ਪੰਜਾਬੀ

ਲੀਵਰ ਦੀ ਸੋਜ਼ ਨੂੰ ਦੂਰ ਕਰਨ ਲਈ ਪੀਓ ਇਹ ਜੂਸ !

Published

on

ਲੌਕੀ ਵਿਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਵਿਚ 12 ਪ੍ਰਤੀਸ਼ਤ ਪਾਣੀ ਅਤੇ ਫਾਈਬਰ ਹੁੰਦਾ ਹੈ। ਹਰ ਕੋਈ ਇਸਦੀ ਸਬਜ਼ੀ ਬਣਾ ਕੇ ਤਾਂ ਖਾਂਦੇ ਹਨ। ਜੇ ਤੁਸੀਂ ਰੋਜ਼ ਸਵੇਰੇ ਖਾਲੀ ਪੇਟ ਲੌਕੀ ਦਾ ਜਸ ਪੀਓਗੇ ਤਾਂ ਤੁਸੀਂ ਕਦੀ ਵੀ ਬਿਮਾਰ ਨਹੀਂ ਹੋਵੋਗੇ ਅਤੇ ਤੁਸੀਂ ਸਿਹਤ ਦੀਆਂ ਕਈ ਸਮੱਸਿਆਵਾਂ ਤੋਂ ਬਚੇ ਰਹੋਗੇ। ਲੌਕੀ ਦਾ ਜੂਸ ਬਣਾਉਣ ਤੋਂ ਬਾਅਦ ਇਕ ਵਾਰ ਟੇਸਟ ਜਰੂਰ ਦੇਖੋ। ਜੇ ਇਸ ਦਾ ਕੌੜਾ ਸਵਾਦ ਹੋਵੇ ਤਾਂ ਇਹ ਪੇਟ ਦੀ ਗੈਸ ਅਤੇ ਬਦਹਜ਼ਮੀ ਦਾ ਕਾਰਨ ਬਣ ਸਕਦਾ ਹੈ।

ਹਾਈ ਬਲੱਡ ਪ੍ਰੈਸ਼ਰ ਨੂੰ ਘਟਾਏ : ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਲੌਕੀ ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ। ਲੌਕੀ ਵਿਚ ਕਾਫ਼ੀ ਪੋਟਾਸ਼ੀਅਮ ਹੁੰਦਾ ਹੈ ਜੋ ਹਾਈ ਬਲੱਡ ਪ੍ਰੈਸ਼ਰ ਨੂੰਘੱਟ ਕਰਨ ਵਿਚ ਮਦਦ ਕਰਦਾ ਹੈ।

ਸਰੀਰ ਦੀ ਗਰਮੀ ਨੂੰ ਦੂਰ ਕਰੇ : ਸਿਰਦਰਦ ਅਤੇ ਬਦਹਜ਼ਮੀ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਸਰੀਰ ਵਿਚ ਗਰਮੀ ਹੁੰਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੌਕੀ ਦਾ ਰਸ ਪੀਓ। ਇਹ ਪਾਚਨ ਤੰਤਰ ਨੂੰ ਮਜ਼ਬੂਤ ​​ਬਣਾਉਂਦਾ ਹੈ।

ਭਾਰ ਨੂੰ ਕਰਦਾ ਹੈ ਕੰਟਰੋਲ : ਭਾਰ ਘਟਾਉਣ ਲਈ ਲੋਕ ਕੀ ਕੁਝ ਨਹੀਂ ਕਰਦੇ? ਉਹ ਕਿੰਨ੍ਹੇ ਘੰਟੇ ਜਿੰਮ ਕਰਦੇ ਪਸੀਨਾ ਵਹਾਉਂਦੇ ਹਨ ਅਤੇ ਡਾਈਟਿੰਗ ਕਰਦੇ ਹਨ। ਜਿਸ ਕਾਰਨ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਮੋਟਾਪਾ ਘਟਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਲੌਕੀ ਦਾ ਜੂਸ। ਸਵੇਰੇ ਖਾਲੀ ਪੇਟ ਇਸ ਨੂੰ ਪੀਣ ਨਾਲ ਭੁੱਖ ਮਿਟ ਜਾਂਦੀ ਹੈ ਅਤੇ ਕਮਜ਼ੋਰੀ ਵੀ ਨਹੀਂ ਹੁੰਦੀ ਹੈ।

ਕਬਜ਼ ਤੋਂ ਛੁਟਕਾਰਾ : ਲੌਕੀ ਵਿਚ ਬਹੁਤ ਸਾਰਾ ਫਾਈਬਰ ਹੁੰਦਾ ਹੈ, ਜੋ ਪਾਚਣ ਪ੍ਰਣਾਲੀ ਨੂੰ ਸਿਹਤਮੰਦ ਰੱਖਦਾ ਹੈ। ਇਸ ਦਾ ਜੂਸ ਪੀਣ ਨਾਲ ਐਸਿਡਿਟੀ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ।

ਲੀਵਰ ਦੀ ਸੋਜ਼ ਖਤਮ ਹੋ ਜਾਵੇਗੀ : ਕਈ ਵਾਰ ਜ਼ਿਆਦਾ ਤਲਿਆ ਖਾਣ ਅਤੇ ਸ਼ਰਾਬ ਪੀਣ ਨਾਲ ਲੀਵਰ ਵਿਚ ਸੋਜ ਆ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੌਕੀ ਅਤੇ ਅਦਰਕ ਦਾ ਜੂਸ ਪੀਓ। ਇਸ ਨਾਲ ਬਹੁਤ ਜਲਦੀ ਰਾਹਤ ਮਿਲੇਗੀ।

Facebook Comments

Trending

Copyright © 2020 Ludhiana Live Media - All Rights Reserved.