ਪੰਜਾਬੀ

ਐੱਮ ਜੀ ਐੱਮ ਪਬਲਿਕ ਸਕੂਲ ਵਿੱਚ ਮਨਾਈ ਗਈ ਦਿਵਾਲੀ

Published

on

ਲੁਧਿਆਣਾ : ਐੱਮ ਜੀ ਐੱਮ ਪਬਲਿਕ ਸਕੂਲ, ਲੁਧਿਆਣਾ ਵਿੱਚ ਦਿਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਅਲੱਗ- ਅਲੱਗ ਗਤੀਵਿਧੀਆਂ ਵਿੱਚ ਭਾਗ ਲਿਆ।

ਵਿਦਿਆਰਥੀਆਂ ਨੇ ਦੀਵਾ ਡੈਕੋਰੇਸ਼ਨ, ਰੰਗੋਲੀ ਅਤੇ ਕਾਰਡ ਮੇਕਿੰਗ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਬੱਚਿਆਂ ਨੇ ਆਪਣੇ-ਆਪਣੇ ਜਮਾਤ ਦੇ ਕਮਰੇ ਵੀ ਸਜਾਏ। ਵਿਦਿਆਰਥੀਆਂ ਵਿੱਚ ਦਿਵਾਲੀ ਦੇ ਤਿਓਹਾਰ ਨੂੰ ਮਨਾਉਣ ਲਈ ਭਰਪੂਰ ਉਤਸ਼ਾਹ ਭਰਿਆ ਹੋਇਆ ਸੀ।

ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਬੱਚਿਆਂ ਨੂੰ ਇਸ ਤਿਉਹਾਰ ਤੇ ਪਟਾਕੇ ਸਾਵਧਾਨੀ ਨਾਲ ‌ਚਲਾਉਣ ਲਈ ਕਿਹਾ ਇਸ ਤੋਂ ਇਲਾਵਾ ਬਜ਼ਾਰ ਦੀਆਂ ਮਿਠਾਈਆਂ ਖਾਣ ਤੋਂ ਪਰਹੇਜ਼ ‌ਕਰਨ ਲਈ ਕਿਹਾ। ਸਕੂਲ ਦੇ ਡਾਇਰੈਕਟਰ ਗੱਜਣ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਦਿਵਾਲੀ ਦੀ ਮੁਬਾਰਕ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.