Connect with us

ਇੰਡੀਆ ਨਿਊਜ਼

ਹਜ਼ਾਰਾਂ ਲੋੜਵੰਦਾਂ ਨੂੰ ਰੋਜ਼ਾਨਾ ਰੋਟੀ ਖੁਆ ਰਿਹੈ ‘ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ’

Published

on

'Dream and Beauty Charitable Trust' feeds thousands of needy people daily

ਲੁਧਿਆਣਾ : ਲੁਧਿਆਣਾ ਵਿਚ ‘ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੇ ਸੁਪਰਵਾਈਜ਼ਰ ਗਿਰਧਾਰੀ ਲਾਲ ਸ਼ਰਮਾ ਅਨੁਸਾਰ ਅਨਿਲ ਕੇ. ਮੌਂਗਾ ਕਰੀਬ 25 ਵਰ੍ਹੇ ਪਹਿਲਾਂ ਅਮਰੀਕਾ ਗਏ ਸਨ। ਇਸੇ ਦੌਰਾਨ ਉਨ੍ਹਾਂ ਦੇ ਮਨ ਵਿਚ ਵਿਚਾਰ ਆਇਆ ਕਿ ਅਥਾਹ ਪੈਸਾ ਜੇਕਰ ਕਿਸੇ ਲੋੜਵੰਦਾਂ ਦੇ ਕੰਮ ਨਾ ਆਇਆ ਤਾਂ ਕੀ ਫ਼ਾਇਦਾ। ਫੇਰ ਉਨ੍ਹਾਂ ਫ਼ੈਸਲਾ ਕੀਤਾ ਕਿ ਸ਼ਹਿਰ ਵਿਚ ਕਿਸੇ ਲੋੜਵੰਦ ਨੂੰ ਭੁੱਖਾ ਨਹੀਂ ਰਹਿਣ ਦੇਣਾ। ਉਨ੍ਹਾਂ ਨੇ ‘ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ’ ਕਾਇਮ ਕੀਤਾ ਤੇ ਹੁਣ ਹਰ ਰੋਜ਼ ਸਵੇਰੇ 11 ਵਜੇ ਤੋਂ 3 ਵਜੇ ਤਕ ਲੋੜਵੰਦਾਂ ਨੂੰ ਭੋਜਨ ਛਕਾਉਣ ਦੀ ਆਰੰਭਤਾ ਕਰ ਦਿੱਤੀ ਗਈ। ਸੁਪਰਵਾਈਜ਼ਰ ਸ਼ਰਮਾ ਮੁਤਾਬਕ ਪਹਿਲੀ ਫਰਵਰੀ 1996 ਨੂੰ ਸ਼ੁਰੂ ਕੀਤੇ ਗਏ ਇਸ ਭੋਜਨ ਕੇਂਦਰ ਵਿੱਚੋਂ ਰੋਟੀ ਖਾਣ ਵਾਲਿਆਂ ਤੋਂ ਸਿਰਫ਼ ਇਕ ਰੁਪਿਆ ਲਿਆ ਜਾਂਦਾ ਰਿਹਾ ਹੈ, ਦੇਸ਼ ਅਤੇ ਵਿਦੇਸ਼ਾਂ ਤੋਂ ਲੋਕ ਕੇਂਦਰ ਵੇਖਣ ਲਈ ਆਉਣ ਲੱਗੇ। ਟਰੱਸਟ ਨੇ ਬੇਸ਼ੱਕ ਸੰਨ 2005 ਵਿਚ ਭੋਜਨ ਛਕਣ ਲਈ ਇਕ ਰੁਪਿਆ ਖ਼ਤਮ ਕਰ ਦਿੱਤਾ ਸੀ ਪਰ ਅਜੋਕੇ ਸਮੇਂ ਵਿਚ ਵੀ ਭੋਜਨ ਕੇਂਦਰ ਇਕ ਰੁਪਏ ਵਾਲੇ ਹੋਟਲ ਵਜੋਂ ਜਾਣਿਆ ਜਾਂਦਾ ਹੈ। ਪਿਛਲੇ 16 ਸਾਲਾਂ ਤੋਂ ਭੋਜਨ ਕੇਂਦਰ ਵਿਚ ਸੁਪਰਵਾਈਜ਼ਰ ਵਜੋਂ ਕੰਮ ਕਰ ਰਹੇ ਸ਼ਰਮਾ ਮੁਤਾਬਕ ਭੋਜਨ ਛਕਣ ਤੋਂ ਪਹਿਲਾਂ ਸਭਨਾਂ ਲਈ ਨਹੁੰ ਕੱਟਣ ਤੇ ਸਾਬਣ ਨਾਲ ਹੱਥ ਧੋਣ ਨੂੰ ਯਕੀਨੀ ਬਣਾਇਆ ਜਾਂਦਾ ਹੈ। ਬਾਅਦ ਵਿਚ ਸੁਨੀਤਾ ਕਪੂਰ ਦੇ ਲੈਕਚਰਾਂ ਰਾਹੀਂ ਨਸ਼ਿਆਂ, ਭਰੂਣ ਹੱਤਿਆ ਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਕੀਤਾ ਜਾਂਦਾ ਹੈ। ਉਸ ਪਿੱਛੋਂ ਸਾਰੇ ਜਣੇ ਰੋਟੀ ਲੈ ਕੇ ਮੇਜਾਂ ’ਤੇ ਬੈਠ ਜਾਂਦੇ ਹਨ, ਜ਼ਰੂਰਤ ਮੁਤਾਬਕ ਹੋਰ ਰੋਟੀ ਮੁਹੱਈਆ ਕਰਵਾਈ ਜਾਂਦੀ ਹੈ। ਕੁਝ ਸਮਾਂ ਪਹਿਲਾਂ ਪੰਗਤਾਂ ਵਿਚ ਬਿਠਾ ਕੇ ਰੋਟੀ ਖੁਆਂਦੇ ਸਾਂ। ਸਾਰੀ ਰੋਟੀ, ਹੈਵਨਲੀ ਪੈਲੇਸ ਦੋਰਾਹਾ ਵਿਚ ਤਿਆਰ ਹੁੰਦੀ ਹੈ।

ਕੋਰਨਾ ਵਾਇਰਸ ਦੇ ਦੌਰ ਵਿਚ ਭੋਜਨ ਕੇਂਦਰ ਫਿਲਹਾਲ ਬੇਸ਼ੱਕ ਬੰਦ ਹੈ ਪਰ ਲੋੜਵੰਦਾਂ ਤੱਕ ਰੋਟੀ ਪੁੱਜਦੀ ਕਰਨ ਲਈ ਬਾਕਾਇਦਾ ਦੋ ਵਾਹਨ ਹਰ ਰੋਜ਼ ਰਵਾਨਾ ਹੁੰਦੇ ਹਨ। ਸਭ ਤੋਂ ਪਹਿਲਾਂ ਵਾਹਨ ਰਾਹੀਂ ਸਰਾਭਾ ਨਗਰ ਸਥਿਤ ਅਮਰਦਾਸ ਬਿਰਧ ਆਸ਼ਰਮ ਨੂੰ 180 ਲੋਕਾਂ ਦੀ ਰੋਟੀ, ਅਪਾਹਜ ਬੱਚਿਆਂ ਲਈ ਸਰਾਭਾ ਨਗਰ ਸਥਿਤ ਇਕਜੋਤ ਸਕੂਲ ਲਈ 80 ਬੱਚਿਆਂ ਦੀ ਰੋਟੀ, ਇਸਲਾਮਗੰਜ ਸਥਿਤ ਕੁਸ਼ਟ ਆਸ਼ਰਮ ਨੂੰ 200 ਲੋਕਾਂ ਦੀ ਰੋਟੀ, ਸੰਜੇ ਗਾਂਧੀ ਕਾਲੋਨੀ ਵਿਚ 350 ਲੋਕਾਂ ਦੀ ਰੋਟੀ, ਟਿੱਬਾ ਰੋਡ ਸਥਿਤ ਪੁਨੀਤ ਨਗਰ ਵਿਚ 300 ਲੋਕਾਂ ਦੀ ਰੋਟੀ, ਬਾਬਾ ਦੀਪ ਸਿੰਘ ਨਗਰ ਵਿਚ 300 ਜਣਿਆਂ ਦੀ ਰੋਟੀ ਤੇ ਬਾਬਾ ਜੀਵਨ ਸਿੰਘ ਨਗਰ ਵਿਚ 300 ਜਣਿਆਂ ਲਈ ਰੋਟੀ ਪੁੱਜਦੀ ਕੀਤੀ ਜਾਂਦੀ ਹੈ। ਦੂਜੇ ਵਾਹਨ ਜ਼ਰੀਏ ਸਿਵਲ ਹਸਪਤਾਲ ਲੁਧਿਆਣਾ ਨੂੰ 500 ਲੋਕਾਂ ਦੀ ਰੋਟੀ, ਹੰਬੜਾ ਰੋਡ ਗਊਸ਼ਾਲਾ ਨੂੰ 500 ਲੋਕਾਂ ਦੀ ਰੋਟੀ ਤੇ ਦੁਰਗਾ ਕਾਲੋਨੀ ਫੇਜ਼-7 ਗ਼ਿਆਸਪੁਰਾ ਵਿਚ 1000 ਹਜ਼ਾਰ ਲੋਕਾਂ ਨੂੰ ਹਰ ਰੋਜ਼ ਰੋਟੀ ਮੁਹੱਈਆ ਕਰਵਾਈ ਜਾਂਦੀ ਹੈ। ਕੋਰੋਨਾ ਦੌਰ ਤੋਂ ਪਹਿਲਾਂ ਟਰਸੱਟ ਵੱਖ-ਵੱਖ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਮੁਫ਼ਤ ਸਕੂਲਾਂ ਜਿਵੇਂ ਗਰੇਸ ਸਕੂਲ ਸ਼ਿਮਲਾਪੁਰੀ, ਸੰਤੁਸ਼ਟੀ ਸਕੂਲ ਚੰਦਰ ਨਗਰ, ਹੰਬੜਾ ਰੋਡ ਗਊਸ਼ਾਲਾ ਤੇ ਤਾਜਪੁਰ ਰੋਡ ਸਥਿਤ ਭਾਈ ਬਾਜ ਸਿੰਘ ਸਕੂਲ ਨੂੰ ਰੋਟੀ ਮੁਹੱਈਆ ਕਰਵਾਉਂਦਾ ਰਿਹਾ ਹੈ। ਕੋਰੋਨਾ ਵਾਇਰਸ ਦੇ ਖ਼ਾਤਮੇ ਤੋਂ ਬਾਅਦ ਭੋਜਨ ਕੇਂਦਰ ਮੁੜ ਸ਼ੁਰੂ ਹੋਵੇਗਾ ਜਦਕਿ ਵਾਹਨਾਂ ਰਾਹੀਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਾਰੀ ਰਹਿਣਗੀਆਂ।

ਕੋਰੋਨਾ ਕਾਲ ਦੌਰਾਨ 4.2 ਮਿਲੀਅਨ ਲੋਕਾਂ ਨੂੰ ਰੋਟੀ ਖਵਾ ਕੇ ਨਿਭਾਈ ਭੂਮਿਕਾ ਦੇ ਸਦਕਾ ਟਰੱਸਟ ਨੂੰ ਸੂਬਾ ਸਰਕਾਰ ਨੇ ਖ਼ਾਸ ਤੌਰ ’ਤੇ ਸਨਮਾਨਤ ਕੀਤਾ। ਇਸੇ ਤਰ੍ਹਾਂ ਟਰੱਸਟ ਵੱਲੋਂ ਡਾਕਟਰਾਂ ਦੀਆ ਟੀਮਾਂ ਨੇ ਝੁੱਗੀਆਂ ਵਿਚ ਰਹਿਣ ਵਾਲੇ ਲੋਕਾਂ ਲਈ ਵੀ ਕਾਰਜ ਕੀਤੇ। ਟਰੱਸਟ ਨੇ ਯਤੀਮ ਬੱਚਿਆਂ ਦੀ ਮਦਦ ਲਈ ਕਾਰਜ ਕੀਤਾ। ਦਰਅਸਲ, ਭੋਜਨ ਵੰਡਣ ਲਈ ਕੂਪਨ ਸਿਸਟਮ ਚਲਾਇਆ ਹੈ ਜੋ ਬੱਚਿਆਂ ਤੇ ਵੱਡਿਆਂ ਲਈ ਹੈ। ਬਹੁਤੇ ਕਾਰਜ ਤਾਂ ਉਹ ਕੋਰੋਨਾ ਤੋਂ ਪਹਿਲਾਂ ਦੇ ਕਰ ਰਹੇ ਹਨ। ਸਮੇਂ ਸਮੇਂ ਤੇ ਆਏ ਸੁਝਾਆਂ ਦਾ ਉਹ ਖ਼ਾਸ ਧਿਆਨ ਰੱਖਦੇ ਹਨ। ਭੋਜਨ ਕੇਂਦਰ ਵਿਚ ਸਫ਼ਾਈ ਦੇ ਇੰਤਜ਼ਾਮਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ। ਟਰੱਸਟ, ਸਾਲ ਵਿਚ ਦੋ ਵਾਰ ਕੰਜਕ ਪੂਜਨ ਕਰਵਾਉਂਦਾ ਹੈ। ਇਸ ਦੌਰਾਨ ਖ਼ਾਸ ਤੌਰ ’ਤੇ ਸ਼ਾਮਲ ਹੋ ਕੇ ਟਰੱਸਟ ਦੇ ਚੇਅਰਮੈਨ ਅਨਿਲ ਕੇ. ਮੌਂਗਾ ਪੁੱਜਦੇ ਹਨ। ਉਹ 600 ਦੇ ਕਰੀਬ ਕੰਜਕਾਂ ਨੂੰ ਥਾਲ ਦੀ ਪੈਕਿੰਗ ਦੇ ਰੂਪ ਵਿਚ ਸਾਮਾਨ ਭੇਟ ਕਰਦੇ ਹਨ।

Facebook Comments

Advertisement

Advertisement

ਤਾਜ਼ਾ

District Legal Services Authority Organizes Vaccination Camp In District Courts Complex District Legal Services Authority Organizes Vaccination Camp In District Courts Complex
ਕਰੋਨਾਵਾਇਰਸ6 hours ago

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਕਚਹਿਰੀਆਂ ਕੰਪਲੈਕਸ ‘ਚ ਵੈਕਸੀਨੇਸ਼ਨ ਕੈਂਪ ਆਯੋਜਿਤ

ਲੁਧਿਆਣਾ :  ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਪੀ. ਐਸ. ਕਾਲੇਕਾ, ਸਕੱਤਰ,...

Bomb found at Mamdot Government Girls School Bomb found at Mamdot Government Girls School
ਅਪਰਾਧ6 hours ago

ਮਮਦੋਟ ਦੇ ਸਰਕਾਰੀ ਕੰਨਿਆ ਸਕੂਲ ਵਿਚੋਂ ਮਿਲਿਆ ਬੰਬ

ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਦੇ ਵਿਹੜੇ ਵਿਚੋਂ ਅੱਜ ਬੰਬ ਮਿਲਣ ਨਾਲ ਸਕੂਲ ਪ੍ਰਸ਼ਾਸਨ ਤੇ ਇਲਾਕੇ...

Complete provision of oxygen to deal with possible third wave of Covid-19 - Civil Surgeon Complete provision of oxygen to deal with possible third wave of Covid-19 - Civil Surgeon
ਕਰੋਨਾਵਾਇਰਸ7 hours ago

ਕੋਵਿਡ-19 ਦੀ ਸੰਭਾਵਿਤ ਤੀਸਰੀ ਲਹਿਰ ਨਾਲ ਨਜਿੱਠਣ ਲਈ ਆਕਸੀਜਨ ਦਾ ਮੁਕੰਮਲ ਪ੍ਰਬੰਧ – ਸਿਵਲ ਸਰਜਨ

ਲੁਧਿਆਣਾ :   ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਦੀ ਸੰਭਾਵਿਤ ਤੀਸਰੀ ਲਹਿਰ ਨਾਲ ਨਜਿੱਠਣ...

Tokyo Olympics: Indian hockey team beats Japan to reach quarterfinals Tokyo Olympics: Indian hockey team beats Japan to reach quarterfinals
ਇੰਡੀਆ ਨਿਊਜ਼7 hours ago

Tokyo Olympics : ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਬਣਾਈ ਜਗ੍ਹਾ

ਟੋਕੀਓ : Tokyo Olympics ’ਚ ਭਾਰਤੀ ਪੁਰਸ਼ ਹਾਕੀ ਟੀਮ ਦਾ ਸ਼ਾਨਦਾਰ ਖੇਡ ਜਾਰੀ ਹੈ। ਇੱਥੇ ਖੇਡ ਰਹੇ ਟੋਕੀਓ ਓਲੰਪਿਕ ’ਚ...

45 minutes out of control of NASA International Space Station 45 minutes out of control of NASA International Space Station
ਇੰਡੀਆ ਨਿਊਜ਼7 hours ago

45 ਮਿੰਟ ਨਾਸਾ ਦੇ ਕੰਟਰੋਲ ਤੋਂ ਬਾਹਰ ਰਿਹਾ International Space Station,ਜਾਣੋ ਕਾਰਨ

ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਦਾਅਵਾ ਹੈ ਕਿ ਪੁਲਾੜ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਂ ਪੁਲਾੜ ਯਾਤਰੀਆਂ ਦਾ ਘਰ ਵੀਰਵਾਰ (29...

GITCKT Celebrates Van Mahautsav GITCKT Celebrates Van Mahautsav
ਪੰਜਾਬ ਨਿਊਜ਼7 hours ago

ਜੀ.ਆਈ.ਟੀ.ਸੀ.ਕੇ.ਟੀ. ਵੱਲੋਂ ਵਣ ਮਹਾਂਉਤਸਵ ਮਨਾਇਆ ਗਿਆ

ਲੁਧਿਆਣਾ :   ਪ੍ਰਿੰਸੀਪਲ ਸ਼੍ਰੀਮਤੀ ਕਨੁ ਸ਼ਰਮਾ ਦੀ ਯੋਗ ਅਗਵਾਈ ਹੇਠ  ਗੌਰਮਿੰਟ ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ ਟੈਕਨਾਲੋਜੀ (ਜੀ.ਆਈ.ਟੀ.ਸੀ.ਕੇ.ਟੀ.) ਲੁਧਿਆਣਾ...

Haryana High Court dismisses petition challenging treason case against farmers Haryana High Court dismisses petition challenging treason case against farmers
ਇੰਡੀਆ ਨਿਊਜ਼7 hours ago

ਹਰਿਆਣਾ ‘ਚ ਕਿਸਾਨਾਂ ‘ਤੇ ਰਾਜਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਚੁਣੌਤੀ ਦੇਣ ਵਾਲੀ ਪਟੀਸ਼ਨ ਹਾਈ ਕੋਰਟ ‘ਚ ਖਾਰਜ

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਉਪ-ਪ੍ਰਧਾਨ ਦੀ ਗੱਡੀ ‘ਤੇ ਪਥਰਾਅ ਮਾਮਲੇ ‘ਚ ਕਥਿਤ ਕਿਸਾਨਾਂ ‘ਤੇ ਰਾਜਧ੍ਰੋਹ ਦਾ ਮਾਮਲਾ ਦਰਜ ਕਰਨ...

For the first time, scientists have seen light coming from black holes For the first time, scientists have seen light coming from black holes
ਇੰਡੀਆ ਨਿਊਜ਼8 hours ago

ਪਹਿਲੀ ਵਾਰ ਵਿਗਿਆਨੀ ਨੇ Black Holes ਤੋਂ ਆਉਂਦੀ ਵੇਖੀ ਰੋਸ਼ਨੀ ਰੋਸ਼ਨੀ

ਹਰ ਕੋਈ ਬਲੈਕ ਹੋਲ ਬਾਰੇ ਜਾਣਦਾ ਹੈ ਕਿ ਰੋਸ਼ਨੀ ਇਸ ਵਿੱਚੋਂ ਬਾਹਰ ਨਹੀਂ ਆ ਸਕਦੀ। ਇੱਥੋਂ ਤੱਕ ਕਿ ਬਲੈਕ ਹੋਲ...

The Shivling is hundreds of years old and has a special shape in Ireland The Shivling is hundreds of years old and has a special shape in Ireland
ਇੰਡੀਆ ਨਿਊਜ਼8 hours ago

Ireland ਵਿੱਚ ਸੈਂਕੜੇ ਸਾਲ ਪੁਰਾਣਾ ਤੇ ਵਿਸ਼ੇਸ਼ ਆਕਾਰ ਦਾ ਮੌਜੂਦ ਹੈ ਸ਼ਿਵਲਿੰਗ

ਕੀ ਤੁਸੀਂ ਦੁਨੀਆ ਦੇ ਸਭ ਤੋਂ ਰਹੱਸਮਈ ਸ਼ਿਵ ਲਿੰਗ ਬਾਰੇ ਜਾਣਦੇ ਹੋ? ਇਹ ਆਇਰਲੈਂਡ ਵਿੱਚ ਹੈ। ਇਸ ਨੂੰ ਉਥੇ ਪਹਾੜੀ...

Every Punjab hockey player will get Rs 2.25 crore for winning gold medal in Olympics Every Punjab hockey player will get Rs 2.25 crore for winning gold medal in Olympics
ਇੰਡੀਆ ਨਿਊਜ਼8 hours ago

ਓਲੰਪਿਕ ‘ਚ ਗੋਲਡ ਮੈਡਲ ਜਿੱਤਣ ‘ਤੇ ਪੰਜਾਬ ਦੇ ਹਰੇਕ ਹਾਕੀ ਖਿਡਾਰੀ ਨੂੰ ਮਿਲਣਗੇ 2.25 ਕਰੋੜ ਰੁਪਏ

ਚੰਡੀਗੜ੍ਹ : ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਟੋਕਿਓ...

PV Sindhu's place in Tokyo Olympics 2020 semifinals, close to medal PV Sindhu's place in Tokyo Olympics 2020 semifinals, close to medal
ਖੇਡਾਂ8 hours ago

ਪੀਵੀ ਸਿੰਧੂ ਨੇ ਟੋਕੀਓ ਓਲੰਪਿਕ ਦੇ ਸੈਮੀਫਾਈਨਲ ‘ਚ ਬਣਾਈ ਜਗ੍ਹਾ, ਮੈਡਲ ਦੇ ਕਰੀਬ ਪੁੱਜੀ

ਟੋਕੀਓ : Tokyo Olympics 2020 ‘ਚ ਭਾਰਤ ਨੇ ਹੁਣ ਤਕ ਸਿਰਫ਼ ਇੱਕੋ ਮੈਡਲ ਜਿੱਤਿਆ ਸੀ, ਪਰ ਅਗਲੇ ਕੁਝ ਦਿਨਾਂ ‘ਚ...

Military helicopter lands at Malerkotla school Military helicopter lands at Malerkotla school
ਪੰਜਾਬ ਨਿਊਜ਼8 hours ago

ਅਚਾਨਕ ਹੋਈ ਫੌਜੀ ਹੈਲੀਕਾਪਟਰ ਦੀ ਮਲੇਰਕੋਟਲਾ ਦੇ ਸਕੂਲ ‘ਚ ਲੈਂਡਿੰਗ

ਮਿਲੀ ਜਾਣਕਾਰੀ ਅਨੁਸਾਰ ਮਲੇਰਕੋਟਲਾ ਵਿਚ ਅਚਾਨਕ ਫੌਜ ਦੇ ਇਕ ਹੈਲੀਕਾਪਟਰ ਨੂੰ ਲੈਂਡ ਕਰਨਾ ਪਿਆ। ਚੌਪਰ ਦੇ ਉਤਰਨ ਕਾਰਨ ਪੂਰੇ ਸਕੂਲ...

Trending