ਪੰਜਾਬੀ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਉਤਸਵ ਧੂਮ–ਧਾਮ ਨਾਲ ਮਨਾਇਆ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵੀਟ ਆਡੀਟੋਰੀਅਮ ਵਿੱਚ ਪੀਏਯੂ ਐਸ ਸੀ/ਬੀ ਸੀ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 131ਵੇਂ ਜਨਮ ਉਤਸਵ ਸਬੰਧੀ ਸੂਬਾ ਪੱਧਰੀ ਪ੍ਰੋਗਰਾਮ ਬੜੀ ਧੂਮ–ਧਾਮ ਨਾਲ ਮਨਾਇਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸਰਬਜੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰ ਸਮੂਹ ਆਗੂਆਂ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਨੂੰ ਜੀ ਆਇਆਂ ਕਹਿੰਦਿਆਂ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਗਿਆਨ ਚੰਦ ਨੇ ਐਸ ਸੀ/ਬੀ ਸੀ ਵੈਲਫੇਅਰ ਸਕੀਮਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਹਨਾਂ ਇਸ ਮੌਕੇ ਪੀਏਯੂ ਵਿਖੇ ਟੀਚਿੰਗ ਅਸਾਮੀਆਂ ਵਿੱਚ ਰਾਂਖਵਾਕਰਨ ਲਾਗੂ ਕਰਨ ਸਬੰਧੀ ਚੱਲ ਰਹੇ ਕੇਸ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਕੇਸ ਤੇਜੀ ਨਾਲ ਆਪਣੇ ਅੰਤਿਮ ਪੜਾਅ ਵੱਲ ਵਧ ਰਿਹਾ ਹੈ ਅਤੇ ਇਸ ਸਬੰਧੀ ਕਮਿਸ਼ਨ ਵੱਲੋ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਦੀ ਗਰਾਂਟ ਤੱਕ ਬੰਦ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ।

ਇਸ ਮੌਕੇ ਪ੍ਰੋਫੈਸਰ ਹਰਨੇਕ ਸਿੰਘ ਨੇ ਦੱਸਿਆ ਕਿ ਜੇਕਰ ਯੂਨੀਵਰਸਿਟੀ ਟੀਚਿੰਗ ਅਸਾਮੀਆਂ ਲਈ ਰਾਂਖਵਾਕਰਨ ਲਾਗੂ ਨਹੀਂ ਕਰਦੀ ਤਾਂ ਜਲਦ ਹੀ ਅਣਮਿਥੇ ਸਮੇਂ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਓ ਬ ਸੀ ਫਰੰਟ ਦੇ ਪ੍ਰਧਾਨ ਰਾਜਵਿੰਦਰ ਸਿੰਘ ਖਤਰੀਵਾਲ ਨੇ ਓ ਬੀ ਸੀ ਸਮਾਜ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਚਾਨਣਾ ਪਾਇਆ। ਇਸ ਮੌਕੇ ਸ਼੍ਰੀ ਸੋਮਪਾਲ ਵੱਲੋਂ ਸੰਵਿਧਾਨ ਬਚਾਓ ਤੇ ਇੱਕ ਨਾਟਕ ਵਿਸ਼ੇਸ਼ ਤੌਦ ਤੇ ਪੇਸ਼ ਕੀਤਾ ਗਿਆ। ਸ੍ਰੀ ਗੁਰਿੰਦਰ ਸਿੰਘ ਰੰਘਰੇਟਾ ਨੇ ਇਸ ਮੌਕੇ ਬੋਲਦਿਆਂ ਮੰਡਲ ਕਮਿਸ਼ਨ ਲਾਗੂ ਕਰਵਾਉਣ ਤੇ ਜ਼ੋਰ ਦਿੱਤਾ।

ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ (ਰਜਿ:) ਜਿਹਨਾਂ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਇਆ ਗਿਆ ਵੱਲੋਂ ਸ਼੍ਰੀ ਜਸਬੀਰ ਸਿੰਘ ਪਮਾਲੀ ਨੇ ਯਕੀਨ ਦਿਵਾਇਆ ਕਿ ਯੂਨੀਵਰਸਿਟੀ ਵਿੱਚ ਰਾਖਵਾਂਕਰਨ ਲਾਗੂ ਨਾ ਹੋਣ ਦੀ ਸੂਰਤ ਵਿੱਚ ਜੇਕਰ ਸੰਘਰਸ਼ ਆਰੰਭਿਆ ਜਾਂਦਾ ਹੈ ਤਾਂ ਸਾਡੀ ਜਥੇਬੰਦੀ ਦਾ ਪੂਰਨ ਸਹਿਯੋਗ ਰਹੇਗਾ। ਇਸ ਮੌਕੇ ਸ਼੍ਰੀ ਰਵੀ ਗੌਤਮ ਵੱਲੋਂ ਅੰਬੇਡਕਰੀ ਸਾਹਿਤ ਦੀ ਵਿਸ਼ੇਸ਼ ਤੌਰ ਪ੍ਰਦਰਸ਼ਨੀ ਲਗਾਈ ਗਈ।

 

Facebook Comments

Trending

Copyright © 2020 Ludhiana Live Media - All Rights Reserved.