ਪਾਲੀਵੁੱਡ
ਇਸ ਸ਼ੁੱਕਰਵਾਰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ ਦਿਲਜੀਤ-ਨਿਮਰਤ ਦੀ ਫ਼ਿਲਮ ‘ਜੋੜੀ’
Published
2 years agoon
ਪੰਜਾਬੀ ਫ਼ਿਲਮ ‘ਜੋੜੀ’ ਇਸ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਫ਼ਿਲਮ ’ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੇ ਟਰੇਲਰ ਤੇ ਗੀਤਾਂ ਨੂੰ ਲੋਕਾਂ ਵਲੋਂ ਖ਼ੂਬ ਸਰਾਹਿਆ ਜਾ ਰਿਹਾ ਹੈ।
ਟਰੇਲਰ ਦੀ ਗੱਲ ਕਰੀਏ ਤਾਂ ਇਸ ਨੂੰ ਹੁਣ ਤਕ 27 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਟਰੇਲਰ ’ਚ ਦਿਲਜੀਤ ਤੇ ਨਿਮਰਤ ਦੀ ਜੋੜੀ ਨੂੰ ਦੇਖ ਕੇ ਲੋਕ ਬੇਹੱਦ ਉਤਸ਼ਾਹਿਤ ਹਨ ਤੇ ਫ਼ਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।
ਉਥੇ ਗੀਤਾਂ ਨੇ ਵੀ ਫ਼ਿਲਮ ਨੂੰ ਚਰਚਾ ’ਚ ਬਣਾ ਰੱਖਿਆ ਹੈ। ਹੁਣ ਤਕ ਫ਼ਿਲਮ ਦੇ 5 ਗੀਤ ਰਿਲੀਜ਼ ਹੋਏ ਹਨ। ਇਨ੍ਹਾਂ ’ਚ ‘ਜਿਗਰਾ ਤੇ ਲੈਜਾ ਗੱਭਰੂਆ’, ‘ਟਕੁਏ ਚਲਾਉਣ ਨੀ ਮੈਂ ਜਾਣਦਾ’, ‘ਜੋੜੀ ਤੇਰੀ ਮੇਰੀ’, ‘ਚੰਨ ਵਰਗੀ’ ਤੇ ‘ਮੇਰੀ ਕਲਮ ਨਾ ਬੋਲੇ’ ਸ਼ਾਮਲ ਹਨ। ਗੀਤਾਂ ਨੂੰ 80-90 ਦੇ ਦਹਾਕੇ ਮੁਤਾਬਕ ਹੀ ਬਣਾਇਆ ਗਿਆ ਹੈ, ਜਿਸ ਨੂੰ ਸੰਗੀਤ ਟਰੂ ਸਕੂਲ ਨੇ ਦਿੱਤਾ ਹੈ ਤੇ ਗੀਤਾਂ ਨੂੰ ਆਵਾਜ਼ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਵਲੋਂ ਦਿੱਤੀ ਗਈ ਹੈ।
ਦੱਸ ਦੇਈਏ ਕਿ ਫ਼ਿਲਮ ’ਚ ਦਿਲਜੀਤ ਤੇ ਨਿਮਰਤ ਤੋਂ ਇਲਾਵਾ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ। ਇਸ ਫ਼ਿਲਮ ਨੂੰ ਦਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।
You may like
-
ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ, ਖਬਰ ਸੁਣ ਕੇ ਹੋਏ ਨਿਰਾਸ਼
-
ਦਿਲਜੀਤ ਦੋਸਾਂਝ ਦੇ ਕੰਸਰਟ ‘ਤੇ ਜਾ ਰਹੇ ਹੋ ਤਾਂ. … ਪੜ੍ਹੋ ਇਹ ਖਬਰ
-
ਵਿਵਾਦਾਂ ‘ਚ ਘਿਰਿਆ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ, ਲਗਾਇਆ ਗਿਆ ਭਾਰੀ ਜੁਰਮਾਨਾ
-
ਦਿਲਜੀਤ ਦੋਸਾਂਝ ਦਾ ਕੰਸਰਟ… ਇਸ ਤਰ੍ਹਾਂ ਚੋਰਾਂ ਨੇ ਕੀਤੀ ਕਮਾਈ !
-
ਦਿਲਜੀਤ ਦੋਸਾਂਝ ਨੂੰ ਦੇਖਣ ਲਈ ਪਾਗਲ ਹੋਏ ਪ੍ਰਸ਼ੰਸਕ, ਪੁਲਿਸ ਨੇ ਚਲਾਏ ਡੰਡੇ ! ਇਹ ਵੀਡੀਓ ਕਾਫੀ ਹੋ ਰਿਹਾ ਹੈ ਵਾਇਰਲ
-
CM ਮਾਨ ਨੂੰ ਮਿਲਣ ਪਹੁੰਚੇ ਦਿਲਜੀਤ ਦੋਸਾਂਝ, ਦੇਖੋ ਕਿੰਨਾ ਸ਼ਾਨਦਾਰ ਹੋਇਆ ਸਵਾਗਤ
