ਜੋਤਿਸ਼
ਤੁਲਸੀ ਦੇ ਪੱਤੇ ਤੋੜਨ ਵੇਲੇ ਬਿਲਕੁਲ ਵੀ ਨਾ ਕਰਿਓ ਇਹ ਗ਼ਲਤੀਆਂ, ਨਹੀਂ ਤਾਂ ਬਦਕਿਸਮਤੀ ਨਹੀਂ ਛੱਡੇਗੀ ਸਾਥ
Published
2 years agoon

Vastu Tips- ਹਿੰਦੂ ਧਰਮ ‘ਚ ਤੁਲਸੀ ਦਾ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਨਿਯਮਤ ਰੂਪ ‘ਚ ਤੁਲਸੀ ਦੀ ਪੂਜੀ ਕਰਨ ਨਾਲ ਮਾਂ ਲਕਸ਼ਮੀ ਦੇ ਨਾਲ ਭਗਵਾਨ ਵਿਸ਼ਨੂੰ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਵਾਸਤੂ ਸ਼ਾਸਤਰ ਅਨੁਸਾਰ, ਘਰ ‘ਚ ਤੁਲਸੀ ਦਾ ਪੌਦਾ ਲਗਾਉਣ ਨਾਲ ਸ਼ੁੱਭ ਫਲ਼ਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧ ਜਾਂਦਾ ਹੈ। ਤੁਲਸੀ ਦੇ ਪੌਦੇ ‘ਚ ਇਕਾਦਸ਼ੀ, ਐਤਵਾਰ ਨੂੰ ਛੱਡ ਕੇ ਨਿਯਮਤ ਰੂਪ ‘ਚ ਜਲ ਚੜ੍ਹਾਉਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਤੁਲਸੀ ਦੇ ਪੱਤਿਆਂ ਨੂੰ ਭਗਵਾਨ ਵਿਸ਼ਨੂੰ ਨੂੰ ਚੜ੍ਹਾਉਣ ਨਾਲ ਸ਼ੁੱਭ ਫਲ਼ਾਂ ਦੀ ਪ੍ਰਾਪਤੀ ਹੁੰਦੀ ਹੈ। ਪਰ ਕਈ ਵਾਰ ਤੁਲਸੀ ਦੇ ਪੱਤੇ ਤੋੜਦੇ ਸਮੇਂ ਕੁਝ ਗ਼ਲਤੀਆਂ ਕਰ ਦਿੰਦੇ ਹਾਂ ਜਿਸ ਕਾਰਨ ਜੀਵਨ ਵਿਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ ਵਿਚ ਜਾਣੋ ਤੁਲਸੀ ਦੇ ਪੱਤੇ ਤੋੜਨ ਵੇਲੇ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖੀਏ…
ਤੁਲਸੀ ਦੇ ਪੱਤੇ ਤੋੜਨ ਦੇ ਨਿਯਮ
ਹਿੰਦੂ ਧਰਮ ਵਿਚ ਤੁਲਸੀ ਦੇ ਪੌਦੇ ਨੂੰ ਦੇਵੀ ਸਮਾਨ ਮੰਨਿਆ ਜਾਂਦਾ ਹੈ। ਇਸ ਲਈ ਇਸ਼ਨਾਨ ਕੀਤੇ ਬਿਨਾਂ ਪੱਤਿਆਂ ਨੂੰ ਨਹੀਂ ਛੂਹਣਾ ਚਾਹੀਦਾ। ਹਮੇਸ਼ਾ ਸਾਫ਼-ਸੁਥਰੇ ਹੋਣ ਤੋਂ ਬਾਅਦ ਪੱਤਿਆਂ ਨੂੰ ਛੂਹੋ।
ਤੁਲਸੀ ਦੇ ਪੱਤਿਆਂ ਨੂੰ ਤੋੜਨ ਤੋਂ ਪਹਿਲਾਂ ਦੇਵੀ ਦਾ ਸਿਮਰਨ ਕਰੋ ਤੇ ਆਪਣੇ ਹੱਥ ਜੋੜ ਕੇ ਪੱਤੇ ਤੋੜਨ ਦੀ ਕਾਮਨਾ ਕਰੋ।
ਇਕਾਦਸ਼ੀ, ਐਤਵਾਰ, ਚੰਦਰ ਗ੍ਰਹਿਣ ਤੇ ਸੂਰਜ ਗ੍ਰਹਿਣ ‘ਤੇ ਤੁਲਸੀ ਦੇ ਪੱਤੇ ਨਹੀਂ ਤੋੜਣੇ ਚਾਹੀਦੇ। ਜੇ ਤੁਹਾਨੂੰ ਲੋੜ ਹੋਵੇ, ਤਾਂ ਤੁਸੀਂ ਇਸਨੂੰ ਇੱਕ ਦਿਨ ਪਹਿਲਾਂ ਤੋੜ ਸਕਦੇ ਹੋ ਅਤੇ ਇਸਨੂੰ ਰੱਖ ਸਕਦੇ ਹੋ।
ਸੂਰਜ ਡੁੱਬਣ ਤੋਂ ਬਾਅਦ ਤੁਲਸੀ ਦੀਆਂ ਪੱਤੀਆਂ ਨੂੰ ਬਿਲਕੁਲ ਨਹੀਂ ਤੋੜਨਾ ਚਾਹੀਦਾ। ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ।
ਤੁਲਸੀ ਦੀਆਂ ਪੱਤੀਆਂ ਨੂੰ ਕਦੇ ਵੀ ਨਹੁੰਆਂ ਨਾਲ ਨਹੀਂ ਤੋੜਨਾ ਚਾਹੀਦਾ। ਇਸ ਨਾਲ ਮਾਂ ਲਕਸ਼ਮੀ ਨਰਾਜ਼ ਹੋ ਜਾਂਦੀ ਹੈ।
ਤੁਲਸੀ ਦੀਆਂ ਪੱਤੀਆਂ ਨੂੰ ਤੋੜਦੇ ਸਮੇਂ ਇਕ-ਇਕ ਕਰਕੇ ਪੱਤੀਆਂ ਤੋੜਨੀਆਂ ਚਾਹੀਦੀਆਂ ਹਨ। ਕਦੇ ਵੀ ਪੂਰੀ ਡੰਡੀ ਨੂੰ ਇੱਕੋ ਵਾਰ ਨਾ ਤੋੜੋ।
ਜਦੋਂ ਵੀ ਤੁਲਸੀ ਦੇ ਡੰਡੇ ਨੂੰ ਤੋੜੋ ਤਾਂ ਧਿਆਨ ਰੱਖੋ ਕਿ ਇਸ ਦੇ ਨਾਲ ਕੁਝ ਪੱਤੇ ਜ਼ਰੂਰ ਹੋਣ।