ਪੰਜਾਬੀ

ਸਰਦੀਆਂ ‘ਚ ਪੀਓ ਸੰਤਰੇ ਦਾ ਜੂਸ, ਸਿਹਤ ਦੇ ਨਾਲ ਸਕਿਨ ਨੂੰ ਵੀ ਮਿਲਣਗੇ ਫ਼ਾਇਦੇ

Published

on

ਸਰਦੀਆਂ ਵਿਚ ਧੁੱਪ ਸੇਕਦੇ ਹੋਏ ਸੰਤਰੇ ਖਾਣ ਦਾ ਅਲੱਗ ਹੀ ਮਜਾ ਆਉਂਦਾ ਹੈ। ਇਸ ਵਿਚ ਵਿਟਾਮਿਨ-ਸੀ, ਏ, ਫਾਈਬਰ, ਪੋਟਾਸ਼ੀਅਮ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਸੰਤਰੇ ਦੇ ਨਾਲ-ਨਾਲ ਇਸ ਦਾ ਜੂਸ ਕੱਢ ਕੇ ਪੀਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਇਮਿਊਨਿਟੀ ਵਧਾਉਂਦਾ ਹੈ ਅਤੇ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸਦੇ ਨਾਲ ਹੀ ਇਹ ਚਿਹਰੇ ‘ਤੇ ਕੁਦਰਤੀ ਨਿਖ਼ਾਰ ਲੈ ਕੇ ਆਉਣ ਦੇ ਨਾਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ।

ਸਮੱਗਰੀ
ਸੰਤਰੇ – 2, ਐਪਲ – 1 (ਕੱਟਿਆ ਹੋਇਆ), ਗਾਜਰ -1 (ਕੱਟੀ ਹੋਈ), ਤਰਬੂਜ ਦੇ ਪੀਸ – 2-3, ਅਦਰਕ – 1 ਛੋਟਾ ਪੀਸ, ਕਾਲਾ ਨਮਕ – ਸਵਾਦ ਦੇ ਅਨੁਸਾਰ, ਪਾਣੀ – ਲੋੜ ਅਨੁਸਾਰ
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਸੰਤਰੇ ਨੂੰ ਛਿਲ ਕੇ ਬਲੈਡਰ ਦੀ ਮਦਦ ਨਾਲ ਜੂਸ ਕੱਢ ਲਓ। ਹੁਣ ਉਸ ‘ਚ ਬਾਕੀ ਸਮਗਰੀ ਪਾ ਕੇ ਦੁਬਾਰਾ ਬਲੈਂਡ ਕਰੋ। ਇਸ ‘ਚ ਕਾਲਾ ਨਮਕ ਮਿਲਾਕੇ ਜੂਸ ਨੂੰ ਛਾਨਣੀ ਨਾਲ ਛਾਣ ਕੇ ਸਰਵਿੰਗ ਗਲਾਸ ‘ਚ ਪਾ ਕੇ ਸਰਵ ਕਰੋ।

ਤਾਂ ਆਓ ਜਾਣਦੇ ਹਾਂ ਸਰਦੀਆਂ ਵਿਚ ਰੋਜ਼ 1 ਗਲਾਸ ਸੰਤਰੇ ਦਾ ਜੂਸ ਪੀਣ ਦੇ ਫਾਇਦਿਆਂ ਬਾਰੇ…
ਵਿਟਾਮਿਨ, ਕੈਲਸ਼ੀਅਮ, ਫਾਈਬਰ, ਐਂਟੀ-ਆਕਸੀਡੈਂਟਸ ਨਾਲ ਭਰਪੂਰ ਸੰਤਰੇ ਦਾ ਸੇਵਨ ਕਰਨ ਨਾਲ ਕੋਲੇਸਟ੍ਰੋਲ ਘੱਟ ਜਾਂਦਾ ਹੈ। ਅਜਿਹੇ ‘ਚ ਬਲੱਡ ਪ੍ਰੈਸ਼ਰ ਵਧਣ ਅਤੇ ਘੱਟ ਹੋਣ ਦੀ ਸਮੱਸਿਆ ਤੋਂ ਬਚਾਅ ਹੁੰਦਾ ਹੈ। ਇਸ ਵਿਚ ਫਾਈਬਰ, ਵਿਟਾਮਿਨ, ਆਇਰਨ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦ ਮਿਲਦੀ ਹੈ। ਅਜਿਹੇ ‘ਚ ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸੰਤਰੇ ਵਿੱਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਮੌਸਮੀ ਸਰਦੀ, ਖਾਂਸੀ, ਜ਼ੁਕਾਮ ਅਤੇ ਬੁਖਾਰ ਹੋਣ ਤੋਂ ਬਚਾਅ ਰਹਿੰਦਾ ਹੈ।

ਵਿਟਾਮਿਨ-ਸੀ ਨਾਲ ਭਰਪੂਰ ਸੰਤਰੇ ਨੂੰ ਡਾਇਟ ‘ਚ ਸ਼ਾਮਲ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਅਜਿਹੇ ‘ਚ ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ। ਨਾਲ ਹੀ ਪਾਚਨ ਤੰਤਰ ਮਜ਼ਬੂਤ ਹੋਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਸਰਦੀਆਂ ਵਿਚ ਖਾਣ ਦੀਆਂ ਜ਼ਿਆਦਾ ਚੀਜ਼ਾਂ ਹੋਣ ਨਾਲ ਲੋਕ ਜ਼ਿਆਦਾ ਮਾਤਰਾ ‘ਚ ਕੈਲੋਰੀ ਦਾ ਸੇਵਨ ਕਰਦੇ ਹਨ। ਇਸ ਕਾਰਨ ਭਾਰ ਵਧਣ ਦੀ ਸਮੱਸਿਆ ਆਉਂਦੀ ਹੈ। ਅਜਿਹੇ ‘ਚ ਰੋਜ਼ਾਨਾ 1 ਗਲਾਸ ਸੰਤਰੇ ਦਾ ਜੂਸ ਪੀਣ ਨਾਲ ਭਾਰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।

ਪੌਸ਼ਟਿਕ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਸੰਤਰੇ ਸਿਹਤ ਦੇ ਨਾਲ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ। ਇਹ ਡੈੱਡ ਸਕਿਨ ਸੈੱਲਜ਼ ਨੂੰ ਸਾਫ ਕਰਕੇ ਨਵੀਂ ਸਕਿਨ ਬਣਾਉਣ ਵਿਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਸਕਿਨ ਗਹਿਰਾਈ ਤੋਂ ਪੋਸ਼ਿਤ ਹੋਣ ਦੇ ਨਾਲ ਸਾਫ, ਨਿਖ਼ਰੀ ਅਤੇ ਜਵਾਨ ਦਿਖਾਈ ਦਿੰਦੀ ਹੈ।

Facebook Comments

Trending

Copyright © 2020 Ludhiana Live Media - All Rights Reserved.