Connect with us

ਪੰਜਾਬੀ

ਛੱਤਾਂ ‘ਤੇ ਡਰੋਨ ਦਾ ਪਹਿਰਾ, ਚਾਈਨਾ ਡੋਰ ਨਾਲ ਪਤੰਗ ਉਡਾਈ ਤਾਂ ਪਊ ਇਰਾਦਾ-ਏ-ਕਤਲ ਦਾ ਕੇਸ

Published

on

Drone watch on rooftops, China door flying kite, case of intent-to-murder

ਲੁਧਿਆਣਾ : ਬਸੰਤ ਪੰਚਮੀ ਦੇ ਤਿਉਹਾਰ ਦੇ ਮੌਕੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰਖ ਕੇ ਪੰਜਾਬ ਸਰਕਾਰ ਨੇ ਸਿੰਥੇਟਿਕ ਜਾਂ ਕੋਈ ਹੋਰ ਸਮੱਗਰੀ ਨਾਲ ਬਣੀ ਚੀਨੀ ਡੋਰ ਵੇਚਣ ਤੇ ਇਸਤੇਮਾਲ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਲੁਧਿਆਣਾ ਵਿੱਚ ਹੁਣ ਘਰ ਦੀਆਂ ਛੱਤਾਂ ‘ਤੇ ਡਰੋਨ ਦਾ ਸਖ਼ਤ ਪਹਿਰਾ ਰਹੇਗਾ। ਸਮਰਾਲਾ ਵਿੱਚ ਪੁਲਿਸ ਨੇ ਚਾਇਨਾ ਡੋਰ ਰਾਹੀਂ ਪਤੰਗ ਉਡਾਉਣ ਵਾਲਿਆਂ ਦੀ ਪਛਾਣ ਕਰਨ ਤੇ ਵੀਡੀਓਗ੍ਰਾਫੀ ਕਰਨ ਲਈ ਡਰੋਨ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ

ਪੁਲਿਸ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਡਰੋਨ ਉਡਾਇਆ ਜਾ ਰਿਹਾ ਹੈ। ਡਰੋਨ ਦੀ ਮਦਦ ਨਾਲ ਚਾਈਨਾ ਡੋਰ ਨਾਲ ਕਈ ਪਿੰਡਾਂ ਅਤੇ ਕਸਬਿਆਂ ਵਿਚ ਘਰਾਂ ਦੀਆਂ ਛੱਤਾਂ ‘ਤੇ ਪਤੰਗ ਉਡਾਉਣ ਵਾਲੇ ਨੌਜਵਾਨਾਂ ਦੀ ਇਸ ਨਾਲ ਆਸਾਨੀ ਨਾਲ ਪਛਾਣ ਹੋ ਜਾਵੇਗੀ। ਦੋਸ਼ੀਆਂ ਦੀ ਪਛਾਣ ਕਰਨ ਤੋਂ ਬਾਅਦ ਪੁਲਿਸ ਉਨ੍ਹਾਂ ਖ਼ਿਲਾਫ਼ ਇਰਾਦਾ-ਏ-ਕਤਲ ਦਾ ਕੇਸ ਦਰਜ ਕਰੇਗੀ। ਇਹ ਡਰੋਨ ਰਾਤ ਨੂੰ ਵੀ ਉਡਾਣ ਭਰੇਗਾ।

ਸੋਮਵਾਰ ਨੂੰ ਸਮਰਾਲਾ ਦੇ ਏਸੀਪੀ ਵਰਿਆਮ ਸਿੰਘ ਦੀ ਦੇਖ-ਰੇਖ ਹੇਠ ਡਰੋਨ ਉਡਾਇਆ ਗਿਆ। ਅਧਿਕਾਰੀਆਂ ਮੁਤਾਬਕ ਇਹ ਡਰੋਨ ਬਸੰਤ ਪੰਚਮੀ ਤੱਕ ਰੋਜ਼ਾਨਾ ਉਡੇਗਾ। ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਜੇ ਕੋਈ ਵੀ ਵਿਅਕਤੀ ਡਰੋਨ ਰਾਹੀਂ ਚਾਈਨਾ ਡੋਰ ਤੋਂ ਪਤੰਗ ਉਡਾਉਂਦੇ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਏਸੀਪੀ ਵਰਿਆਮ ਸਿੰਘ ਨੇ ਦੱਸਿਆ ਕਿ ਜਿਹੜੇ ਬੱਚੇ ਜ਼ਿਆਦਾ ਛੋਟੇ ਹਨ ਜਾਂ ਘਰਾਂ ਵਿੱਚ ਡਰੋਨ ਉੱਡਦਾ ਵੇਖ ਲੁਕ ਰਹੇ ਹਨ, ਉਨ੍ਹਾਂ ਦੇ ਮਾਪਿਆਂ ‘ਤੇ ਮਾਮਲਾ ਦਰਜ ਕੀਤਾ ਜਾਏਗਾ, ਕਿਉਂਕਿ ਬੱਚਿਆਂ ਨੂੰ ਚਾਈਨਾ ਡੋਰ ਖਰੀਦਣ ਲਈ ਪੈਸੇ ਮਾਪੇ ਹੀ ਦੇ ਰਹੇ ਹਨ। ਇਲਾਕੇ ‘ਚ ਜੋ ਦੁਕਾਨਦਾਰ ਹਨ, ਉਨ੍ਹਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਜੇ ਕਿਸੇ ਦੁਕਾਨਦਾਰ ਤੋਂ ਇੱਕ ਵੀ ਗੱਟੂ ਮਿਲਿਆ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਏਗਾ।

Facebook Comments

Trending