ਪੰਜਾਬੀ

ਯੁਵਕ ਸੇਵਾਵਾਂ ਵਿਭਾਗ ਵੱਲੋਂ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਅੰਤਰ-ਰਾਸ਼ਟਰੀ ਮਹਿਲਾ ਦਿਵਸ

Published

on

ਲੁਧਿਆਣਾ : ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਅਤੇ ਸ਼੍ਰੀ ਮੋਹਨ ਲਾਲ ਕਾਲੜਾ, ਡਾਇਰੈਕਟਰ ਦੀ ਯੋਗ ਅਗਵਾਈ ਹੇਠ ਆਰ.ਐੱਸ. ਮਾਡਲ ਸੀਨੀ. ਸੈਕੰ. ਸਕੂਲ, ਸ਼ਾਸ਼ਤਰੀ ਨਗਰ, ਲੁਧਿਆਣਾ ਵਿਖੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।

ਇਸ ਸਮਾਗਮ ਦੇ ਵਿੱਚ ਕੁਮਾਰੀ ਸੁਮਨ ਜੇਤਲੀ, ਸੀਨੀਅਰ ਪੱਤਰਕਾਰ, ਡੇਲੀ ਪੋਸਟ ਮੁੱਖ ਮਹਿਮਾਨ ਸਨ। ਸਮਾਗਮ ਦੀ ਸ਼ੁਰੂਆਤ ਵਿੱਚ ਸ. ਹਰਦੇਵ ਸਿੰਘ, ਐੱਨ.ਐੱਸ.ਐੱਸ. ਪ੍ਰੋਗਰਾਮ ਅਫਸਰ, ਜਿਹਨਾਂ ਵੱਲੋਂ ਸਟੇਜ ਦੀ ਕਾਰਵਾਈ ਨਿਭਾਈ ਗਈ, ਵੱਲੋਂ ਸਮਾਗਮ ਵਿੱਚ ਹਾਜ਼ਰ ਹੋਏ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਐੱਨ.ਐੱਸ.ਐੱਸ. ਪ੍ਰੋਗਰਾਮ ਅਫਸਰਾਂ ਨੂੰ ਜੀ ਆਇਆਂ ਆਖਿਆ ਗਿਆ।

ਇਸ ਮੌਕੇ ਸ. ਦਵਿੰਦਰ ਸਿੰਘ ਲੋਟੇ ਵੱਲੋਂ ਸਮੂਹ ਪ੍ਰੋਗਰਾਮ ਅਫਸਰਾਂ ਨੂੰ ਸੰਬੋਧਨ ਕਰਦੇ ਹੋਏ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦਾ ਇਤਿਹਾਸਕ ਪਿਛੋਕੜ ਸਾਂਝਾ ਕੀਤਾ ਗਿਆ ਅਤੇ ਅਜੋਕੇ ਸਮੇਂ ਵਿੱਚ ਮਹਿਲਾਵਾਂ ਦੇ ਸਮਾਜ ਵਿੱਚ ਯੋਗਦਾਨ ਨੂੰ ਮਹੱਤਵਪੂਰਨ ਦੱਸਿਆ ਗਿਆ। ਕੁਮਾਰੀ ਸੁਮਨ ਜੇਤਲੀ ਵੱਲੋਂ ਮਹਿਲਾਵਾਂ ਰਾਹੀਂ ਸਮਾਜ ਅਤੇ ਦੇਸ਼ ਨਿਰਮਾਣ ਵਿੱਚ ਬਰਾਬਰੀ ਦਾ ਹਿੱਸਾ ਪਾਉਣ ਲਈ ਵਿਸ਼ੇਸ਼ ਪ੍ਰਸ਼ੰਸ਼ਾ ਕੀਤੀ।ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਜ਼ਿਲ੍ਹਾ ਲੁਧਿਆਣਾ ਦੇ ਮਹਿਲਾ ਪ੍ਰੋਗਰਾਮ ਅਫਸਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸ਼੍ਰੀਮਤੀ ਤਰਨਜੀਤ ਕੌਰ, ਸਟੈਨੋ, ਦਫਤਰ: ਯੁੁਵਕ ਸੇਵਾਵਾਂ, ਲੁਧਿਆਣਾ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਨਿਭਾਇਆ।

ਇਸ ਪ੍ਰੋਗਰਾਮ ਦੌਰਾਨ ਸ. ਦਵਿੰਦਰ ਸਿੰਘ ਛੀਨਾ, ਪ੍ਰਿੰਸੀਪਲ, ਸਰਕਾਰੀ ਸੀ. ਸੈ. ਸਕੂਲ, ਸ਼ਾਹਪੁਰ ਵੱਲੋਂ ਵੀ ਮਹਿਲਾ ਦਿਵਸ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ।ਇਸ ਮੌਕੇ ਸੁਨੀਤਾ ਦੇਵਗਨ, ਡਾ. ਸੁਖਪਾਲ ਕੌਰ, ਸਿਮਰਪ੍ਰੀਤ ਕੌਰ, ਹਰਸ਼ਰਨ ਕੌਰ, ਚਰਨਜੀਤ ਕੌਰ, ਅੰਮ੍ਰਿਤ ਸਾਹੀ, ਲਿਪਿਕਾ, ਸਨਪ੍ਰੀਤ ਕੌਰ, ਰਿਤੂ ਆਨੰਦ, ਰਜਨੀ ਸੂਦ, ਲਖਵੀਰ ਸਿੰਘ, ਸੁਖਵੀਰ ਸਿੰਘ, ਰਘਬੀਰ ਸਿੰਘ, ਵਿਸ਼ਾਲ ਤਾਂਗੜੀ ਅਤੇ ਹੋਰ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.