Connect with us

ਖੇਤੀਬਾੜੀ

ਜ਼ਿਲ੍ਹਾ ਪ੍ਰਸ਼ਾਸ਼ਨ 10 ਅਪ੍ਰੈਲ ਤੋਂ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਕਣਕ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਹੋਇਆ ਪੱਬਾਂ ਭਾਰ

Published

on

District administration to ensure smooth and smooth procurement of wheat from April 10

– ਪਾਸ ਪ੍ਰਣਾਲੀ ਰਾਹੀਂ ਮੰਡੀ ਵਿੱਚ ਕਿਸਾਨਾਂ ਦੀ ਭੀੜ ਨੂੰ ਘਟਾਉਣ, ਖਰੀਦ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਵਿੱਚ ਮਿਲੇਗੀ ਮਦਦ

ਲੁਧਿਆਣਾ :  ਕੋਰੋਨਾ ਮਹਾਂਮਾਰੀ ਕਾਰਨ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਕਣਕ ਦੀ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਖਰੀਦ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਪੱਬਾਂ ਭਾਰ ਹੋ ਗਿਆ ਹੈ। ਬਚਤ ਭਵਨ ਵਿਖੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਆੜ੍ਹਤੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਅਨਾਜ ਦੀ ਖਰੀਦ ਸਮੇਂ ਕਿਸਾਨਾਂ ਦੀ ਸਹੂਲਤ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਹੋਈ 8.99 ਲੱਖ ਮੀਟ੍ਰਿਕ ਟਨ ਦੀ ਖਰੀਦ ਦੇ ਮੁਕਾਬਲੇ ਮੌਜੂਦਾ ਮਾਰਕੀਟਿੰਗ ਸੀਜ਼ਨ ਵਿਚ ਅਨਾਜ ਮੰਡੀਆਂ ਵਿਚ 9.00 ਲੱਖ ਮੀਟ੍ਰਿਕ ਟਨ ਦੀ ਉਮੀਦ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵੇਲੇ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਖਰੀਦ ਤੋਂ ਇਲਾਵਾ ਅਨਾਜ ਦੀ ਢੁੱਕਵੀਂ ਆਵਾਜਾਈ ਅਤੇ ਭੰਡਾਰ ਲਈ ਇਕ ਸੁਚਾਰੂ ਵਿਧੀ ਤਿਆਰ ਕੀਤੀ ਗਈ ਹੈ। ਉਨ੍ਹਾਂ ਸਮੂਹ ਖਰੀਦ ਏਜੰਸੀਆਂ ਦੇ ਮੁਖੀਆਂ ਨੂੰ ਕਣਕ ਦੀ ਖਰੀਦ ਕਾਰਜਾਂ ਦੀ ਨਿਗਰਾਨੀ ਕਰਨ ਦੀ ਹਦਾਇਤ ਕੀਤੀ ਤਾਂ ਜੋ ਖਰੀਦ ਦੇ ਨਿਰਧਾਰਤ ਹਿੱਸੇ ਅਨੁਸਾਰ ਕਣਕ ਦੀ ਤੁਰੰਤ ਅਤੇ ਨਿਰਵਿਘਨ ਲਿਫਟਿੰਗ ਨੂੰ ਯਕੀਨੀ ਬਣਾਇਆ ਜਾ ਸਕੇ।

ਸ੍ਰੀ ਸ਼ਰਮਾ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਹਰੇਕ ਖਰੀਦ ਕੇਂਦਰ ਵਿੱਚ ਕਣਕ ਦੀ ਗੁਣਵੱਤਾ ਦੀ ਨਿਗਰਾਨੀ ਲਈ ਲੋੜੀਂਦੇ ਉਪਕਰਣ, ਬਿਜਲੀ, ਸ਼ੈਡਾਂ, ਕਿਸਾਨਾਂ ਲਈ ਸ਼ੈੱਡ, ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਮਹਾਂਮਾਰੀ ਦੇ ਮੱਦੇਨਜ਼ਰ ਅਨਾਜ ਦੀ ਖਰੀਦ ਲਈ ਜ਼ਿਲ੍ਹੇ ਵਿੱਚ 107 ਪ੍ਰਮਾਣਿਤ ਅਨਾਜ ਮੰਡੀਆਂ ਹਨ ਅਤੇ 294 ਆਰਜ਼ੀ ਯਾਰਡ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪਿਛਲੇ ਸਾਲ ਲਾਗੂ ਕੀਤੀ ਪਾਸ ਪ੍ਰਣਾਲੀ ਰਾਹੀਂ ਇੱਕ ਪਾਸੇ ਮੰਡੀ ਵਿੱਚ ਕਿਸਾਨਾਂ ਦੀ ਭੀੜ ਨੂੰ ਘਟਾਉਣ ਅਤੇ ਦੂਜੇ ਪਾਸੇ ਖਰੀਦ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਵਿੱਚ ਵੀ ਮਦਦ ਮਿਲੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਨਾਜ ਦੀ ਖਰੀਦ ਦੇ ਨਾਲ ਨਾਲ ਕੋਰੋਨਾ ਮਹਾਂਮਾਰੀ ਦੇ ਫੈਲਣ ਨੂੰ ਰੋਕਣਾ ਵੀ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ ਅਤੇ ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਖੁਰਾਕ ਉਤਪਾਦਕਾਂ ਦੇ ਸੁਨਹਿਰੀ ਦਾਣਿਆਂ ਦੀ ਖਰੀਦ ਕੀਤੀ ਜਾਵੇਗੀ ਅਤੇ ਹਰ ਹੀਲੇ ਲਿਫਟਿੰਗ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਸ.ਦਵਿੰਦਰ ਸਿੰਘ, ਡੀ.ਐਫ.ਐਸ.ਸੀ. ਸ. ਸੁਖਵਿੰਦਰ ਸਿੰਘ ਅਤੇ ਹਰਵੀਨ ਕੌਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Facebook Comments

Advertisement

ਤਾਜ਼ਾ

1,500 jawans fall prey to corona as Corona wreaks havoc on Delhi Police 1,500 jawans fall prey to corona as Corona wreaks havoc on Delhi Police
ਇੰਡੀਆ ਨਿਊਜ਼19 mins ago

ਦਿੱਲੀ ਪੁਲਿਸ ‘ਤੇ ਕੋਰੋਨਾ ਦਾ ਕਹਿਰ, 1500 ਜਵਾਨ ਹੋਏ ਕੋਰੋਨਾ ਦਾ ਸ਼ਿਕਾਰ

ਕੋਰੋਨਾ ਮਹਾਂਮਾਰੀ ਨੇ ਹਰ ਥਾਂ ਦਹਿਸ਼ਤ ਪੈਦਾ ਕਰ ਦਿੱਤੀ ਹੈ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਕੋਰੋਨਾ ਦੀ ਨਵੀਂ ਲਹਿਰ ਤੋਂ...

More than 100 people arrive in Ludhiana after breaking corona rules. More than 100 people arrive in Ludhiana after breaking corona rules.
ਕਰੋਨਾਵਾਇਰਸ28 mins ago

ਲੁਧਿਆਣਾ ਵਿੱਚ ਕੋਰੋਨਾ ਨਿਯਮ ਤੋੜ 100 ਤੋਂ ਵੱਧ ਲੋਕ ਪਹੁੰਚੇ ਵਿਅਕਤੀ ਦੇ ਭੋਗ ਦੀ ਰਸ਼ਮ ‘ਤੇ ਪੁਲਿਸ ਨੇ ਹਾਲ ਕਰਵਾਇਆ ਖਾਲੀ

ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦੀ ਵਧਦੀ ਤਬਾਹੀ ਦੇ ਬਾਵਜੂਦ ਲੋਕ ਨਿਯਮਾਂ ਨੂੰ ਤੋੜਨ ਤੋਂ ਪਿੱਛੇ ਨਹੀਂ ਹਟ ਰਹੇ। ਵੀਰਵਾਰ ਨੂੰ...

Stolen motorcycle was going to sell police hurdles Stolen motorcycle was going to sell police hurdles
ਅਪਰਾਧ38 mins ago

ਚੋਰੀ ਦੀ ਮੋਟਰਸਾਈਕਲ ਜਾ ਰਿਹਾ ਸੀ ਵੇਚਣ ਆਇਆ ਪੁਲਿਸ ਦੇ ਅੜਿੱਕੇ

ਲੁਧਿਆਣਾ ਵਿੱਚ ਚੋਰੀ ਦਾ ਮੋਟਰਸਾਈਕਲ ਵੇਚਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਸ ‘ਤੇ ਸ਼ੁੱਕਰਵਾਰ...

Thieves fearless in Ludhiana Snatchers pull chain woman accompanying biker husband Thieves fearless in Ludhiana Snatchers pull chain woman accompanying biker husband
ਅਪਰਾਧ43 mins ago

ਲੁਧਿਆਣਾ ਵਿੱਚ ਚੋਰ ਬੇਖੌਫ ,ਸਨੈਚਰਾਂ ਨੇ ਬਾਈਕ ਸਵਾਰ ਪਤੀ ਦੇ ਨਾਲ ਜਾਂਦੇ ਸਮੇਂ ਔਰਤ ਦੇ ਗਲੇ ਤੋਂ ਖਿੱਚੀ ਚੇਨ

ਲੁਧਿਆਣਾ ਦੇ ਜੇਐਨਐਨ ਜ਼ਿਲ੍ਹੇ ਵਿੱਚ ਸਨੈਚਰਾਂ ਦੀ ਦਹਿਸ਼ਤ ਘੱਟ ਨਹੀਂ ਹੋ ਰਹੀ ਹੈ। ਤਾਜ਼ਾ ਮਾਮਲੇ ਵਿਚ ਇਕ ਬਾਈਕ ਸਵਾਰ ਲੁਟੇਰੇ...

Women stop on road in Ludhiana PRTC buses Women stop on road in Ludhiana PRTC buses
ਪੰਜਾਬ ਨਿਊਜ਼1 hour ago

ਲੁਧਿਆਣਾ ਵਿੱਚ ਔਰਤਾਂ ਸੜਕ ’ਚ ਖੜ੍ਹ ਕੇ ਰੁਕਵਾ ਰਹੀਆਂ ਨੇ PRTC ਬੱਸਾਂ

ਥੋੜੇ ਦਿਨ ਪਹਿਲਾਂ ਹੀ ਕੈਪਟਨ ਸਰਕਾਰ ਨੇ ਸੂਬੇ ਦੀਆਂ ਔਰਤਾਂ ਲਈ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਕਰਨ ਦੀ ਯੋਜਨਾ ਨੂੰ...

12 people arrested for gambling during night curfew in Ludhiana 12 people arrested for gambling during night curfew in Ludhiana
ਅਪਰਾਧ1 hour ago

ਲੁਧਿਆਣਾ ਵਿੱਚ ਰਾਤ ਦੇ ਕਰਫਿਊ ਦੌਰਾਨ ਲੋਕ ਲਾਪਰਵਾਹੀ ਜਾਰੀ ,ਜੂਆ ਖੇਡਦੇ 12 ਵਿਅਕਤੀ ਕੀਤੇ ਗ੍ਰਿਫਤਾਰ

ਰਾਤ ਦੇ ਕਰਫਿਊ ਦੌਰਾਨ ਜਿੱਥੇ ਆਮ ਲੋਕ ਆਪਣੇ ਘਰਾਂ ਵਿੱਚ ਬੈਠੇ ਹਨ ਅਤੇ ਕੋਰੋਨਾ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ...

Some people scolded the vehicle during the night curfew Some people scolded the vehicle during the night curfew
ਅਪਰਾਧ1 hour ago

ਦੁਗਰੀ ਇਲਾਕੇ ਵਿਚ ਰਾਤ ਦੇ ਕਰਫਿਊ ਦੌਰਾਨ ਕੁਝ ਵਿਅਕਤੀਆਂ ਵਲੋਂ ਗੱਡੀ ਦੇ ਭੰਨੇ ਸੀਸੇ

ਲੁਧਿਆਣਾ ਪੁਲਿਸ ਨੇ ਡੁਗਰੀ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਕਿਉਂਕਿ ਸਾਂਭ-ਸੰਭਾਲ ਜ਼ੋਨ ਦਾ ਐਲਾਨ ਕਰ ਦਿੱਤਾ ਗਿਆ...

Ludhiana central jail talking on mobile, 6 phones found in search Ludhiana central jail talking on mobile, 6 phones found in search
ਅਪਰਾਧ2 hours ago

ਲੁਧਿਆਣਾ ਕੇਂਦਰੀ ਜੇਲ੍ਹ ‘ਚ ਮੋਬਾਈਲ ‘ਤੇ ਗੱਲ ਕਰ ਰਹੇ ਹਨ ਹਵਾਲਾਤੀ,ਤਲਾਸ਼ੀ ਲੈਣ ‘ਚ ਮਿਲੇ 6 ਫੋਨ

ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਨਜ਼ਰਬੰਦ ਕਰਨਾ ਅਤੇ ਰੱਖਣਾ ਮੋਬਾਈਲ ਫੋਨਾਂ ਨੂੰ ਰੋਕਣ ਵਾਲਾ...

Husband surrounds wife in Mandi Gobindgarh and stabs her Husband surrounds wife in Mandi Gobindgarh and stabs her
ਅਪਰਾਧ2 hours ago

ਪਤੀ ਨੇ ਮੰਡੀ ਗੋਬਿੰਦਗੜ੍ਹ ਵਿੱਚ ਪਤਨੀ ਨੂੰ ਘੇਰ ਕੇ ਮਾਰੇ ਚਾਕੂ

ਬੇਰਹਿਮ ਪਤੀ ਨੇ ਸ਼ੁੱਕਰਵਾਰ ਸਵੇਰੇ ਮੰਡੀ ਗੋਬਿੰਦਗੜ੍ਹ ਵਿੱਚ ਆਪਣੀ ਪਤਨੀ ਨੂੰ ਚਾਕੂ ਮਾਰ ਦਿੱਤਾ। ਉਸਨੇ ਕਈ ਵਾਰ ਔਰਤ ਨੂੰ ਕਈ...

Thieves fearless in Ludhiana Snatchers pull chain woman accompanying biker husband Thieves fearless in Ludhiana Snatchers pull chain woman accompanying biker husband
ਅਪਰਾਧ2 hours ago

ਜਗਰਾਓਂ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਨਾਮ ਤੇ ਹੋਈ 6 ਲੱਖ ਰੁਪਏ ਦੀ ਠੱਗੀ

ਜ਼ਮੀਨ ਦਾ ਵਪਾਰ ਨਾ ਕਰਵਾਉਣ ਤੇ ਰਜਿਸਟਰੀ ਨਾ ਕਰਵਾਉਣ ਤੇ ਮਾਮਲਾ ਦਰਜ ਠਾਣਾ ਦਾਖਾ ਦੇ ਗੁਰਮੇਲ ਸਿੰਘ ਵਾਸੀ ਪਿੰਡ ਰਕੰਬਾ...

bus reached Himachal Punjab fake documents bus reached Himachal Punjab fake documents
ਅਪਰਾਧ2 hours ago

ਜਾਅਲੀ ਦਸਤਾਵੇਜ਼ ਬਣਾ ਕੇ ਪੰਜਾਬ ਤੋਂ ਹਿਮਾਚਲ ਪਹੁੰਚੀ ਬੱਸ,ਟੀਮ ਨੇ ਇਸ ਤਰ੍ਹਾਂ ਫੜੀ ਚਲਾਕੀ

ਐਕਸਾਈਜ਼ ਬੈਰੀਅਰ ਪੰਡੋਗਾ ਵਿਖੇ ਜਾਅਲੀ ਦਸਤਾਵੇਜ਼ਾਂ ਵਾਲੀ ਪੰਜਾਬ ਬੱਸ ਜ਼ਬਤ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਹੋਸੀਆਰਪੁਰ...

barnalas-corona-positive-youth-reaches-canada-case-registered barnalas-corona-positive-youth-reaches-canada-case-registered
ਇੰਡੀਆ ਨਿਊਜ਼2 hours ago

ਬਰਨਾਲਾ ਦਾ ਕੋਰੋਨਾ ਪਾਜ਼ੇਟਿਵ ਨੌਜਵਾਨ ਜਾ ਪਹੁੰਚਿਆ ਕੈਨੇਡਾ , ਮਾਮਲਾ ਹੋਇਆ ਦਰਜ

ਜਦੋਂ ਕੋਰੋਨਾ ਨਾਲ ਲਾਗ ਗ੍ਰਸਤ ਨੌਜਵਾਨ ਬਿਨਾਂ ਦੱਸੇ ਵਿਦੇਸ਼ ਚਲਾ ਗਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਭੜਕ ਗਿਆ। ਥਾਨਾ ਤਪਾ ਦੀ ਪੁਲਿਸ...

Trending