ਪੰਜਾਬੀ

ਲੁਧਿਆਣਾ ਦੇ ਡਾਕਟਰ ਇੰਦਰਜੀਤ ਸਿੰਘ ਨੇ ਚੀਨੀ ਵਿਦੇਸ਼ ਮੰਤਰੀ ਕੀਨ ਗੈਂਗ ਨਾਲ ਕੀਤੀ ਮੁਲਾਕਾਤ

Published

on

ਲੁਧਿਆਣਾ : ਡਾਂ ਕੋਟਨੀਸ ਐਕਯੁਪੰਕਚਰ ਹਸਪਤਾਲ, ਸਲੇਮ ਟਾਬਰੀ, ਲੁਧਿਆਣਾ ਦੇ ਦੋ ਡਾਕਟਰਾਂ ਨੂੰ ਪਿਛਲੇ ਦਿਨੀਂ ਗੋਆ ਵਿੱਚ ਚੱਲ ਰਹੇ ਜੀ-20 ਸੰਮੇਲਨ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਡਾ. ਇੰਦਰਜੀਤ ਸਿੰਘ ਅਤੇ ਡਾ. ਸੰਦੀਪ ਚੋਪੜਾ ਨੇ ਵਿਸ਼ੇਸ਼ ਤੌਰ ਤੇ ਚੀਨੀ ਵਿਦੇਸ਼ ਮੰਤਰੀ ਕੀਨ ਗੈਂਗ ਅਤੇ ਵਿਦੇਸ਼ ਰਾਜ ਮੰਤਰੀ ਸੁਨ ਵਿਡੋਂਗ ਦੇ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਉਹਨਾਂ ਨੇ ਮਾਨਵਤਾ ਦੀ ਸੇਵਾ ਦੇ ਪ੍ਰਤੀਕ ਅੰਤਰਰਾਸ਼ਟਰੀ ਸੁਤੰਤਰਤਾ ਸੈਨਾਨੀ ਡਾ. ਦਵਾਰਕਾ ਨਾਥ ਕੋਟਨੀਸ ਦੇ ਪਰਿਵਾਰ ਨਾਲ ਵੀ ਭੇਟ ਕੀਤੀ ਜਿਨ੍ਹਾਂ ਨੇ 1938 ਦੇ ਚੀਨ -ਜਪਾਨ ਯੁੱਧ ਵਿਚ ਚੀਨੀ ਲੋਕਾਂ ਦਾ ਇਲਾਜ ਕਰਦੇ ਹੋਏ ਆਪਣਾ ਬਲੀਦਾਨ ਦਿੱਤਾ। ਉਹਨਾਂ ਦੀ ਯਾਦ ਵਿੱਚ ਹੀ ਲੁਧਿਆਣਾ ਵਿਖੇ 1975 ਵਿਚ ਮਨੁੱਖਤਾ ਦੀ ਸੇਵਾ ਲਈ ਡਾ. ਕੋਟਨੀਸ ਚੈਰੀਟੇਬਲ ਐਕਯੁਪੰਕਚਰ ਹਸਪਤਾਲ ਦੀ ਨੀਂਵ ਰੱਖੀਂ ਗਈ। ਚੀਨ ਦੇ ਵਿਦੇਸ਼ ਮੰਤਰੀ ਕੀਨ ਗੈਂਗ ਨੇ ਬੜੀ ਗਰਮਜੋਸ਼ੀ ਨਾਲ ਡਾ. ਇੰਦਰਜੀਤ ਸਿੰਘ ਅਤੇ ਡਾ. ਸੰਦੀਪ ਚੋਪੜਾ ਦਾ ਸਵਾਗਤ ਕੀਤਾ।

ਉਹਨਾਂ ਨੇ ਡਾ. ਕੋਟਨੀਸ ਐਕਯੁਪੰਕਚਰ ਹਸਪਤਾਲ ਵਲੋਂ ਕੀਤੇ ਕੰਮਾਂ ਦੀ ਪ੍ਰਸੰਸਾ ਦੀਆਂ ਕਰਦੀਆਂ ਕਿਹਾ ਕਿ ਭਾਰਤ ਅਤੇ ਚੀਨ ਦੀ ਦੋਸਤੀ ਵਿਚ ਐਕਯੁਪੰਕਚਰ ਚਿਕਿਤਸਾ ਪ੍ਰਣਾਲੀ ਆਉਣ ਵਾਲੇ ਸਮੇਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾਵੇਗੀ ਅਤੇ ਚੀਨ ਸਰਕਾਰ ਵੱਲੋਂ ਵੀ ਭਾਰਤੀ ਚਿਕਿਤਸਾ ਪ੍ਰਣਾਲੀਆਂ ਅਤੇ ਯੋਗ ਦਾ ਪੂਰੇ ਚੀਨ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ।

ਇਸ ਮੌਕੇ ਡਾ. ਇੰਦਰਜੀਤ ਸਿੰਘ ਦੁਵਾਰਾ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ -ਚੀਨ ਦੀਆਂ ਸਿਹਤ ਸੇਵਾਂਵਾਂ ਦਾ ਆਪਸ ਵਿਚ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। ਤਾਂ ਕਿ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਂਵਾਂ ਘੱਟ ਤੋਂ ਘੱਟ ਦਰਾਂ ਤੇ ਮੁਹਇਆ ਹੋ ਸਕਣ ਅਤੇ ਦੋਵੇਂ ਦੇਸ਼ਾਂ ਦੇ ਲੋਕ ਇੱਕ ਦੂਸਰੇ ਦੀਆਂ ਚਿਕਿਤਸਾ ਪ੍ਰਣਾਲੀਆਂ ਦਾ ਲਾਭ ਉਠਾ ਸਕ

Facebook Comments

Trending

Copyright © 2020 Ludhiana Live Media - All Rights Reserved.