Connect with us

ਪੰਜਾਬੀ

 ਆਪਣੇ ਘਰਾਂ ਅਤੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ – ਸਿਵਲ ਸਰਜਨ

Published

on

Don't let water stand in and around your home - Civil Surgeon

ਲੁਧਿਆਣਾ :  ਸਿਵਲ ਸਰਜਨ ਡਾ ਐਸ ਪੀ ਸਿੰਘ ਦੇ ਦਿਸਾ ਨਿਰਦੇਸਾਂ ਤਹਿਤ ਐਟੀ ਲਾਰਵਾਂ ਵਿੰਗ ਦੀਆਂ ਟੀਮਾਂ ਵਲੋ ਲੁਧਿਆਣਾ ਸ਼ਹਿਰ ਦੇ ਏਰੀਏ ਵਿਚ ਘਰ ਘਰ ਜਾ ਕੇ ਲੋਕਾਂ ਨੂੰ ਡੇਗੂ ਤੋ ਬਚਾਅ ਸਬੰਧੀ ਜਾਗਰੁਕ ਕੀਤਾ ਜਾ ਰਿਹਾ ਹੈ। ਡੇਗੂ ਅਤੇ ਚਿਕਣਗੁਣੀਆਂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਅਤੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।

ਟੀਮਾਂ ਵਲੋ ਡੇਗੂ ਅਤੇ ਚਿਕਣਗੁਣੀਆਂ ਦੇ ਲੱਛਣਾਂ ਬਾਰੇ ਵੀ ਜਾਗਰੁਕ ਕੀਤਾ ਜਾ ਰਿਹਾ ਹੈ, ਜਿਵੇ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆ ਵਿਚ ਦਰਦ, ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆਂ ਅਤੇ ਨੱਕ ਵਿਚੋ ਖੂਨ ਦਾ ਵਗਣਾ ਡੇਗੂ ਦੇ ਲੱਛਣ ਹੋ ਸਕਦੇ ਹਨ। ਇਸ ਦੇ ਨਾਲ ਹੀ ਟੀਮ ਵਲੋ ਲੋਕਾਂ ਨੂੰ ਜਾਗਰੁਕ ਕਰਦੇ ਸਮੇ ਬਚਾਅ ਦੇ ਸਾਧਨ ਵੀ ਦੱਸੇ ਜਾ ਰਹੇ ਹਨ

ਕੂਲਰਾਂ, ਗਮਲਿਆ, ਫਰਿੱਜ਼ਾ ਦੀਆਂ ਟਰੇਆ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਸੁੱਕਰਵਾਰ ਦਾ ਦਿਨ ਕੂਲਰਾਂ ਅਤੇ ਗਮਲਿਆਂ ਆਦਿ ਵਿਚੋ ਪਾਣੀ ਕੱਢ ਕੇ ਇਹ ਦਿਨ ਡਰਾਈ ਡੇਅ ਵਜੋ ਮਨਾਇਆ ਜਾਵੇ, ਬੁਖਾਰ ਹੋਣ ਦੀ ਸੂਰਤ ਵਿੱਚ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ। ਟੀਮਾਂ ਵਲੋ ਕੀਤੇ ਜਾ ਰਹੇ ਸਰਵੇ ਅਨੁਸਾਰ ਅੱਜ ਅਨੰਦ ਨਗਰ, ਢੋਲੇਵਾਲ, ਅਸ਼ੋਕ ਨਗਰ, ਚੰਦਰ ਨਗਰ, ਪਿੰਡ ਸੁਨੇਤ ਏਰੀਏ ਵਿਚ ਲਾਰਵਾ ਪਾਇਆ ਗਿਆ ਅਤੇ ਟੀਮ ਵਲੋ ਮੌਕੇ ਤੇ ਦਵਾਈ ਪਾ ਕੇ ਲਾਰਵਾਂ ਨਸ਼ਟ ਕੀਤਾ ਗਿਆ।

Facebook Comments

Trending