ਪੰਜਾਬੀ

ਅਮਰੀਕਾ ਵੱਸਦੇ ਡਾ. ਬਿਕਰਮ ਸੋਹੀ ਦੀ ਕਾਵਿ ਪੁਸਤਕ ਸਰਦਲਾਂ ਲੋਕ ਅਰਪਨ

Published

on

ਲੁਧਿਆਣਾ : ਦੇ ਦਹਾਕੇ ਪਹਿਲਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ ਵੈਟਰਨਰੀ ਸਾਇੰਸਜ਼ ਵਿੱਚੋਂ ਪੜ੍ਹ ਕੇ ਅਮਰੀਕਾ ਵੱਸੇ ਪੰਜਾਬੀ ਕਵੀ ਡਾਃ ਬਿਕਰਮ ਸੋਹੀ ਦੀ ਪਲਾਸ਼ ਦੇ ਪੱਤੇ ਅਤੇ ਆਪਣੇ ਜੋਗੀ ਛਾਂ ਉਪਰੰਤ ਤੀਜੀ ਕਾਵਿ ਪੁਸਤਕ ਸਰਦਲਾਂ  ਬੀਤੀ ਸ਼ਾਮ ਯੂਨੀਵਰਸਿਟੀ ਵਿੱਚ ਲੋਕ ਅਰਪਨ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਵੀ ਦਰਸ਼ਨ ਸਿੰਘ ਬੁੱਟਰ ਨੇ ਕਿਹਾ ਹੈ ਕਿ ਡਾਃ ਬਿਕਰਮ ਸੋਹੀ ਨੇ ਇਸ ਕਾਵਿ ਸੰਗ੍ਰਹਿ ਰਾਹੀਂ ਵਿਗਿਆਨਕ ਸੋਚ ਧਾਰਾ ਦੇ ਨਾਲ ਨਾਲ ਸਿਰਜਣਾਤਮਕ ਅਮਲ ਨੂੰ ਵੀ ਨਵੇਂ ਮੁਹਾਵਰੇ ਸੰਗ ਪੇਸ਼ ਕੀਤਾ ਹੈ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੇਵਾਮੁਕਤ ਅਧਿਆਪਕ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ  ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿੱਚ ਸਾਨਫਰਾਂਸਿਸਕੋ ਨੇੜੇ ਵੈਟਰਨਰੀ ਡਾਕਟਰ ਵਜੋਂ ਸੇਵਾ ਨਿਭਾ ਰਿਹਾ ਡਾਃ ਬਿਕਰਮ ਸੋਹੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੋਹੀਆਂ(ਸ਼੍ਰੀ ਹਰਗੋਬਿਦਪੁਰ) ਦਾ ਜੰਮਪਲ ਸਨੇਹੀ ਹੈ ਪਰ ਉਸ ਦੀ ਕਾਵਿ ਸਿਰਜਣਾ ਦਾ ਆਰੰਭ ਬਿੰਦੂ ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਹੈ।

Facebook Comments

Trending

Copyright © 2020 Ludhiana Live Media - All Rights Reserved.