ਇੰਡੀਆ ਨਿਊਜ਼

ਡਾਕਟਰ ਔਲਖ ਲੈਪਰੋਸਕੋਪਿਕ ਤਰੀਕੇ ਨਾਲ ਕਰਨਗੇ ਗੁਰਦੇ ਦੇ ਕੈਂਸਰ ਦੀ ਸਰਜਰੀ

Published

on

ਲੁਧਿਆਣਾ : ਯੂਰੋਲੋਜੀਕਲ ਕੈਂਸਰ ਲਈ ਯੂਰੋ-ਆਨਕੋਲੋਜੀ ਵਿੱਚ ਮਾਸਟਰ ਕਲਾਸ ਅਤੇ ਯੂਰੋਲੋਜੀਕਲ ਕੈਂਸਰ ਲਈ ਅੰਤਰਰਾਸ਼ਟਰੀ ਲਾਈਵ ਆਪਰੇਟਿਵ ਵਰਕਸ਼ਾਪ ਦਾ ਆਯੋਜਨ ਸਫਦਰਜੰਗ ਹਸਪਤਾਲ ਦੁਆਰਾ ਐਸਆਰਐਸ ਯੂਐਸਏ, ਭਾਰਤ ਦੀ ਜੈਨੀਟੋਰੀਨਰੀ ਕੈਂਸਰ ਸੁਸਾਇਟੀ ਦੇ ਸਹਿਯੋਗ ਨਾਲ ਕੀਤਾ ਗਿਆ ।

ਡਾ: ਬਲਦੇਵ ਸਿੰਘ ਔਲਖ, ਚੀਫ ਯੂਰੋਲੋਜਿਸਟ ਅਤੇ ਟਰਾਂਸਪਲਾਂਟ ਸਰਜਨ,ਇਕਾਈ ਹਸਪਤਾਲ ਲੁਧਿਆਣਾ ਨੂੰ ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਗੁਰਦੇ ਦੇ ਕੈਂਸਰ ਦੀ ਲਾਈਵ ਲੈਪਰੋਸਕੋਪਿਕ ਸਰਜਰੀ ਦਾ ਪ੍ਰਦਰਸ਼ਨ ਕਰਨ ਅਤੇ ਦਿਖਾਉਣ ਲਈ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚ ਵਿਸ਼ਵ ਭਰ ਦੇ ਉਭਰਦੇ ਯੂਰੋਲੋਜਿਸਟਸ ਨੂੰ ਸਿਖਾਉਣ ਅਤੇ ਸਿਖਲਾਈ ਦਿੱਤੀ ਜਾਂਦੀ ਹੈ।

ਡਾ:ਔਲਖ ਨੇ ਸਫ਼ਦਰਜੰਗ ਹਸਪਤਾਲ ਵਿੱਚ ਲੈਪਰੋਸਕੋਪਿਕ ਕਿਡਨੀ ਕੈਂਸਰ ਦਾ ਆਪ੍ਰੇਸ਼ਨ ਕੀਤਾ, ਜਿਸ ਨੂੰ ਲਲਿਤ ਹੋਟਲ ਦਿੱਲੀ ਵਿੱਚ ਬੈਠੇ ਹਜ਼ਾਰਾਂ ਯੂਰੋਲੋਜਿਸਟਸ ਦੇ ਦਰਸ਼ਕਾਂ ਲਈ ਸਕ੍ਰੀਨ ‘ਤੇ ਲਾਈਵ ਕੀਤਾ ਗਿਆ। ਡਾ: ਔਲਖ ਦੁਆਰਾ ਕੀਤੇ ਗਏ ਇਸ ਆਪ੍ਰੇਸ਼ਨ ਨੂੰ 20 ਵੱਖ-ਵੱਖ ਦੇਸ਼ਾਂ ਦੇ ਲਗਭਗ 3000 ਯੂਰੋਲੋਜਿਸਟਸ ਦੁਆਰਾ ਯੂਟਿਊਬ ਲਿੰਕ, ਵੈਬਕਾਸਟ ਅਤੇ ਹੋਰ ਪਲੇਟਫਾਰਮਾਂ ‘ਤੇ ਲਾਈਵ ਵੀ ਦੇਖਿਆ ਗਿਆ।

ਡਾ: ਔਲਖ ਨੇ ਮਰੀਜ਼ਾਂ ਨੂੰ ਵੱਡੇ ਕੱਟਾਂ ਤੋਂ ਬਿਨਾਂ ਕੀ-ਹੋਲ ਸਰਜਰੀ ਦੁਆਰਾ ਪੂਰੇ ਗੁਰਦੇ ਦੇ ਕੈਂਸਰ ਨੂੰ ਦੂਰ ਕਰਨ ਬਾਰੇ ਸਿਖਾਇਆ, ਜਿਸ ਨਾਲ ਮਰੀਜ਼ ਬਿਨਾਂ ਦਰਦ ਰਹਿਤ, ਖੂਨ ਦੀ ਘੱਟ ਸਰਜਰੀ ਦਾ ਅਨੰਦ ਲੈਂਦਾ ਹੈ ਅਤੇ ਇਸ ਤੋ ਬਾਦ ਜਲਦੀ ਕੰਮ ‘ਤੇ ਜਾਂਦਾ ਹੈ।

Facebook Comments

Trending

Copyright © 2020 Ludhiana Live Media - All Rights Reserved.