ਪੰਜਾਬੀ

ਖ਼ੂਨਦਾਨ ਕਰਨਾ ਸਿਹਤਯਾਬੀ ਦੀ ਨਿਸ਼ਾਨੀ : ਹਰਵਿੰਦਰ ਕੌਰ

Published

on

ਲੁਧਿਆਣਾ : ਯੁਵਾ ਕਰਮੀ ਸੰਸਥਾ ‘ਪਹਿਲ’ ਨੇ ਮਾਲਵਾ ਟਰਾਂਸਪੋਰਟ, ਟਰਾਂਸਪੋਰਟ ਨਗਰ ਲੁਧਿਆਣਾ ਵਿਖੇ ਸਵੈ-ਇਛੁੱਕ ਖ਼ਨਦਾਨ ਕੈਂਪ ਦਾ ਆਯੋਜਨ ਕੀਤਾ। ਇਸ ਮੌਕੇ ਬੋਲਦਿਆਂ ਹਰਵਿੰਦਰ ਕੌਰ ਪ੍ਰਧਾਨ ਪਹਿਲ ਨੇ ਕਿਹਾ ਕਿ ਖ਼ੂਦਾਨ ਕਰਨ ਲਈ ਕੇਵਲ ਐੱਚਬੀ ਯਾਨਿ ਕਿ ਖੂਨ ਦੇ ਪੱਧਰ ਦਾ ਵਧੀਆ ਹੋਣਾ ਹੀ ਕਾਫੀ ਨਹੀਂ ਹੈ ਸਗੋਂ ਖੂਨਦਾਨੀ ਉਹੀ ਬਣ ਸਕਦਾ ਹੈ, ਜਿਸਦਾ ਮਨੋਬਲ ਉਚਾ ਅਤੇ ਅਤੇ ਸਿਹਤਮੰਦ ਹੋਵੇ।

ਅਸਲ ਵਿਚ ਖੂਨਦਾਨ ਕਰਨਾ ਹੀ ਅਸਲੀ ਸਿਹਤਯਾਬੀ ਦੀ ਨਿਸ਼ਾਨੀ ਹੈ। ਇਸ ਮੌਕੇ 22 ਨੌਜਵਾਨ ਲੜਕੇ-ਲੜਕੀਆਂ ਨੇ ਸਵੈ-ਇਛੁੱਕ ਖ਼ੂਨਦਾਨ ਕੀਤਾ। ਇਸ ਕੈਂਪ ਵਿਚ ਖਾਸ ਗੱਲ ਇਹ ਰਹੀ ਕਿ ਬਹੁਤੇ ਨੌਜਵਾਨ ਲੜਕੇ-ਲੜਕੀਆਂ ਨੇ ਪਹਿਲੀ ਵਾਰ ਖ਼ੂਨ ਦਾਨ ਕੀਤਾ ਅਤੇ ਪਹਿਲ ਦੇ ਅਪੋਲੋ ਟਾਇਰ ਹੈਲਥ ਕੇਅਰ ਸੈਂਟਰ ਦੇ ਪ੍ਰਾਜੈਕਟ ਮੈਨੇਜਰ ਜਗਜੀਤ ਸਿੰਘ ਅਤੇ ਡਾਕਟਰ ਯਾਸ਼ਿਕਾ ਗੁਪਤਾ, ਖੇਤਰੀ ਅਧਿਕਾਰੀ ਦਿਲਪ੍ਰੀਤ ਸਿੰਘ ਅਤੇ ਪ੍ਰੇਮ ਝਾਅ ਨੇ ਵੀ ਸਵੈ-ਇਛੁੱਕ ਖੂਨਦਾਨ ਕੀਤਾ।

ਮੋਹਿਤ ਰੂਬਲ ਹੈੱਡ ਆਫ ਆਪਰੇਸ਼ਨ ਪਹਿਲ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ਦੇ ਸਹਿਯੋਗ ਸਮਾਜ ਵਿਚ ਖੂਨਦਾਨ ਪ੍ਰਤੀ ਚੇਤਨਾ ਫੈਲਾ ਕੇ ਅਤੇ ਇਸ ਨਾਲ ਸਬੰਧਿਤ ਸ਼ੰਕਾਵਾਂ ਦੂਰ ਕਰਕੇ ਖੂਨਦਾਨ ਕਰਨ ਦੀ ਮੁਹਿੰਮ ਨੂੰ ਹੋਰ ਅੱਗੇ ਤੋਰਿਆ ਜਾ ਸਕਦਾ ਹੈ ਅਤੇ ਵੱਧ ਤੋਂ ਵੱਧ ਕੈਂਪ ਲਗਾਏ ਜਾ ਸਕਦੇ ਹਨ। ਇਸ ਮੌਕੇ ਡਾ. ਗੁਰਿੰਦਰਦੀਪ ਸਿੰਘ ਗਰੇਵਾਲ ਬੀਟੀਓ ਸਿਵਲ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਬਲੱਡ ਬੈਂਕ ਟੀਮ ਸਿਵਲ ਹਸਪਤਾਲ ਲੁਧਿਆਣਾ ਦੀ ਟੀਮ ਦੇ ਸਵੈ-ਇਛੁੱਕ ਦਾਨ ਕੀਤਾ ਗਿਆ ਖੂਨ ਇਕੱਤਰ ਕੀਤਾ।

Facebook Comments

Trending

Copyright © 2020 Ludhiana Live Media - All Rights Reserved.