ਪੰਜਾਬੀ

‘ਡ੍ਰੀਮ ਗਰਲ’ ਹੇਮਾ ਮਾਲਿਨੀ ਨੇ ਸਾਦਗੀ ਨਾਲ ਮਨਾਇਆ ਭਾਈ ਦੂਜ ਦਾ ਤਿਉਹਾਰ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

Published

on

ਬਾਲੀਵੁੱਡ ਦੀ ‘ਡ੍ਰੀਮ ਗਰਲ’ ਹੇਮਾ ਮਾਲਿਨੀ ਹਰ ਤਿਉਹਾਰ ਨੂੰ ਬਹੁਤ ਹੀ ਸਾਦਗੀ ਨਾਲ ਮਨਾਉਣਾ ਪਸੰਦ ਕਰਦੀ ਹੈ। ਅਦਾਕਾਰਾ ਹਰ ਤਿਉਹਾਰ ਨੂੰ ਆਪਣੇ ਪਰਿਵਾਰ ਨਾਲ ਮਨਾਉਂਣਾ ਪਸੰਦ ਕਰਦੀ ਹੈ। ਅਜਿਹੇ ’ਚ ਹੇਮਾ ਮਾਲਿਨੀ ਨੇ ਦੀਵਾਲੀ ਦੇ ਤਿਉਹਾਰ ਤੋਂ ਲੈ ਕੇ ਆਪਣੇ ਭਰਾਵਾਂ ਨਾਲ ਭਾਈ ਦੂਜ ਦਾ ਤਿਉਹਾਰ ਮਨਾਇਆ ਹੈ।

ਇਸ ਜਸ਼ਨ ਤੋਂ ਬਾਅਦ ਹੇਮਾ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਬੇਹੱਦ ਖੂਬਸੂਰਤ ਹਨ। ਪੋਸਟ ਕੀਤੀਆਂ ਤਸਵੀਰਾਂ ‘ਚ ਹੇਮਾ ਨੇ ਲਿਖਿਆ ਕਿ ‘ਭਾਈ ਦੂਜ ਘਰ ’ਚ ਆਪਣੇ ਭਰਾਵਾਂ ਨਾਲ ਮਨਾਇਆ।’

ਹੇਮਾ ਵੱਲੋਂ ਸਾਂਝੀ ਕੀਤੀਆਂ ਗਈਆਂ ਤਸਵੀਰਾਂ ਪ੍ਰਸ਼ੰਸਕਾਂ ’ਚ ਤੇਜ਼ੀ ਨਾਲ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਤਸਵੀਰਾਂ ’ਚ ਦੇਖ ਸਕਦੇ ਹੋ ਅਦਾਕਾਰਾ ਬੇਹੱਦ ਖੂਸ਼ ਨਜ਼ਰ ਆ ਰਹੀ ਹੈ।

ਇਕ ਤਸਵੀਰ ’ਚ ਅਦਾਕਾਰਾ ਆਪਣੇ ਭਰਾ ਤੋਂ ਆਸ਼ੀਰਵਾਦ ਲੈਂਦੀ ਨਜ਼ਰ ਆ ਰਹੀ ਹੈ। ਹੇਮਾ ਨੇ ਭਾਈ ਦੂਜ ਦਾ ਤਿਉਹਾਰ ਪੂਰੀਆਂ ਰੀਤੀ-ਰਿਵਾਜਾਂ ਨਾਲ ਮਨਾ ਰਹੀ ਹੈ।

 

Facebook Comments

Trending

Copyright © 2020 Ludhiana Live Media - All Rights Reserved.