ਪੰਜਾਬੀ

ਡਾ. ਕੋਟਨਿਸ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੂੰ ਕੀਤਾ ਸਨਮਾਨਿਤ

Published

on

ਲੁਧਿਆਣਾ : ਲੁਧਿਆਣਾ ਦੇ ਦਸਮੇਸ਼ ਨਗਰ ਵਿੱਚ ਸਵਰਗੀ ਉਜਾਗਰ ਸਿੰਘ ਛਾਪਾ ਦੇ ਨਿਵਾਸ ਸਥਾਨ ’ਤੇ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿੱਚ ਡਾ: ਇੰਦਰਜੀਤ ਸਿੰਘ ਡਾਇਰੈਕਟਰ ਡਾ. ਕੋਟਨਿਸ ਐਕਯੂਪੰਕਚਰ ਹਸਪਤਾਲ, ਸਲੇਮ ਟਾਬਰੀ, ਲੁਧਿਆਣਾ ਨੂੰ ਉਨ੍ਹਾਂ ਦੀ 48 ਸਾਲਾਂ ਦੀ ਸਮਾਜ ਸੇਵਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਪਾਏ ਯੋਗਦਾਨ ਲਈ ਸਮ੍ਰਿਤੀ ਚਿਨ੍ਹ ਅਤੇ ਸਰੋਪਾ ਦੇਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੀ ਪ੍ਰਧਾਨਗੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਜਨੀਸ਼ ਧੀਮਾਨ ਅਤੇ ਮਹਿਲਾ ਪ੍ਰਧਾਨ ਸ਼ੀਨੂ ਚੁਗ ਨੇ ਕੀਤੀ। ਪ੍ਰੋਗਰਾਮ ‘ਚ ਬੋਲਦਿਆਂ ਡਾ: ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਆ ‘ਚ ਜੀ-20 ਕਾਨਫਰੰਸ ਕਾਰਨ ਚੀਨ ਦੇ ਸੱਭਿਆਚਾਰਕ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਭਾਰਤ ‘ਚ ਐਕੂਪੰਕਚਰ ਥੈਰੇਪੀ ਰਾਹੀਂ ਚਲਾਏ ਜਾ ਰਹੇ ਡਾ: ਕੋਟਨਿਸ ਐਕੂਪੰਕਚਰ ਹਸਪਤਾਲ ਦੇ ਕਾਰਜਾਂ ਦੀ ਸ਼ਲਾਘਾ ਕੀਤੀ |

ਉਨ੍ਹਾਂ ਦੱਸਿਆ ਕਿ ਇਹ ਹਸਪਤਾਲ ਅੰਤਰਰਾਸ਼ਟਰੀ ਸੁਤੰਤਰਤਾ ਸੈਨਾਨੀ ਅਤੇ ਮਾਨਵਤਾ ਦੇ ਪ੍ਰਤੀਕ ਡਾ: ਦਵਾਰਕਾਨਾਥ ਕੋਟਨਿਸ ਦੀ ਯਾਦ ਵਿੱਚ ਸਾਲ 1975 ਵਿਚ ਬਣਾਇਆ ਗਿਆ ਸੀ ਅਤੇ ਇਹ ਹਸਪਤਾਲ ਡਬਲਯੂ.ਐਫ.ਏ.ਐਸ (ਡਬਲਯੂ.ਐਚ.ਓ.) ਦਾ ਮੈਂਬਰ ਵੀ ਹੈ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਰਜਨੀਸ਼ ਧੀਮਾਨ ਨੇ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ ਵਿੱਚ ਜਨਤਾ ਦਲ ਦੇ ਮੁਖੀ ਵੀਰ ਯੱਗਿਆ ਦੱਤ ਵਰਮਾ ਨੇ ਅਹਿਮ ਭੂਮਿਕਾ ਨਿਭਾਈ ਹੈ ।

Facebook Comments

Trending

Copyright © 2020 Ludhiana Live Media - All Rights Reserved.