ਪੰਜਾਬੀ

ਪੰਜਾਬੀ ਭਾਸ਼ਾ ਮੰਚ ਕਾਵਿ-ਕਿਆਰੀ ਨਾਲ ਰੂਬਰੂ ਹੋਏ ਜ਼ਿਲ੍ਹਾ ਭਾਸ਼ਾ ਅਫਸਰ

Published

on

ਲੁਧਿਆਣਾ : ਪੰਜਾਬੀ ਭਾਸ਼ਾ ਮੰਚ ਰਾਮਗੜ੍ਹੀਆ ਸੀ ਸੈ ਸਕੁਲ ਦੀ ਪਲੇਠੀ ਕਾਵਿ-ਮਿਲਣੀ ਦੌਰਾਨ ਵਿਸ਼ੇਸ਼ ਤੌਰ ਤੇ ਭਾਸ਼ਾ ਵਿਭਾਗ ਲੁਧਿਆਣਾ ਤੋਂ ਜ਼ਿਲ਼੍ਹਾ ਭਾਸਾ ਅਫਸਰ ਸ੍ਰੀ ਸੰਦੀਪ ਸ਼ਰਮਾਂ, ਖੋਜ ਅਫਸਰ ਲੁਧਿਆਣਾ ਸੰਦੀਪ ਸਿੰਘ, ਸੁਖਦੀਪ ਸਿੰਘ ਨੇ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ । ਪੰਜਾਬੀ ਭਾਸ਼ਾ ਮੰਚ ਦੇ ਪ੍ਰਧਾਨ ਵਿਿਦਆਰਥੀ ਲਕਸ਼ 10+2 ਸੀ ਅਤੇ ਸਰਪ੍ਰਸਤ ਅਧਿਆਪਕ ਗੁਰਮੀਤ ਸਿੰਘ ਮਦਨੀਪੁਰ ਨੇ ਭਾਸ਼ਾ ਵਿਭਾਗ ਦੀ ਟੀਮ ਦਾ ਸਵਾਗਤ ਕੀਤਾ ।

ਇਸ ਮੌਕੇ ਤੇ ੳੱੁਭਰਦੇ ਵਿਿਦਆਰਥੀ ਸਾਹਿਤਕਾਰਾਂ ਵਿੱਚੋਂ ਲਕਸ਼ , ਬਿਸ਼ਮਿੰਦਰ ਸਿੰਘ , ਸ਼ਿਵਮ ਯਾਦਵ , ਵਿਕਰਮਪਾਲ ਸਿੰਘ, ਜਸਕਰਨ ਸਿੰਘ, ਹਰਮਨਪ੍ਰੀਤ ਸਿੰਘ, ਰਵਿੰਦਰ ਸਿੰਘ, ਸ਼ਿਵਮ ਕੁਮਾਰ ਤੇ ਚੇਤਨ ਨੇ ਆਪਣੀਆਂ ਮੌਲਿਕ ਰਚਨਾਵਾਂ ਪੇਸ਼ ਕੀਤੀਆਂ।ਅਧਿਆਪਕਾਂ ਵਿੱਚੋਂ ਗੁਰਮੀਤ ਸਿੰਘ ਮਦਨੀਪੁਰ ਤੇ ਲਖਵੀਰ ਸਿੰਘ ਨੇ ਵੀ ਆਪਣੀ ਆਪਣੀ ਕਵਿਤਾ ਪੇਸ਼ ਕੀਤੀ।

ਜ਼ਿਲ੍ਹਾ ਭਾਸ਼ਾ ਅਫਸਰ ਸੰਦੀਪ ਸ਼ਰਮਾ ਨੇ ਬੱਚਿਆਂ ਨੂੰ ਸਾਹਿਤਕ ਰਚਨਾਵਾਂ ਰਾਹੀਂ ਆਪਣੀਆਂ ਭਾਵਨਾਵਾਂ ਦੇ ਨਾਲ ਨਾਲ ਲੋਕ ਭਾਵਨਾਵਾਂ ਦੀ ਵੀ ਤਰਜਮਾਨੀ ਕਰਨ ਦਾ ਸੁਨੇਹਾ ਦਿੱਤਾ ਅਤੇ ਭਾਸ਼ਾ ਦੀ ਸਹਿਤਕ ਅਮੀਰੀ ਵਿੱਚ ਵਾਧਾ ਕਰਨ ਲਈ ਊਸਾਰੂ ਸਾਹਿਤ ਰਚਨਾ ਕਰਨ ਬਾਰੇ ਪ੍ਰੇਰਤ ਕੀਤਾ।

ਪ੍ਰਿੰਸੀਪਲ ਗੁਰਨੇਕ ਸਿੰਘ ਨੇ ਸਮੁੱਚੀ ਟੀਮ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ। ਲੈਕਚਰਾਰ ਬਰਿੰਦਰ ਸਿੰਘ, ਪਰਮਜੀਤ ਸਿੰਘ ,ਕੇਸ਼ਵ ਕੁਮਾਰ ਪਾਂਡੇ, ਇੰਦਰਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਵੀ ਹਾਜਰ ਰਹੇ।

Facebook Comments

Trending

Copyright © 2020 Ludhiana Live Media - All Rights Reserved.