਵਲੋਂ ਸੰਗਰੂਰ ਜ਼ਿਲੇ੍ ਦੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਲੌਂਗੋਵਾਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਾਤਾ ਸਿੰਘ ਨਮੋਲ ਆਦਿ ਦੀਆਂ ਬਦਲੀਆਂ ਦੂਰ-ਦੁਰਾਡੇ ਜ਼ਿਲਿ੍ਆਂ ਵਿਚ ਬਦਲੀਆਂ ਕਰਨ ਅਤੇ ਪਰਚੇ ਦਰਜ ਕਰਨ ਖ਼ਿਲਾਫ਼ ਰੋਸ ਦੀ ਲਹਿਰ ਨੇ ਪੰਜਾਬ ਭਰ ਵਿਚ ਜ਼ੋਰ ਫੜ ਲਿਆ ਹੈ |

ਇਸੇ ਕੜੀ ਵਿਚ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਲੁਧਿਆਣਾ ਇਕਾਈ ਵਲੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ |

ਪੰਜਾਬ ਸਰਕਾਰ ਦੇ ਇਸ਼ਾਰੇ ਉਤੇ ਡੀ. ਪੀ. ਆਈ. (ਸੈ. ਸਿੱ.) ਵਲੋਂ ਕੀਤੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਫ਼ਰੰਟ ਦੇ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਮਰਾਲਾ, ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਦੀ ਅਖੌਤੀ ਆਮ ਆਦਮੀ ਦੀ ਸਰਕਾਰ ਦਾ ਅਸਲ ਚਿਹਰਾ ਉਦੋਂ ਨੰਗਾ ਹੋ ਗਿਆ ਹੈ, ਜਦੋਂ ਕਿ ਇਸ ਦੇ ਇਸ਼ਾਰੇ ‘ਤੇ ਅਤੇ ਰਾਜਸੀ ਸਰਪ੍ਰਸਤੀ ਤਹਿਤ ਉਨ੍ਹਾਂ ਅਧਿਆਪਕ ਆਗੂਆਂ ‘ਤੇ ਪਰਚੇ ਦਰਜ਼ ਕਰਕੇ ਦੂਰ-ਦੁਰਾਡੇ ਦੇ ਜ਼ਿਲਿ੍ਆਂ ਵਿਚ ਬਦਲੀਆਂ ਕੀਤੀਆਂ ਹਨ, ਜੋ ਆਮ ਆਦਮੀ ਦੇ ਬੱਚਿਆਂ ਵਿਚੋਂ ਵਿਦਿਆਰਥੀਆਂ ਦੇ ਹੱਕਾਂ ਲਈ ਸ਼ਾਂਤ ਸੰਘਰਸ਼ ਕਰਦੇ ਹਨ |

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ (ਜ਼ਿਲ੍ਹਾ ਪੈੱ੍ਰਸ ਸਕੱਤਰ) ਸੁਖਦੇਵ ਸਿੰਘ ਹਠੂਰ, ਤੁਲਸੀਦਾਸ, ਇੰਦਰਪ੍ਰੀਤ ਸਿੰਘ, ਗੁਰਦੀਪ ਸਿੰਘ, ਅਮਨਦੀਪ ਸਿੰਘ, ਸੰਦੀਪ ਕੁਮਾਰ, ਮਾਨਵਪ੍ਰੀਤ ਸਿੰਘ, ਰਾਜਿੰਦਰ ਸਿੰਘ ਮਾਛੀਵਾੜਾ, ਮੇਜਰ ਸਿੰਘ, ਬਲਦੇਵ ਸਿੰਘ, ਗੁਰਬਚਨ ਸਿੰਘ, ਸੰਜੇ ਪੁਰੀ, ਅਮਨਦੀਪ ਜਲਾਜਣ, ਹਰਪਿੰਦਰ ਸ਼ਾਹੀ, ਬਿੱਕਰ ਸਿੰਘ, ਅਵਤਾਰ ਸਿੰਘ ਬੈਨੀਪਾਲ, ਮਲਕੀਤ ਸਿੰਘ, ਕੁਲਦੀਪ ਸਿੰਘ ਮਾਨੂੰਪੁਰ, ਦਵਿੰਦਰ ਸਿੰਘ ਸਲੌਦੀ, ਅਤੇ ਸੀਨੀਅਰ ਟੀਚਰਜ਼ ਫੋਰਮ ਤੋਂ ਕੁਲਵੰਤ ਸਿੰਘ ਤੇ ਬਖ਼ਸ਼ੀ ਰਾਮ, ਹਾਜ਼ਰ ਸਨ |

Facebook Comments

Trending