Connect with us

ਬਾਲੀਵੁੱਡ

ਅੱਤਵਾਦੀ ਕਸਾਬ ਨੂੰ ਫਾਂਸੀ ਦਵਾਉਣ ਵਾਲੇ ਵਕੀਲ ਤੇ ਬਣੇਗੀ ਬਾਇਓਪਿਕ

Published

on

ਬਾਲੀਵੁੱਡ ਇੰਡਸਟਰੀ ਚ ਬਾਇਓਪਿਕ ਫ਼ਿਲਮਾਂ ਬਣਾਉਣ ਦਾ ਟਰੈਂਡ ਚੱਲ ਰਿਹਾ ਹੈ। ਦਸ ਦਈਏ ਕਿ ਕੁਝ ਸਮਾਂ ਪਹਿਲਾਂ ਕ੍ਰਿਕਟਰ ਮਿਤਾਲੀ ਰਾਜ ਦੀ ਬਾਇਓਪਿਕ ਦਾ ਐਲਾਨ ਹੋਇਆ ਸੀ ਅਤੇ ਇਸ ਤੋਂ ਬਾਅਦ ਸਲਮਾਨ ਖਾਨ ਨੇ ਹਵਾ ਸਿੰਘ ਬਾਇਓਪਿਕ ਦਾ ਐਲਾਨ ਕੀਤਾ ਸੀ। ਦਸ ਦਈਏ ਕਿ ਹੁਣ ਨਿਰਦੇਸ਼ਕ ਉਮੇਸ਼ ਸ਼ੁਕਲਾ ਨੇ ਬਾਇਓਪਿਕ ਦਾ ਐਲਾਨ ਕੀਤਾ ਹੈ।

ਨਿਰਦੇਸ਼ਕ ਉਮੇਸ਼ ਕਿਸੇ ਖਿਡਾਰੀ ਜਾਂ ਕਿਸੇ ਨੇਤਾ ਤੇ ਨਹੀਂ ਬਲਕਿ ਇਕ ਵਕੀਲ ਤੇ ਇਹ ਫਿਲਮ ਬਣਾ ਰਹੇ ਹਨ। ਇਹ ਫਿਲਮ ਭਾਰਤ ਦੇ ਸਰਕਾਰੀ ਵਕੀਲ ਉਜਵਲ ਨਿਕਮ ਦੇ ਜੀਵਨ ਨੇ ਬਣੇਗੀ। ਇਸ ਫਿਲਮ ਦਾ ਨਾਮ “ਨਿਕਮ” ਰੱਖਿਆ ਗਿਆ ਹੈ। ਦਸ ਦਈਏ ਕਿ ਨਿਕਮ ਨੇ 1993 ਬੰਬ ਧਮਾਕੇ, 26/11 ਹਮਲੇ, ਗੁਲਸ਼ਨ ਕੁਮਾਰ ਕੇਸ ਅਤੇ ਨੇਤਾ ਪ੍ਰਮੋਦ ਮਹਾਜਨ ਦੀ ਹੱਤਿਆ ਵਰਗੇ ਮਾਮਲਿਆਂ ਚ ਮੁਕੱਦਮਾ ਲੜਿਆ ਹੈ।

ਸਰਕਾਰੀ ਵਕੀਲ ਨਿਕਮ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜੋ ਵੀ ਕੇਸ ਲੈਂਦੇ ਹਨ ਉਸ ਕੇਸ ਚ ਆਰੋਪੀ ਨੂੰ ਸਜ਼ਾ ਹੁੰਦੀ ਹੀ ਹੈ। ਇਸ ਤੋਂ ਇਲਾਵਾ ਸਰਕਾਰੀ ਵਕੀਲ ਉਜਵਲ ਨਿਕਮ ਨੂੰ 2016 ਚ ਭਾਰਤ ਸਰਕਲ ਵਲੋਂ ਪਦਮਸ਼੍ਰੀ ਸਨਮਾਨ ਨਾਲ ਨਵਾਜਿਆ ਗਿਆ ਸੀ। ਨਿਕਮ ਨੇ ਆਪਣੇ 30 ਸਾਲ ਕਰੀਅਰ ਦੌਰਾਨ ਕਈ ਕੇਸ ਲੜੇ ਸਨ ਅਤੇ 628 ਦੋਸ਼ੀਆਂ ਨੂੰ ਉਮਰਕੈਦ ਅਤੇ 37 ਦੋਸ਼ੀਆਂ ਨੂੰ ਫਾਸਨੀ ਦੀ ਸਜ਼ਾ ਦਵਾਈ ਹੈ।

Facebook Comments

Trending