Connect with us

Uncategorized

ਲੁਧਿਆਣਾ ‘ਚ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਤਸਕਰ ਕੋਲੋਂ 9mm ਪਿਸਤੌਲ ਬਰਾਮਦ

Published

on

ਲੁਧਿਆਣਾ : ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਨੌਜਵਾਨ ਨੂੰ ਜਦ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੇ ਕਬਜ਼ੇ ਚੋਂ 260 ਗਰਾਮ ਹੈਰੋਇਨ ਬਰਾਮਦ ਕੀਤੀ ਗਈ । ਪੁਲਿਸ ਮਾਮਲੇ ਦੀ ਤਫਤੀਸ਼ ਦੇ ਲਈ ਉਸ ਨੂੰ ਥਾਣੇ ਲੈ ਕੇ ਆਈ ਤੇ ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਮੁਲਜ਼ਮ ਦੇ ਕਬਜ਼ੇ ਚੋਂ 9 ਐਮ ਐਮ ਦੀ ਪਿਸਤੌਲ ਮਿਲੀ । ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਬਾਲਮੀਕੀ ਮੰਦਰ ਡਾ ਅੰਬੇਦਕਰ ਕਲੋਨੀ ਦੇ ਰਹਿਣ ਵਾਲੇ ਤੰਨੂੰ ਦੇ ਖ਼ਿਲਾਫ਼ ਅਸਲਾ ਐਕਟ ਅਤੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਕੋਲੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਹੈ ਹੈਰੋਇਨ ਦੀ ਤਸਕਰੀ ਕਰਦਾ ਹੈ ।ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਿਹਾ ਹੈ । ਜਾਣਕਾਰੀ ਤੋਂ ਬਾਅਦ ਆਰ ਕੇ ਰੋਡ ਤੇ ਪੈਂਦੇ ਬਿਜਲੀ ਦੇ ਗਰਿੱਡ ਦੇ ਲਾਗੇ ਨਾਕਾਬੰਦੀ ਕਰਕੇ ਮੁਲਜ਼ਮ ਤਨੂੰ ਨੂੰ ਗ੍ਰਿਫਤਾਰ ਕੀਤਾ ਗਿਆ । ਤਲਾਸ਼ੀ ਦੇ ਦੌਰਾਨ ਉਸ ਦੇ ਕਬਜ਼ੇ ਚੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ।ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਦ ਉਸ ਕੋਲੋਂ ਪੁੱਛ ਗਿੱਛ ਸ਼ੁਰੂ ਕੀਤੀ ਤਾਂ ਤਲਾਸ਼ੀ ਦੇ ਦੌਰਾਨ ਉਸ ਦੇ ਕਬਜ਼ੇ ਚੋਂ ਇੱਕ 9 ਐਮ ਐਮ ਦੀ ਪਿਸਤੌਲ ਵੀ ਬਰਾਮਦ ਕੀਤੀ ਗਈ । ਪੁਲਿਸ ਨੇ ਮੁਲਜ਼ਮ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਉਮੀਦ ਹੈ ਕਿ ਦੌਰਾਨੇ ਪੁੱਛਗਿੱਛ ਚ ਕਈ ਹੋਰ ਵੀ ਖੁਲਾਸੇ ਹੋਣਗੇ ।

Facebook Comments

Advertisement

Trending