ਪੰਜਾਬੀ

ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ‘ਚ ਹਲਦੀ ਅਤੇ ਘਿਓ ਪਾ ਕੇ ਪੀਓ, ਸਿਹਤ ਨੂੰ ਮਿਲਣਗੇ ਕਈ ਤੰਦਰੁਸਤ ਫ਼ਾਇਦੇ

Published

on

ਅਕਸਰ ਸਾਡੇ ਘਰ ਦੇ ਬਜ਼ੁਰਗ ਸਰਦੀ-ਜ਼ੁਕਾਮ ਅਤੇ ਖ਼ੰਘ ਦੀ ਸਮੱਸਿਆ ਹੋਣ ‘ਤੇ ਦੁੱਧ, ਘਿਓ ਅਤੇ ਹਲਦੀ ਲੈਣ ਦੀ ਸਲਾਹ ਦਿੰਦੇ ਹਨ। ਇਸ ਦਾ ਸਵਾਦ ਥੋੜ੍ਹਾ ਅਜੀਬ ਹੋ ਸਕਦਾ ਹੈ ਪਰ ਜਦੋਂ ਤੁਸੀਂ ਇਸ ਦਾ ਸੇਵਨ ਕਰਨਾ ਸ਼ੁਰੂ ਕਰੋਗੇ ਤਾਂ ਹੌਲੀ-ਹੌਲੀ ਤੁਹਾਨੂੰ ਇਸ ਦਾ ਸਵਾਦ ਪਸੰਦ ਆਉਣ ਲੱਗ ਜਾਵੇਗਾ। ਹੁਣ ਸਵਾਲ ਇਹ ਹੈ ਕਿ ਜੇਕਰ ਤੁਸੀਂ ਰਾਤ ਨੂੰ ਹਲਦੀ ਵਾਲੇ ਦੁੱਧ ‘ਚ ਘਿਓ ਮਿਲਾ ਕੇ ਪੀਂਦੇ ਹੋ ਤਾਂ ਕੀ ਹੁੰਦਾ ਹੈ? ਜੇਕਰ ਤੁਹਾਡੇ ਮਨ ‘ਚ ਵੀ ਇਸ ਤਰ੍ਹਾਂ ਦਾ ਸਵਾਲ ਹੈ ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ‘ਚ।

ਦੁੱਧ ‘ਚ ਘਿਓ ਅਤੇ ਹਲਦੀ ਮਿਲਾ ਕੇ ਪੀਣ ਦੇ ਫਾਇਦੇ : ਦੁੱਧ ‘ਚ ਹਲਦੀ ਅਤੇ ਘਿਓ ਦਾ ਸੇਵਨ ਕਰਨ ਦੀ ਸਲਾਹ ਨਾ ਸਿਰਫ਼ ਬਜ਼ੁਰਗ ਦਿੰਦੇ ਸਗੋਂ ਆਯੁਰਵੇਦ ‘ਚ ਵੀ ਇਸ ਦੁੱਧ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਕੁਝ ਮਹੱਤਵਪੂਰਨ ਫਾਇਦਿਆਂ ਬਾਰੇ-
ਪਾਚਨ ਤੰਤਰ ਨੂੰ ਕਰ ਸਕਦਾ ਹੈ ਮਜ਼ਬੂਤ : ਸਾਦਾ ਇੱਕ ਗਲਾਸ ਦੁੱਧ ਪੀਣ ਤੋਂ ਵਧੀਆ ਹੈ ਕਿ ਤੁਸੀਂ ਇਸ ‘ਚ 1 ਚੱਮਚ ਘਿਓ ਅਤੇ 1 ਚੁਟਕੀ ਹਲਦੀ ਮਿਲਾ ਲਓ। ਇਸ ਤੋਂ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ। ਗਰਮ ਦੁੱਧ ‘ਚ ਹਲਦੀ ਅਤੇ ਘਿਓ ਦਾ ਮਿਸ਼ਰਣ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ‘ਚ ਮਦਦ ਕਰਦਾ ਹੈ। ਇਸ ਦੁੱਧ ਦਾ ਸੇਵਨ ਕਰਨ ਨਾਲ ਸਰੀਰ ‘ਚ ਮੌਜੂਦ ਹਾਨੀਕਾਰਕ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ। ਇੰਨਾ ਹੀ ਨਹੀਂ ਇਹ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਇਹ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣ ‘ਚ ਵੀ ਤੁਹਾਡੀ ਮਦਦ ਕਰ ਸਕਦਾ ਹੈ।

ਸਕਿਨ ਨੂੰ ਬਣਾਏ ਹੈਲਥੀ : ਹਲਦੀ, ਘਿਓ ਅਤੇ ਦੁੱਧ ਤੁਹਾਡੀ ਸਕਿਨ ਨੂੰ ਨੈਚੂਰਲ ਤੌਰ ‘ਤੇ Moisturize ਕਰਦਾ ਹੈ। ਇਸ ਨਾਲ ਤੁਹਾਡੀ ਸਕਿਨ ਵਧੀਆ ਹੁੰਦੀ ਹੈ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਅਤੇ ਘਿਓ ਨੂੰ ਦੁੱਧ ‘ਚ ਮਿਲਾ ਕੇ ਪੀਣ ਨਾਲ ਤੁਹਾਡੀ ਸਕਿਨ ਹਾਈਡ੍ਰੇਟ ਹੁੰਦੀ ਹੈ। ਨਾਲ ਹੀ ਬੇਜਾਨ ਅਤੇ ਡਲ ਸਕਿਨ ਰਿਪੇਅਰ ਹੋ ਸਕਦੀ ਹੈ। ਜੇਕਰ ਤੁਸੀਂ ਆਪਣੇ ਚਿਹਰੇ ਨੂੰ ਨਿਖਾਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਦੁੱਧ ‘ਚ ਘਿਓ ਅਤੇ ਹਲਦੀ ਮਿਲਾਕੇ ਪੀਓ।

metabolism ਨੂੰ ਕਰੇ ਬੂਸਟ : ਰਾਤ ਨੂੰ ਸੌਣ ਤੋਂ ਪਹਿਲਾਂ ਘਿਓ ਅਤੇ ਹਲਦੀ ਵਾਲਾ ਦੁੱਧ ਪੀਣ ਨਾਲ ਸਾਡੇ ਸਰੀਰ ਦੇ ਮੈਟਾਬੋਲਿਜ਼ਮ ‘ਚ ਸੁਧਾਰ ਆਉਂਦਾ ਹੈ। ਮੈਟਾਬੋਲਿਜ਼ਮ ਨਾਲ ਭੋਜਨ ਨੂੰ ਪਚਾਉਣ ਦੀ ਸਮਰੱਥਾ ਸੁਧਰਦੀ ਹੈ ਜਿਸ ਨਾਲ ਤੁਹਾਨੂੰ ਭਾਰ ਘਟਾਉਣ ‘ਚ ਫਾਇਦਾ ਹੁੰਦਾ ਹੈ। ਇਸ ਦੇ ਨਾਲ ਹੀ ਇਹ ਤੁਹਾਡੇ ਮੂਡ ਨੂੰ ਵਧੀਆ ਬਣਾਉਣ ਲਈ ਵੀ ਬਹੁਤ ਜ਼ਰੂਰੀ ਹੈ।

ਤਣਾਅ ‘ਚ ਕਰੇ ਸੁਧਾਰ : ਹਲਦੀ ਵਾਲੇ ਦੁੱਧ ‘ਚ ਘਿਓ ਮਿਲਾ ਕੇ ਪੀਣ ਨਾਲ ਤਣਾਅ ਦੂਰ ਹੁੰਦਾ ਹੈ। ਚਾਕਲੇਟ ਜਾਂ ਆਈਸਕ੍ਰੀਮ ਦੀ ਤਰ੍ਹਾਂ ਘਿਓ ਨੂੰ ਵੀ ਮੂਡ ਸੁਧਾਰਨ ਲਈ ਸੁਪਰਫੂਡ ਮੰਨਿਆ ਜਾਂਦਾ ਹੈ। ਇਹ ਤੁਹਾਡੇ ਮੂਡ ਨੂੰ ਖੁਸ਼ੀ ਮਹਿਸੂਸ ਕਰਵਾਉਂਦਾ ਹੈ। ਆਯੁਰਵੇਦ ਦੇ ਅਨੁਸਾਰ ਰਾਤ ਨੂੰ ਇੱਕ ਗਰਮ ਕੱਪ ਦੁੱਧ ਪੀਣ ਨਾਲ ਦਿਮਾਗੀ ਪ੍ਰਣਾਲੀ ਸ਼ਾਂਤ ਹੁੰਦੀ ਹੈ ਜਿਸ ਨਾਲ ਵਿਅਕਤੀ ਨੂੰ ਚੰਗੀ ਨੀਂਦ ਆਉਂਦੀ ਹੈ। ਇਹੀ ਕਾਰਨ ਹੈ ਕਿ ਤਣਾਅ ਨਾਲ ਜੂਝ ਰਹੇ ਲੋਕਾਂ ਲਈ ਇਹ ਡਰਿੰਕ ਖਾਸ ਤੌਰ ‘ਤੇ ਫਾਇਦੇਮੰਦ ਮੰਨੀ ਜਾਂਦੀ ਹੈ।

ਜੋੜਾਂ ਦੇ ਦਰਦ ਨੂੰ ਕਰੇ ਘੱਟ : ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਹਲਦੀ ਅਤੇ ਘਿਓ ਦਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਘਿਓ ਜੋੜਾਂ ਲਈ ਇੱਕ ਮਸ਼ਹੂਰ ਲੁਬਰੀਕੈਂਟ ਦਾ ਕੰਮ ਕਰਦਾ ਹੈ। ਇਸ ‘ਚ ਮੌਜੂਦ ਗੁਣ ਸੋਜ ਨੂੰ ਘੱਟ ਕਰਨ ‘ਚ ਪ੍ਰਭਾਵਤ ਹੋ ਸਕਦੇ ਹਨ। ਉੱਥੇ ਹੀ ਦੁੱਧ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ ਜੋ ਹੱਡੀਆਂ ਨੂੰ ਕੁਦਰਤੀ ਤੌਰ ‘ਤੇ ਮਜ਼ਬੂਤ ਰੱਖਣ ‘ਚ ਮਦਦ ਕਰਦਾ ਹੈ।


ਘਿਓ ‘ਚ ਮੌਜੂਦ ਵਿਟਾਮਿਨ K2 ਹੱਡੀਆਂ ਨੂੰ ਦੁੱਧ ਤੋਂ ਕੈਲਸ਼ੀਅਮ ਨੂੰ ਸੋਖਣ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਹਲਦੀ ਸੋਜ ਅਤੇ ਦਰਦ ਨੂੰ ਘੱਟ ਕਰਨ ‘ਚ ਕਾਰਗਰ ਹੈ। ਇਸੇ ਲਈ ਆਯੁਰਵੇਦ ‘ਚ ਦੁੱਧ, ਹਲਦੀ ਅਤੇ ਘਿਓ ਦੇ ਮਿਸ਼ਰਨ ਨੂੰ ਵਧੀਆ ਮੰਨਿਆ ਗਿਆ ਹੈ। ਸਿਹਤ ਸਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਦੁੱਧ ‘ਚ ਹਲਦੀ ਅਤੇ ਘਿਓ ਮਿਲਾ ਕੇ ਪੀਓ। ਪਰ ਧਿਆਨ ਰੱਖੋ ਕਿ ਜੇਕਰ ਤੁਸੀਂ ਪਹਿਲਾਂ ਹੀ ਕਿਸੇ ਸਮੱਸਿਆ ਤੋਂ ਪੀੜਤ ਹੋ ਤਾਂ ਡਾਕਟਰ ਜਾਂ ਆਯੁਰਵੇਦ ਦੀ ਸਲਾਹ ‘ਤੇ ਹੀ ਇਸ ਦੁੱਧ ਦਾ ਸੇਵਨ ਕਰੋ।

Facebook Comments

Trending

Copyright © 2020 Ludhiana Live Media - All Rights Reserved.