Connect with us

ਪੰਜਾਬ ਨਿਊਜ਼

ਦੱਖਣੀ ਸੂਬਿਆਂ ਨਾਲ ਠੇਕਾ ਪ੍ਰਣਾਲੀ ਅਧੀਨ ਬਰਾਇਲਰ ਪਾਲਣ ਸੰਬੰਧੀ ਕੀਤੀ ਵਿਚਾਰ ਚਰਚਾ

Published

on

Discussion held regarding broiler rearing under contract system with southern states

ਲੁਧਿਆਣਾ : ਇੰਡੀਪੈਂਡੇਂਟ ਪੋਲਟਰੀ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਈ, ਇਹ ਐਸੋਸੀਏਸ਼ਨ ਵੈਟਰਨਰੀ ਯੂਨੀਵਰਸਿਟੀ ਦੀ ਸਰਪ੍ਰਸਤੀ ਅਧੀਨ ਕਾਰਜਸ਼ੀਲ ਹੈ। ਜਥੇਬੰਦੀ ਦੇ ਪ੍ਰਧਾਨ ਸੰਜੇ ਸ਼ਰਮਾ ਨੇ ਬਰਾਇਲਰ ਉਤਪਾਦਕਾਂ, ਯੂਨੀਵਰਸਿਟੀ ਮਾਹਿਰਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਨੇ ਦੱਖਣੀ ਸੂਬਿਆਂ ਨਾਲ ਠੇਕਾ ਪ੍ਰਣਾਲੀ ਅਧੀਨ ਬਰਾਇਲਰ ਪਾਲਣ ਸੰਬੰਧੀ ਵੀ ਕਈ ਨੁਕਤੇ ਸਾਂਝੇ ਕੀਤੇ।

ਡਾ. ਦਲਜੀਤ ਕੌਰ ਪੋਲਟਰੀ ਮਾਹਿਰ ਨੇ ਮੌਨਸੂਨ ਦੌਰਾਨ ਪੰਛੀਆਂ ਤੇ ਗਰਮੀਆਂ ਦਾ ਤਣਾਉ ਬਹੁਤ ਵੱਧ ਜਾਂਦਾ ਹੈ ਜਿਸ ਲਈ ਸਾਨੂੰ ਉਨ੍ਹਾਂ ਵਾਸਤੇ ਠੰਢੇ ਵਾਤਾਵਰਣ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ੈੱਡਾਂ ਦੀ ਸਹੀ ਬਣਤਰ, ਮੌਸਮ ਅਨੁਕੂਲ ਖ਼ੁਰਾਕ ਅਤੇ ਪਾਣੀ, ਹਵਾ ਦੀ ਆਵਾਜਾਈ ਦਾ ਸੁਚੱਜਾ ਪ੍ਰਬੰਧ, ਪੱਖੇ, ਐਗਜ਼ਾਸਟ ਪੱਖੇ ਅਤੇ ਸੁਰੰਗ ਟਾਈਪ ਰੌਸ਼ਨਦਾਨ ਬਣਾ ਕੇ ਅਸੀਂ ਢੁਕਵਾਂ ਵਾਤਾਵਰਣ ਦੇ ਸਕਦੇ ਹਾਂ।

ਡਾ. ਪਰਮਿੰਦਰ ਸਿੰਘ ਨੇ ਬਰਾਇਲਰਾਂ ਦੀ ਖ਼ੁਰਾਕ ਵਿਚ ਕੀਤੀ ਜਾ ਰਹੀ ਮਿਲਾਵਟ ਬਾਰੇ ਵੀ ਮੁਰਗ਼ੀ ਪਾਲਕਾਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਰੰਗ, ਗੰਧ, ਸਪਰਸ਼ ਅਤੇ ਖ਼ੁਰਾਕ ਵਿਚ ਪਾਏ ਜਾਣ ਵਾਲੇ ਤੱਤਾਂ ਨੂੰ ਜਾਣ ਕੇ ਅਸੀਂ ਸਹੀ ਖ਼ੁਰਾਕ ਦੀ ਪਛਾਣ ਕਰ ਸਕਦੇ ਹਾਂ। ਖ਼ੁਰਾਕ ਵਿਚ ਵਧੇਰੇ ਨਮੀ, ਰੇਸ਼ੇ ਅਤੇ ਜ਼ਹਿਰੀਲੇ ਮਾਦੇ ਦੇ ਨੁਕਸਾਨ ਬਾਰੇ ਵੀ ਉਨ੍ਹਾਂ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਨੂੰ ਖ਼ੁਰਾਕ ਅਜਿਹੀ ਦੇਣੀ ਜਾਂ ਤਿਆਰ ਕਰਨੀ ਚਾਹੀਦੀ ਹੈ ਜਿਸ ਨਾਲ ਬਰਾਇਲਰਾਂ ਦਾ ਭਾਰ ਸਹੀ ਔਸਤ ਨਾਲ ਵਧੇ।

ਡਾ. ਪ੍ਰਮੋਦ ਦਮਾਨੇ ਹਿਪਰਾ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਤਕਨੀਕੀ ਇੰਚਾਰਜ ਨੇ ਜੈਵਿਕ ਸੁਰੱਖਿਆ ਦੀ ਮਹੱਤਤਾ ਬਾਰੇ ਚਰਚਾ ਕੀਤੀ ਅਤੇ ਆਪਣੀ ਕੰਪਨੀ ਵਲੋਂ ਤਿਆਰ ਕੀਤੇ ਜਾ ਰਹੇ ਟੀਕਿਆਂ ਬਾਰੇ ਵੀ ਦੱਸਿਆ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਯੂਨੀਵਰਸਿਟੀ ਵਿਖੇ ਕੰਮ ਕਰ ਰਹੀ ਫੀਡ ਜਾਂਚ ਪ੍ਰਯੋਗਸ਼ਾਲਾ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਸਤੰਬਰ 2022 ਵਿਚ ਪਸ਼ੂ ਪਾਲਣ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਕਿਸਾਨ ਅਤੇ ਉਦਯੋਗਿਕ ਭਾਈਚਾਰਾ ਜ਼ਰੂਰ ਸ਼ਿਰਕਤ ਕਰੇ।

Facebook Comments

Advertisement

Trending