ਪੰਜਾਬੀ

ਯੁਵਕ ਸੇਵਾਵਾਂ ਵਿਭਾਗ ਵੱਲੋ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਆਯੋਜਿਤ

Published

on

ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਲੁਧਿਆਣਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਕਾਰਜਸ਼ੀਲ ਰੈੱਡ ਰਿਬਨ ਕਲੱਬਾਂ ਦੇ ਪ੍ਰੋਗਰਾਮ ਕੋਆਰਡੀਨੇਟਰਾਂ ਦੀ ਇੱਕ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਜ਼ਿਲ੍ਹੇ ਦੀਆਂ 53 ਰੈੱਡ ਰਿਬਨ ਕਲੱਬਾਂ ਨੂੰ ਸਾਲ 2023-24 ਦੀ ਸਾਲਾਨਾ ਗ੍ਰਾਂਟ ਜਾਰੀ ਕੀਤੀ ਗਈ। ਇਸ ਮੌਕੇ ਦਵਿੰਦਰ ਸਿੰਘ ਲੋਟੇ ਨੇ ਸਾਰੇ ਕਾਲਜ਼ਾਂ ਦੇ ਨੋਡਲ ਅਫਸਰਾਂ ਦਾ ਸਵਾਗਤ ਕੀਤਾ

ਸਹਾਇਕ ਡਾਇਰੈਕਟਰ ਵੱਲੋਂ ਦੱਸਿਆ ਗਿਆ ਜ਼ਿਲ੍ਹੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਪੰਜਾਬ ਵਿੱਚ ਨਸ਼ਿਆਂ ਦੀ ਵਧ ਰਹੀ ਹੋੜ੍ਹ ਨੂੰ ਰੋਕਿਆ ਜਾ ਸਕੇ। ਡਾ: ਅਮ੍ਰਿਤ ਕੋਰ ਵੱਲੋਂ ਟੀ.ਬੀ. ਸਬੰਧੀ ਅਤੇ ਟੀ.ਬੀ ਟੈਸਟਿੰਗ ਸੈਂਟਰਾਂ ਅਤੇ ਐਚ. ਆਈ.ਵੀ./ਏਡਜ਼ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ ।ਡਾ: ਜਸਮੀਤ ਸਿੰਘ ਚਾਵਲਾ ਵੱਲੋਂ ਖੂਨਦਾਨ ਵਿਸ਼ੇ ਸਬੰਧੀ ਜਾਣਕਾਰੀ ਦਿੱਤੀ ਗਈ। ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਵੱਲੋ ਐਡਵੋਕੇਸੀ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋ ਸ਼ਮੂਲੀਅਤ  ਕੀਤੀ ਗਈ।

Facebook Comments

Trending

Copyright © 2020 Ludhiana Live Media - All Rights Reserved.