ਅਪਰਾਧ

25 ਲੱਖ ਦੀ ਲਾਟਰੀ ਨਿਕਲਣ ਦੇ ਸੁਫ਼ਨੇ ਦਿਖਾ ਕੇ ਮਾਰੀ ਠੱਗੀ

Published

on

ਲੁਧਿਆਣਾ : 25 ਲੱਖ ਦੀ ਲਾਟਰੀ ਨਿਕਲਣ ਦੇ ਸੁਫ਼ਨੇ ਦਿਖਾ ਕੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਆਈ. ਟੀ. ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਡਵੀਜ਼ਨ ਨੰਬਰ-6 ਵਿਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਵਿਵੇਕ ਕੁਮਾਰ ਅਤੇ ਆਸਾਮ ਦੇ ਰਹਿਣ ਵਾਲੇ ਲਾਲਾ ਭਗਤ ਦੇ ਰੂਪ ’ਚ ਹੋਈ ਹੈ।

ਪੁਲਸ ਨੂੰ 15 ਨਵੰਬਰ 2021 ਨੂੰ ਦਿੱਤੀ ਸ਼ਿਕਾਇਤ ’ਚ ਹਰੀਸ਼ ਕੁਮਾਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਫੋਨ ਕਰ ਕੇ 25 ਲੱਖ ਦੀ ਲਾਟਰੀ ਨਿਕਲਣ ਦੀ ਗੱਲ ਕਹਿ ਕੇ ਆਪਣੀਆਂ ਗੱਲਾਂ ’ਚ ਉਲਝਾ ਲਿਆ ਅਤੇ 12,200, ਫਿਰ 25000 ਅਤੇ ਤੀਜੀ ਵਾਰ ’ਚ 7000 ਰੁਪਏ ਮੰਗਵਾ ਕੇ ਠੱਗੀ ਮਾਰ ਲਈ।

Facebook Comments

Trending

Copyright © 2020 Ludhiana Live Media - All Rights Reserved.