Connect with us

ਪੰਜਾਬੀ

ਰੋਜ਼ ਸਵੇਰੇ ਪੇਟ ਸਾਫ਼ ਹੋਣ ਵਿਚ ਆਉਂਦੀ ਹੈ ਦਿੱਕਤ, ਇਹ 5 ਘਰੇਲੂ ਉਪਾਅ ਕਬਜ਼ ਤੋਂ ਦਿਵਾਉਣਗੇ ਤੁਰੰਤ ਰਾਹਤ

Published

on

Difficulty clearing the stomach every morning, these 5 home remedies will provide immediate relief from constipation

ਜੇਕਰ ਤੁਹਾਡਾ ਪੇਟ ਸਹੀ ਹੈ ਤਾਂ ਸਿਹਤ ਨਾਲ ਜੁੜੀਆਂ ਜ਼ਿਆਦਾਤਰ ਸਮੱਸਿਆਵਾਂ ਨੂੰ ਘਟਾਇਆ ਜਾ ਸਕਦਾ ਹੈ। ਅਸੀਂ ਜੋ ਵੀ ਖਾਂਦੇ ਹਾਂ, ਉਸ ਦਾ ਸਾਡੇ ਸਰੀਰ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਇਹੀ ਕਾਰਨ ਹੈ ਕਿ ਭੋਜਨ ਦੇ ਸਹੀ ਪਾਚਣ ਜਾਂ ਕਬਜ਼ ਦੇ ਨਾਲ-ਨਾਲ ਹੋਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਜੇਕਰ ਤੁਹਾਡਾ ਪੇਟ ਵੀ ਸਾਫ਼ ਨਹੀਂ ਰਹਿੰਦਾ ਹੈ ਜਾਂ ਵਾਰ-ਵਾਰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇੱਥੇ ਕੁਝ ਆਯੁਰਵੈਦਿਕ ਘਰੇਲੂ ਨੁਸਖੇ ਹਨ। ਇਨ੍ਹਾਂ ਨੂੰ ਅਪਣਾ ਕੇ ਕਬਜ਼ ਤੋਂ ਤੁਰੰਤ ਛੁਟਕਾਰਾ ਪਾਇਆ ਜਾ ਸਕਦਾ ਹੈ।

1. ਗਰਮ ਦੁੱਧ ‘ਚ ਘਿਓ : ਗਰਮ ਦੁੱਧ ਜਾਂ ਗਰਮ ਪਾਣੀ ਵਿਚ ਘਿਓ ਮਿਲਾ ਕੇ ਪੀਣਾ ਬਹੁਤ ਪੁਰਾਣਾ ਤੇ ਕਾਰਗਰ ਉਪਾਅ ਹੈ। ਇਹ ਮਿਸ਼ਰਣ ਕੁਝ ਮਿੰਟਾਂ ਵਿਚ ਅੰਤੜੀ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦਾ ਹੈ। ਕੋਸੇ ਪਾਣੀ ਜਾਂ ਗਰਮ ਦੁੱਧ ‘ਚ ਇਕ ਚੱਮਚ ਘਿਓ ਮਿਲਾ ਕੇ ਪੀਓ।

2. ਜ਼ੀਰਾ ਅਤੇ ਅਜਵਾਈਨ : ਜ਼ੀਰਾ ਅਤੇ ਅਜਵਾਈਨ ਲੰਬੇ ਸਮੇਂ ਤੋਂ ਪੇਟ ਦੀਆਂ ਸਮੱਸਿਆਵਾਂ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਸੌਖਾ ਕਰਨ ਦੇ ਨਾਲ ਇਹ ਐਸੀਡਿਟੀ, ਉਲਟੀਆਂ, ਪੇਟ ਦਰਦ ਤੇ ਕੜਵੱਲ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ। ਇਸ ਨੁਸਖੇ ਨੂੰ ਬਣਾਉਣ ਲਈ ਦੋ ਚੱਮਚ ਜ਼ੀਰਾ ਤੇ ਦੋ ਚੱਮਚ ਅਜਵਾਈਨ ਨੂੰ ਭੁੰਨ ਕੇ ਪੀਸ ਲਓ। ਇਸ ‘ਚ ਅੱਧਾ ਚਮਚ ਕਾਲਾ ਨਮਕ ਮਿਲਾ ਕੇ ਥੋੜ੍ਹੀ ਜਿਹੀ ਕੋਸੇ ਪਾਣੀ ਨਾਲ ਲਓ।

3. ਭਿੱਜੀ ਹੋਈ ਸੌਗੀ : ਕਬਜ਼ ਤੋਂ ਤੁਰੰਤ ਛੁਟਕਾਰਾ ਪਾਉਣ ਲਈ ਸੌਗੀ ਬਹੁਤ ਵਧੀਆ ਉਪਾਅ ਹੈ। ਸਵੇਰੇ 8 ਤੋਂ 10 ਮੁਨੱਕੇ ਦੇ ਪੀਸ ਪਾਣੀ ‘ਚ ਭਿਓ ਕੇ ਉਨ੍ਹਾਂ ਦੇ ਬੀਜ ਕੱਢ ਲਓ। ਭਿੱਜੀ ਹੋਈ ਸੌਗੀ ਨੂੰ ਗਰਮ ਦੁੱਧ ਨਾਲ ਪੀਓ। ਆਯੁਰਵੇਦ ਅਨੁਸਾਰ ਸੌਗੀ ਦਾ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਤੁਰੰਤ ਰਾਹਤ ਮਿਲਦੀ ਹੈ ਅਤੇ ਥਕਾਵਟ ਤੇ ਕਮਜ਼ੋਰੀ ਵੀ ਦੂਰ ਹੁੰਦੀ ਹੈ।

4. ਮਾਲਸ਼ : ਕਬਜ਼ ਤੋਂ ਰਾਹਤ ਪਾਉਣ ਦਾ ਇਕ ਹੋਰ ਆਯੁਰਵੈਦਿਕ ਉਪਾਅ ਹੈ ਗਰਮ ਤੇਲ ਦੀ ਮਾਲਿਸ਼। ਕੋਸੇ ਤੇਲ ‘ਚ ਅਜਵਾਈਨ ਦੇ ਬੀਜ ਮਿਲਾ ਕੇ ਪੇਟ ਦੇ ਹੇਠਲੇ ਹਿੱਸੇ ‘ਤੇ ਮਾਲਿਸ਼ ਕਰੋ। ਇਸ ਮਸਾਜ ਨਾਲ ਪੇਟ ਦਰਦ, ਕਬਜ਼ ਤੇ ਐਸੀਡਿਟੀ ਦੀ ਸਮੱਸਿਆ ਤੋਂ ਤੁਰੰਤ ਰਾਹਤ ਮਿਲਦੀ ਹੈ।

5. ਤ੍ਰਿਫਲਾ ਪਾਊਡਰ: ਤ੍ਰਿਫਲਾ ਚੂਰਨ ਇਕ ਅਜਿਹਾ ਹਰਬਲ ਪਾਊਡਰ ਹੈ, ਜੋ ਪਾਚਨ ਵਿਚ ਮਦਦ ਕਰਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਇਸ ਨੂੰ ਬਣਾਉਣ ਲਈ ਕੈਰਮ ਦੇ ਬੀਜ, ਤ੍ਰਿਫਲਾ ਤੇ ਨਮਕ ਬਰਾਬਰ ਮਾਤਰਾ ਵਿਚ ਮਿਲਾਓ। ਦਿਨ ਵਿਚ ਦੋ ਵਾਰ ਇਸ ਪਾਊਡਰ ਦਾ ਸੇਵਨ ਕਰਨ ਨਾਲ ਪੁਰਾਣੀ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

Facebook Comments

Trending