ਪੰਜਾਬੀ

ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਵਰਧਮਾਨ ਟੈਕਸਟਾਈਲ ਵਿਖੇ ਉਦਯੋਗਿਕ ਵਿਜ਼ਟ ਦਾ ਆਯੋਜਨ

Published

on

ਲੁਧਿਆਣਾ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਵਲੋਂ ਅੱਜ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ 20 ਸੀ.ਆਰ.ਪੀ.ਐਫ. ਜਵਾਨਾਂ ਦੇ ਨਾਲ 13ਵੇਂ ਕਬਾਇਲੀ ਯੂਥ ਐਕਸਚੇਂਜ ਪ੍ਰੋਗਰਾਮਂ ਤਹਿਤ 200 ਕਬਾਇਲੀ ਨੌਜਵਾਨਾਂ ਲਈ ਵਰਧਮਾਨ ਟੈਕਸਟਾਈਲ ਲਿਮਟਿਡ ਲੁਧਿਆਣਾ ਵਿਖੇ ਉਦਯੋਗਿਕ ਵਿਜ਼ਟ ਦਾ ਆਯੋਜਨ ਕੀਤਾ।

ਡੀ.ਬੀ.ਈ.ਈ. ਦੇ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ, ਪਲੇਸਮੈਂਟ ਅਫਸਰ ਸ੍ਰੀ ਘਨਸ਼ਿਆਮ ਅਤੇ ਡਾ. ਨਿਧੀ ਸਿੰਘੀ ਵੱਲੋਂ ਇਸ ਉਦਯੋਗਿਕ ਦੌਰੇ ਦਾ ਪ੍ਰਬੰਧ ਕਰਨ ਲਈ ਵਰਧਮਾਨ ਦੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਕੇ.ਕੇ. ਓਹਰੀ ਅਤੇ ਐਚ.ਆਰ.ਆਈ.ਪੀ. ਦੇ ਚੀਫ ਮੈਨੇਜਰ ਸ਼੍ਰੀ ਮੁਕੇਸ਼ ਦਾ ਧੰਨਵਾਦ ਕੀਤਾ।

ਇਨ੍ਹਾਂ ਨੌਜਵਾਨਾਂ ਨੂੰ 50-50 ਦੇ 4 ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਉਨ੍ਹਾਂ ਨੂੰ ਧਾਗੇ ਦੀ ਪ੍ਰਕਿਰਿਆ, ਅੱਗ ਸੁਰੱਖਿਆ ਪ੍ਰਬੰਧਾਂ, ਕੰਮ ਕਰਨ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਕੱਚੇ ਮਾਲ ਤੋਂ ਲੈ ਕੇ ਉਤਪਾਦ ਤਿਆਰ ਕਰਨ ਵਾਲੀਆਂ ਮਸ਼ੀਨਾਂ ਦਾ ਦੌਰਾ ਕੀਤਾ ਅਤੇ ਜਾਣਕਾਰੀ ਹਾਸਲ ਕੀਤੀ।

ਇਸ ਦੌਰੇ ਦੀ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਸ੍ਰੀ ਮੁਕੇਸ਼ ਨੇ ਉਨ੍ਹਾਂ ਨੂੰ ਵਰਧਮਾਨ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਜਿੱਥੇ ਉਨ੍ਹਾਂ ਕੋਲ ਰਿਹਾਇਸ਼ ਦੀ ਸਹੂਲਤ ਵੀ ਹੈ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਟੀਮ ਵੱਲੋਂ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕਿਆਂ ਲਈ ਮਾਰਗਦਰਸ਼ਨ ਅਤੇ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਡੀ.ਬੀ.ਈ.ਈ. ਦੀਆਂ ਸਹੂਲਤਾਂ ਬਾਰੇ ਵੀ ਜਾਣੂੰ ਕਰਵਾਇਆ।

Facebook Comments

Trending

Copyright © 2020 Ludhiana Live Media - All Rights Reserved.