ਪੰਜਾਬੀ
ਬੇਰੁਜ਼ਗਾਰ ਨੌਜਵਾਨਾਂ ਦੀ ਕਾਮਯਾਬੀ ਲਈ ਡੀ.ਆਰ.ਡੀ.ਏ. ਹੁਨਰ ਵਿਕਾਸ ਕੇਂਦਰ ਸਮੇਂ ਦੀ ਲੋੜ – ਸੁਰਭੀ ਮਲਿਕ
Published
3 years agoon

ਲੁਧਿਆਣਾ : ਹੁਨਰ ਵਿਕਾਸ ਕੇਂਦਰਾਂ ਨੂੰ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਵਿੱਚ ਵਾਧਾ ਕਰਨ ਦੀ ਕੁੰਜੀ ਦੱਸਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਬੇਰੋਜ਼ਗਾਰ ਨੌਜਵਾਨਾਂ ਨੂੰ ਘੱਟ ਸਮੇਂ ਦੇ ਹੁਨਰ ਸਿਖਲਾਈ ਪ੍ਰੋਗਰਾਮਾਂ ਰਾਹੀਂ, ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਲਈ ਵਚਨਬੱਧ ਹੈ। ਡੀ.ਆਰ.ਡੀ.ਏ. ਦੇ ਹੁਨਰ ਵਿਕਾਸ ਕੇਂਦਰ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਦੋ ਅਜਿਹੇ ਕੇਂਦਰ ਚਲਾਏ ਜਾ ਰਹੇ ਹਨ ਜਿੱਥੇ ਹੌਜ਼ਰੀ ਉਦਯੋਗ ਦੀਆਂ ਲੋੜਾਂ ਨਾਲ ਸਬੰਧਤ ਹੁਨਰ ਵਿਕਾਸ ਸਿਖਲਾਈ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਹੌਜ਼ਰੀ ਉਦਯੋਗ ਲਈ ਸਿਲਾਈ ਮਸ਼ੀਨ ਆਪਰੇਟਰਾਂ ਦੀ ਸਿਖਲਾਈ ਮੌਜੂਦਾ ਨੌਜਵਾਨਾਂ ਨੂੰ ਮੁਹੱਈਆ ਕਰਵਾਈ ਗਈ ਹੈ ਅਤੇ ਇਨ੍ਹਾਂ ਸੈਂਟਰਾਂ ਤੋਂ ਹੁਨਰ ਸਿਖਲਾਈ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਵੱਖ-ਵੱਖ ਥਾਂਵਾਂ ‘ਤੇ ਰੋ}ਗਾਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਸਿਖਲਾਈ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਵੱਲੋਂ ਆਪਣੇ ਬੁਟੀਕ ਸੈਂਟਰ ਖੋਲ੍ਹੇ ਹੋਏ ਹਨ, ਜਿਸ ਲਈ ਉਨ੍ਹਾਂ ਨੂੰ ਸਹਾਇਤਾ ਵੀ ਯਕੀਨੀ ਬਣਾਈ ਗਈ ਹੈ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ 18 ਤੋਂ 40 ਸਾਲ ਦੀ ਉਮਰ ਦੇ ਲੜਕੇ ਅਤੇ ਲੜਕੀਆਂ, 5ਵੀਂ ਜਮਾਤ ਪਾਸ ਇਸ ਛੇ ਮਹੀਨੇ ਦੇ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕੋਰਸ ਲਈ ਅਜੇ ਵੀ ਖਾਲੀ ਸੀਟਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਕਲਾਸਾਂ ਦੋ ਬੈਚਾਂ (ਸਵੇਰੇ 10 ਤੋਂ 1 ਵਜੇ ਅਤੇ ਦੁਪਹਿਰ 2 ਤੋਂ 5 ਵਜੇ ਤੱਕ) ਵਿੱਚ ਲਈਆਂ ਜਾ ਰਹੀਆਂ ਹਨ
ਚਾਹਵਾਨ ਉਮੀਦਵਾਰ ਜੇਕਰ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਸਥਿਤ ਹੁਨਰ ਵਿਕਾਸ ਕੇਂਦਰ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਤਾਂ 82840-84913 ‘ਤੇ ਸੰਪਰਕ ਕਰ ਸਕਦੇ ਹਨ ਅਤੇ ਆਰ-ਸੇਟੀ, ਹੰਬੜਾਂ ਰੋਡ, ਇਯਾਲੀ ਖੁਰਦ, ਨੇੜੇ ਦਾਣਾ ਮੰਡੀ, ਲੁਧਿਆਣਾ ਵਿਖੇ ਦਾਖਲੇ ਲਈ 75270-79648 ‘ਤੇ ਸੰਪਰਕ ਕਰ ਸਕਦੇ ਹਨ। ਸ੍ਰੀ ਪੰਚਾਲ ਨੇ ਦੱਸਿਆ ਕਿ ਚਾਹਵਾਨ ਉਮੀਦਵਾਰਾਂ ਨੂੰ 500 ਰੁਪਏ ਪ੍ਰਤੀ ਮਹੀਨਾ ਫੀਸ ਦੇ ਨਾਲ 50 ਰੁਪਏ ਦਾਖਲਾ ਫੀਸ ਵਜੋਂ ਦੇਣੀ ਪਵੇਗੀ।
You may like
-
ਡੇਅਰੀ ਉਦਮ ਸਿਖਲਾਈ ਦਾ 6ਵਾਂ ਬੈਚ 20 ਫਰਵਰੀ ਤੋਂ ਸ਼ੁਰੂ – ਡਿਪਟੀ ਡਾਇਰੈਕਟਰ
-
“ਮਿਸ਼ਨ ਸੁਨਿਹਰੀ ਸ਼ੁਰੂਆਤ” ਦੇ ਅਧੀਨ ਸੋਫਟ ਸਕਿੱਲ ਟ੍ਰੇਨਿੰਗ ਮੁਕੰਮਲ
-
ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ ਸਬੰਧੀ ਵਰਕਸ਼ਾਪ ਆਯੋਜਿਤ
-
ਫੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਮੁਫਤ ਤਿਆਰੀ ਸੁਰੂ
-
ਪੰਜਾਬ ਦੇ ਨੌਜਵਾਨਾਂ ਲਈ ਮਿਸ਼ਨ ‘ਸੁਨਿਹਰੀ ਸ਼ੁਰੂਆਤ’ ਅਧੀਨ ਪਲੇਸਮੈਂਟ ਕੈਂਪ 25 ਨੂੰ
-
ਹੁਨਰ ਵਿਕਾਸ ਮਿਸ਼ਨ ਵੱਲੋਂ ਪਲੇਸਮੈਂਟ ਕੈਂਪ ਮੌਕੇ 205 ਉਮੀਦਵਾਰਾਂ ਦੀ ਨੌਕਰੀ ਲਈ ਚੋਣ