Connect with us

ਵਿਸ਼ਵ ਖ਼ਬਰਾਂ

ਕੋਰੋਨਾ ਵਾਇਰਸ ਦੀ ਚਪੇਟ ‘ਚ ਆਇਆ ਡਾਕਟਰ, ਹੋਈ ਮੌਤ

Published

on

ਪਾਕਿਸਤਾਨ ਦੇ ਗਿਲਗਿਤ ਖੇਤਰ ਚ 26 ਸਾਲਾਂ ਡਾਕਟਰ ਦੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਦੌਰਾਨ ਕੋਰੋਨਾ ਦੇ ਸੰਪਰਕ ਚ ਆ ਕੇ ਮੌਤ ਹੋ ਗਈ ਹੈ। ਦੇਸ਼ ਚ ਇਸ ਵਾਇਰਸ ਨਾਲ ਡਾਕਟਰ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ। ਦਸ ਦਈਏ ਕਿ ਮਾਮਲੇ ਦੀ ਜਾਣਕਾਰੀ ਸੋਮਵਾਰ ਨੂੰ ਮਿਲੀ ਹੈ ਅਤੇ ਉਸਾਮਾ ਰਿਆਜ਼ ਹਾਲਹਿ ਚ ਇਰਾਨ ਤੇ ਇਰਾਕ ਤੋਂ ਵਾਪਸ ਆਏ ਮਰੀਜਾਂ ਦਾ ਇਲਾਜ ਕਰ ਰਹੇ ਸੀ। ਦੇਸ਼ ਚ ਕੋਰੋਨਾ ਵਾਇਰਸ ਕਾਰਨ 5 ਲੋਕਾਂ ਦੀ ਮੌਤ ਤੇ 800 ਲੋਕ ਇਸਦੀ ਚਪੇਟ ਚ ਆਉਣ ਦੀ ਖ਼ਬਰ ਮਿਲੀ ਹੈ।

ਦੱਸਿਆ ਜਾ ਰਿਹਾ ਹੈ ਕਿ ਰਿਆਜ਼ ਉਸ ਟੀਮ ਦਾ ਹਿੱਸਾ ਸਨ ਜੋ ਲੋਕਾਂ ਦੀ ਸਕਰੀਨਿੰਗ ਕਰਦੇ ਸਨ। ਇਸ ਤੋਂ ਬਾਅਦ ਪਰਿਵਾਰ ਨੇ ਦੱਸਿਆ ਕਿ ਰਿਆਜ਼ ਸ਼ੁੱਕਰਵਾਰ ਦੀ ਰਾਤ ਘਰ ਆਇਆ ਸੀ ਅਤੇ ਉਸਨੂੰ ਪਹਿਲਾ ਸੈਨਾ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਚ ਜ਼ਿਲ੍ਹਾ ਹਸਪਤਾਲ ਰੈਫ਼ਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਐਤਵਾਰ ਨੂੰ ਉਸਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਰਕਾਰ ਨੇ ਟਵੀਟ ਕੀਤਾ ਕਿ ਬਹੁਤ ਦੁੱਖ ਨਾਲ ਕਹਿਣਾ ਪਿਆ ਹੈ ਕਿ ਗਿਲਗਿਤ-ਬਾਲਟਿਸਤਾਨ ਸਿਹਤ ਵਿਭਾਗ ਨੇ ਉਸਾਮਾ ਰਿਆਜ਼ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਜਿਸਨੇ ਕੋਰੋਨਾ ਵਾਇਰਸ ਖਿਲਾਫ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

Facebook Comments

Trending