ਅਪਰਾਧ

ਲੁਧਿਆਣਾ ‘ਚ ਨ/ਸ਼ਾ ਤਸਕਰਾਂ-STF ‘ਚ ਮੁਠਭੇੜ, 1 ਮੁਲਜ਼ਮ ਗ੍ਰਿਫ/ਤਾਰ, 2 ਫਰਾਰ

Published

on

ਲੁਧਿਆਣਾ : ਲੁਧਿਆਣਾ- ਚੰਡੀਗੜ੍ਹ ਰੋਡ ‘ਤੇ ਸਪੈਸ਼ਲ ਟਾਸਕ ਫੋਰਸ (STF) ਅਤੇ ਨਸ਼ਾ ਤਸਕਰਾਂ ਵਿਚਕਾਰ ਮੁਠਭੇੜ ਹੋਈ। ਦੱਸਿਆ ਜਾ ਰਿਹਾ ਹੈ ਪੁਲਿਸ ਨੇ ਦੋਸ਼ੀਆਂ ਨੂੰ ਨਾਕੇ ਤੇ ਰੁਕਣ ਲਈ ਕਿਹਾ ਸੀ, ਪਰ ਮੁਲਜ਼ਮ ਨੇ ਉਨ੍ਹਾਂ ਤੇ ਫਾਇਰਿੰਗ ਕਰ ਦਿੱਤੀ। ਇਨ੍ਹਾਂ ਹੀ ਨਹੀਂ ਮੁਲਜ਼ਮਾਂ ਨੇ ਭੱਜਣ ਲਈ ਟੀਮ ਦੇ ਉੱਪਰ ਕਾਰ ਚੜਾਉਣ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਨੇ ਕੁਝ ਘੰਟਿਆਂ ‘ਚ ਹੀ ਇਕ ਦੋਸ਼ੀ ਨੂੰ ਫੜ ਲਿਆ, ਜਦਕਿ ਬਾਕੀ ਦੋ ਫਰਾਰ ਹੋ ਗਏ।

ਜਾਣਕਾਰੀ ਅਨੁਸਾਰ STF ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵੈਗਨਰ ਕਾਰ ਵਿੱਚ ਨਸ਼ਾ ਤਸਕਰ ਨਸ਼ੇ ਦੀ ਸਪਲਾਈ ਕਰਨ ਲਈ ਆ ਰਹੇ ਹਨ। ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਨਾਕੇ ਤੇ ਇੱਕ ਕਾਰ ਆਈ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪਰ ਕਾਰ ਸਵਾਰਾਂ ਨੇ ਕਾਰ ਨਹੀਂ ਰੋਕੀ ਅਤੇ ਟੀਮ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਾਰ ਸਵਾਰਾਂ ਨੇ ਪੁਲਿਸ ‘ਤੇ 8 ਗੋਲੀਆਂ ਚਲਾਈਆਂ।। ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ 2 ਤੋਂ 3 ਗੋਲੀਆਂ ਚਲਾਈਆਂ।

ਇਸ ਤੋਂ ਬਾਅਦ ਪੁਲਿਸ ਨੇ ਇੱਕ ਤਸਕਰ ਨੂੰ ਫੜ ਲਿਆ। ਜਿਸ ਕੋਲੋਂ ਪੁਲਿਸ ਨੇ 32 ਬੋਰ ਦੇ 2 ਕਾਰਤੂਸ, 9 ਐਮ.ਐਮ. ਦੇ 4 ਕਾਰਤੂਸ ਅਤੇ 32 ਬੋਰ ਦੇ 2 ਕਾਰਤੂਸ, 20 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰਾਨਿਕ ਤੋਲਣ ਵਾਲੀ ਮਸ਼ੀਨ, ਗੋਲੀਆਂ ਅਤੇ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ। ਥਾਣਾ ਕੂੰਮਕਲਾਂ ਦੇ SHO ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 307, 34, NDPS ਐਕਟ ਦੀ ਧਾਰਾ 21-29, 61, 85, ਅਸਲਾ ਧਾਰਾ 25, 27, 54 ਅਤੇ 59 ਤਹਿਤ ਕੇਸ ਦਰਜ ਕੀਤਾ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.