ਪੰਜਾਬੀ
ਪ੍ਰਤਾਪ ਕਾਲਜ ਆਫ ਐਜੂਕੇਸ਼ਨ ਵਿਖੇ ਮਨਾਇਆ ‘ਦੀਵਾਲੀ ਦਾ ਤਿਉਹਾਰ’
Published
3 years agoon

ਲੁਧਿਆਣਾ : ਪ੍ਰਤਾਪ ਕਾਲਜ ਆਫ ਐਜੂਕੇਸ਼ਨ, ਲੁਧਿਆਣਾ ਵਿਖੇ ‘ਦੀਵਾਲੀ ਦਾ ਤਿਉਹਾਰ’ ਮਨਾਇਆ ਗਿਆ । ਜਿਸ ਵਿਚ ਬੀਐਡ, ਐਮਐਡ ਅਤੇ ਡੀਐਲਐਡ ਦੇ ਵਿਿਦਆਰਥੀਅ ਨੇ ਉਤਸ਼ਾਹ ਨਾਲ ਹਿਸਾ ਲਿਆ ।
ਬੀਐਡ ਦੀ ਵਿਦਿਆਰਥਣ ਈਪਕਾ ਨੇ ਸਾਰਿਆ ਨੂੰ ਜੀ ਆਇਆ ਕਿਹਾ । ਸਮਾਗਮ ਦੀ ਸ਼ੁਰੂਆਤ ਸ਼ਬਦ ਨਾਲ ਕੀਤੀ ਗਈ । ਵਿਦਿਆਰਥੀਆਂ ਨੇ ਭਾਸ਼ਣ, ਤਬਲਾ ਵਾਦਨ, ਗੀਤ, ਡਾਸ ਰਾਹੀ ਆਪਣੀ ਖੁਸ਼ੀ ਨੂੰ ਸਾਂਝਾ ਕੀਤਾ । ਸਕਿਟ ਰਾਹੀ ਡੀਐਲਐਡ ਦੇ ਵਿਦਿਆਰਥੀਆਂ ਨੇ ਸੁਨੇਹਾ ਦਿਤਾ ਕਿ ਇਸ ਵਾਰ ਅਸੀ ਪਟਾਕਿਆਂ ਤੋਂ ਬਿਨਾਂ ਦੀਵਾਲੀ ਮਨਾ ਕੇ ਆਪਣੇ ਵਾਤਾਵਰਣ ਨੂੰ ਹਵਾ ਪ੍ਰਦੂਸ਼ਣ ਤੋਂ ਸੁਰਖਿਅਤ ਰਖਾਗੇ ।
ਡਾ. ਬਲਵੰਤ ਸਿੰਘ ਡਾਇਰੈਕਟਰ ਪ੍ਰਾਤਪ ਕਾਲਜ ਆਫ ਐਜੂਕੇਸ਼ਨ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ । ਦੀਵਾਲੀ ਦੇ ਤਿਉਹਾਰ ਮੌਕੇ ਸਾਨੂੰ ਆਪਣੇ ਗਿਆਨ ਵਿਚ ਵਾਧਾ ਕਰਕੇ ਆਪਣੇ ਮਨਾਂ ਦਾ ਅੰਧਕਾਰ ਵੀ ਦੂਰ ਕਰਨਾ ਚਾਹੀਦਾ ਹੈ। ਹਰ ਤਿਉਹਾਰ ਸਾਨੂੰ ਕੁਝ ਨਾ ਕੁਝ ਸਿਖਿਆ ਦਿੰਦਾ ਹੈ । ਜਿਸ ਰਾਹੀ ਅਸੀ ਆਪਣੇ ਜੀਵਨ ਵਿਚ ਪਰਿਵਰਤਨ ਲਿਆ ਕੇ ਵਿਕਾਸ ਕਰ ਸਕਦੇ ਹਾ ।
ਡਾ. ਮਨਪ੍ਰੀਤ ਕੌਰ ਪ੍ਰਿੰਸੀਪਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਦਾ ਆਯੋਜਨ ਬਹੁਤ ਹੀ ਸੁਚਜੇ ਢੰਗ ਨਾਲ ਕੀਤਾ ਹੈ, ਇਸ ਲਈ ਇਹ ਸਾਰੇ ਵਧਾਈ ਦੇ ਪਾਤਰ ਹਨ । ਇਹ ਤਿਉਹਾਰ ਤੁਹਾਡੇ ਸਾਰਿਆ ਲਈ ਖੁਸ਼ੀਆਂ ਲੈ ਕੇ ਆਵੇ । ਇਸ ਲਈ ਇਹ ਤਿਉਹਾਰ ਤੁਹਾਡੇ ਮਨਾ ਵਿਚ ਵੀ ਖੁਸ਼ੀਆਂ ਲੈ ਕੇ ਆਵੇ । ਤੁਹਾਨੂੰ ਸਾਰਿਆ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ।
You may like
-
ਬੀ.ਸੀ.ਐਮ. ਆਰੀਆ ਸਕੂਲ ਵਿਖੇ ਕਿੰਡਰਗਾਰਟਨ ਦੇ ਤਿੰਨ ਰੋਜ਼ਾ ਸਲਾਨਾ ਫਿਏਸਟਾ ਦੀ ਹੋਈ ਸ਼ੁਰੂਆਤ
-
‘ਖੇਤਰੀ ਸਰਸ ਮੇਲੇ’ ਦੀ ਤੀਜੀ ਵਾਰ ਮੇਜ਼ਬਾਨੀ ਮਿਲਣਾ ਮਾਣ ਵਾਲੀ ਗੱਲ- ਡਿਪਟੀ ਕਮਿਸ਼ਨਰ
-
ਸੈਸ਼ਨ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ
-
ਜੀਜੀਐਨਆਈਐਮਟੀ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ “ਅਭਿਨੰਦਨ 2023” ਦਾ ਆਯੋਜਨ
-
ਸਰਕਾਰੀ ਕਾਲਜ ਲੜਕੀਆਂ ਵਿਖੇ ਸਾਇੰਸ ਅਤੇ ਕੰਪਿਊਟਰ ਵਿਭਾਗ ਵੱਲੋਂ ਕਰਵਾਈ ਫਰੈਸ਼ਰ ਪਾਰਟੀ