Connect with us

ਅਪਰਾਧ

ਚਾਵਾਂ ਨਾਲ ਇੰਗਲੈਡ ਭੇਜੀ ਪਤਨੀ ਨੇ ਤੋੜ ਦਿੱਤੇ ਸੁਫ਼ਨੇ, ਠੱਗਿਆ ਗਿਆ ਪਤੀ

Published

on

Dreams shattered by wife sent to England with desires, cheated husband

ਸਮਰਾਲਾ/ ਲੁਧਿਆਣਾ : ਸਮਰਾਲਾ ਦੇ ਇਕ ਪਰਿਵਾਰ ਨਾਲ ਉਨ੍ਹਾਂ ਦੀ ਨੂੰਹ ਵੱਲੋਂ ਮੁੰਡੇ ਨੂੰ ਵਿਦੇਸ਼ ਲੈ ਜਾਣ ਦੀ ਆੜ ਵਿੱਚ ਲੱਖਾਂ ਰੁਪਏ ਦੀ ਠੱਗੀ ਮਾਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਹੁਰੇ ਪਰਿਵਾਰ ਨੇ ਕਰੀਬ 24 ਲੱਖ ਰੁਪਇਆਂ ਖ਼ਰਚ ਕਰਕੇ ਆਪਣੀ ਨੂੰਹ ਨੂੰ ਇੰਗਲੈਡ ਭੇਜ ਦਿੱਤਾ ਅਤੇ ਉੱਥੇ ਜਾ ਕੇ ਲੜਕੀ ਦੀ ਨੀਯਤ ਬਦਲ ਗਈ। ਸੁਹਰਾ ਪਰਿਵਾਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਲੜਕੀ ਨੇ ਆਪਣੇ ਪਤੀ ਨੂੰ ਉੱਥੇ ਬੁਲਾਉਣ ਦੀ ਬਜਾਏ ਉੱਲਟਾ ਪਤੀ ਨਾਲ ਸੰਪਰਕ ਕਰਨਾ ਹੀ ਬੰਦ ਕਰ ਦਿੱਤਾ।

ਸਮਰਾਲਾ ਪੁਲਸ ਵੱਲੋਂ ਇਸ ਸੰਬੰਧ ਵਿੱਚ ਦਰਜ਼ ਕੀਤੇ ਮਾਮਲੇ ’ਚ ਲੜਕੀ ਦੇ ਸਹੁਰੇ ਗੁਰਨਾਮ ਸਿੰਘ ਵਾਸੀ ਪਿੰਡ ਅਲੌੜ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਦੇ ਲੜਕੇ ਪ੍ਰਿੰਸ ਕੁਮਾਰ ਦਾ ਸਮਰਾਲਾ ਨਿਵਾਸੀ ਲੜਕੀ ਨੇਹਾ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਨੇ ਨੇਹਾ ਨੂੰ ਇੰਗਲੈਡ ਭੇਜਣ ਲਈ ਕਰਜ਼ ਚੁੱਕ ਕੇ ਕਰੀਬ 24 ਲੱਖ ਰੁਪਏ ਖ਼ਰਚ ਕੀਤੇ ਸਨ। ਸੁਹਰਾ ਪਰਿਵਾਰ ਨੂੰ ਆਸ ਸੀ ਕਿ ਨੇਹਾ ਇੰਗਲੈਡ ਪਹੁੰਚ ਕੇ ਆਪਣੇ ਪਤੀ ਪ੍ਰਿੰਸ ਕੁਮਾਰ ਨੂੰ ਵੀ ਉੱਥੇ ਬੁਲਾ ਲਵੇਗੀ।

ਨੇਹਾ ਦੇ ਬਾਹਰ ਜਾਣ ਤੋਂ ਬਾਅਦ 6 ਮਹੀਨੇ ਸਭ ਠੀਕ-ਠਾਕ ਰਿਹਾ ਅਤੇ ਨੇਹਾ ਇੰਗਲੈਡ ਵਿੱਚ ਲਾਕਡਾਊਨ ਦਾ ਬਹਾਨਾ ਲੱਗਾ ਕੇ ਸਹੁਰੇ ਪਰਿਵਾਰ ਤੋਂ ਹੋਰ ਖਰਚਾ ਵੀ ਮੰਗਵਾਉਂਦੀ ਰਹੀ। ਉਸ ਤੋਂ ਬਾਅਦ ਜਦੋਂ ਪ੍ਰਿੰਸ ਦੇ ਪਰਿਵਾਰ ਵਾਲਿਆਂ ਵੱਲੋਂ ਹੋਰ ਖ਼ਰਚਾ ਭੇਜਣਾ ਬੰਦ ਕਰ ਦਿੱਤਾ ਗਿਆ ਤਾਂ ਨੇਹਾ ਦੇ ਸੂਰ ਬਦਲ ਗਏ ਅਤੇ ਉਸ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ।

ਇਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਕਈ ਵਾਰ ਗੱਲ ਕੀਤੀ ਗਈ, ਪਰ ਨਾ ਹੀ ਨੇਹਾ ਨੇ ਆਪਣੇ ਪਤੀ ਨੂੰ ਇੰਗਲੈਡ ਸੱਦਿਆ ਅਤੇ ਨਾ ਉਨਾਂ ਵੱਲੋਂ ਖ਼ਰਚ ਕੀਤੀ ਗਈ ਰਕਮ ਹੀ ਵਾਪਸ ਕੀਤੀ ਗਈ। ਪੁਲਸ ਨੇ ਸ਼ਿਕਾਇਤ ਦੀ ਪੜਤਾਲ ਮਗਰੋਂ ਨੇਹਾ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਵਿੱਚ ਮਾਮਲਾ ਦਰਜ਼ ਕਰ ਲਿਆ ਹੈ।

Facebook Comments

Trending