Connect with us

ਪੰਜਾਬੀ

 ਡਾ ਜਸਵਿੰਦਰ ਭੱਲਾ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’  ਮਿਲਣ ’ਤੇ ਡਾ ਗੋਸਲ ਵੱਲੋਂ ਮੁਬਾਰਕ

Published

on

Dr. Gosal congratulated Dr. Jaswinder Bhalla on receiving the 'Lifetime Achievement Award'
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬਰਾਂਡ ਅੰਬੈਸਡਰ ਅਤੇ ਪੰਜਾਬੀ ਫਿਲਮਾਂ ਦੇ ਮੰਨੇ ਪ੍ਰਮੰਨੇ ਹਾਸਰਸ ਕਲਾਕਾਰ ਡਾ ਜਸਵਿੰਦਰ ਭੱਲਾ ਨੂੰ ਪੀ ਟੀ ਸੀ ਐਵਾਰਡ ਸ਼ੋਅ ਦੌਰਾਨ ਉਹਨਾ ਦੀਆਂ ਜੀਵਨ ਪ੍ਰਾਪਤੀਆਂ ਲਈ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ|
ਇਸ ਵਡਮੁੱਲੇ ਸਨਮਾਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ ਭੱਲਾ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਇਹ ਸਮੁੱਚੀ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ | ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਜਿਥੇ ਖੇਤੀ ਖੋਜ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪ੍ਰਾਪਤੀਆਂ ਕੀਤੀਆਂ ਹਨ ਉੱਥੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਵੀ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ  ਅਤੇ ਅਧਿਆਪਕਾਂ ਨੇ ਉੱਚ ਦਰਜ਼ੇ ਦੇ ਮੁਕਾਮ ਹਾਸਲ ਕੀਤੇ ਹਨ |

Facebook Comments

Trending