Connect with us

ਪੰਜਾਬੀ

ਡਾ. ਪ੍ਰਭਜੋਧ ਸਿੰਘ ਸੰਧੂ ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਦੇ ਮੁਖੀ ਨਿਯੁਕਤ

Published

on

Dr. Prabhjodh Singh Sandhu P.A.U. Appointed head of plant pathology
ਲੁਧਿਆਣਾ : ਤੇਲਬੀਜ ਮਾਹਿਰ ਡਾ. ਪ੍ਰਭਜੋਧ ਸਿੰਘ ਸੰਧੂ ਨੂੰ ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ| ਜ਼ਿਕਰਯੋਗ ਹੈ ਕਿ ਡਾ. ਪ੍ਰਭਜੋਧ ਸਿੰਘ ਸੰਧੂ ਫਰਵਰੀ 1996 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਿਖੇ ਪੌਦ ਸੁਰੱਖਿਆ ਦੇ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਏ ਸਨ| ਖੋਜ, ਪਸਾਰ ਅਤੇ ਅਧਿਆਪਨ ਦਾ ਵਿਸ਼ਾਲ ਤਜਰਬਾ ਰੱਖਣ ਵਾਲੇ ਡਾ. ਸੰਧੂ ਨੇ ਆਪਣਾ ਖੋਜ ਕਾਰਜ ਡਾ. ਐੱਸ ਐੱਸ ਬਾਂਗਾ ਦੀ ਨਿਗਰਾਨੀ ਹੇਠ ਸੰਪੂਰਨ ਕੀਤਾ |
ਡਾ. ਸੰਧੂ ਨੇ ਵੱਖ-ਵੱਖ ਰਾਸਟਰੀ ਅਤੇ ਅੰਤਰਰਾਸਟਰੀ ਫੰਡਿੰਗ ਏਜੰਸੀਆਂ ਦੁਆਰਾ ਪ੍ਰਾਯੋਜਿਤ 7 ਖੋਜ ਪ੍ਰੋਜੈਕਟਾਂ ਵਿੱਚ ਨਿਗਰਾਨ ਅਤੇ ਸਹਿ-ਨਿਗਰਾਨ ਵਜੋਂ ਹਿੱਸਾ ਪਾਇਆ | ਵਰਤਮਾਨ ਵਿੱਚ ਵੀ ਉਹ 4 ਖੋਜ ਪ੍ਰੋਜੈਕਟਾਂ ਦਾ ਹਿੱਸਾ ਹਨ | ਡਾ. ਸੰਧੂ ਨੇ ਤੇਲਬੀਜ ਫ਼ਸਲਾਂ ਦੀਆਂ 18 ਕਿਸਮਾਂ ਦੀ ਖੋਜ ਅਤੇ ਉਹਨਾਂ ਨੂੰ ਜਾਰੀ ਕਰਨ ਵਿੱਚ ਸਹਿਯੋਗ ਕੀਤਾ | ਉਹਨਾਂ ਨੇ ਤਿਲਾਂ ਅਤੇ ਮੂੰਗਫਲੀ ਦੇ ਨਾਲ-ਨਾਲ ਸਰ੍ਹੋਂ ਦੀਆਂ ਕਈ ਕਿਸਮਾਂ ਦੀ ਖੋਜ ਲਈ ਕਾਰਜ ਕੀਤਾ |

Facebook Comments

Trending