ਪੰਜਾਬੀ

ਸਾਕਾ ਸਾਰਾਗੜ੍ਹੀ ‘ਚ ਸ਼ਹੀਦ ਹੋਣ ਵਾਲੇ 21 ਸਿੱਖ ਯੋਧਿਆਂ ਦੇ ਨਾਵਾਂ ਉੱਪਰ ਲਗਾਏ ਗਏ ਵੱਖ ਵੱਖ ਕਿਸਮਾਂ ਦੇ ਰੁੱਖ

Published

on

ਲੁਧਿਆਣਾ : ਸਾਰਾਗੜ੍ਹੀ ਫਾਊਂਡੇਸ਼ਨ ਵੱਲੋ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਕੈਂਪਸ ਅੰਦਰ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਕਾ ਸਾਰਾਗੜ੍ਹੀ ਵਿੱਚ ਸ਼ਹੀਦ ਹੋਣ ਵਾਲੇ 21 ਸਿੱਖ ਫੌਜ਼ੀਆ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਉਨ੍ਹਾਂ ਦੇ ਨਾਵਾਂ ਉੱਪਰ ਵੱਖ-ਵੱਖ ਕਿਸਮਾਂ ਦੇ ਰੁੱਖ ਕਾਲਜ ਦੀਆਂ ਹੋਣਹਾਰ ਐਨ.ਸੀ.ਸੀ ਦੀਆਂ ਗਰਲਜ਼ ਵਿੰਗ ਦੀਆਂ ਕੈਡਿਟਾਂ ਦੇ ਰਾਹੀਂ ਲਗਵਾਏ ਗਏ।

ਇਸ ਮੌਕੇ ਐਨ.ਸੀ.ਸੀ ਦੀਆਂ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਬ੍ਰਿਗੇਡੀਅਰ (ਰਿਟਾ.) ਮਸਤਇਦਰ ਸਿੰਘ ਨੇ ਕਿਹਾ ਕਿ ਸ਼ਹੀਦ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ, ਖਾਸ ਕਰਕੇ ਸਾਕਾ ਸਾਰਾਗੜ੍ਹੀ ਵਿੱਚ ਆਪਣੀ ਅਣਖ, ਗੈਰਤ ਤੇ ਗੁਰੂ ਸਾਹਿਬ ਦੇ ਬਖਸ਼ੇ ਸਿਧਾਂਤਾਂ ਦੀ ਪਾਲਣਾ ਕਰਦਿਆਂ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਟ ਦੇ 21 ਸਿੱਖ ਫੌਜ਼ੀਆ ਦੀ ਲਾਸਾਨੀ ਕੁਰਬਾਨੀ ਸਾਡੇ ਸਾਰਿਆਂ ਲਈ ਪ੍ਰੇਣਾ ਦਾ ਸਰੋਤ ਹੈ।

ਇਸ ਮੌਕੇ ਸਾਰਾਗੜ੍ਹੀ ਫਾਊਂਡੇਸ਼ਨ ਦੇ.ਰਣਜੀਤ ਸਿੰਘ ਖਾਲਸਾ ਨੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਸਮੇਤ ਕਾਲਜ ਦੇ ਸਮੂਹ ਸਟਾਫ ਕੌਸਲ ਮੈਬਰਾਂ ਤੇ ਐਨ.ਸੀ.ਸੀ ਗਰਲਜ਼ ਕੈਡਿਟਾਂ ਵੱਲੋ ਦਿੱਤੇ ਗਏ ਨਿੱਘੇ ਸਹਿਯੋਗ ਲਈ ਸਾਰਾਗੜ੍ਹੀ ਫਾਊਡੇਸ਼ਨ ਦੇ ਚੇਅਰਮੈਨ ਡਾ.ਗੁਰਪਿੰਦਰਪਾਲ ਸਿੰਘ ਜੋਸਨ ਸਮੇਤ ਅਤੇ ਫਾਊਂਡੇਸ਼ਨ ਦੀ ਸਮੁੱਚੀ ਟੀਮ ਵੱਲੋ ਧੰਨਵਾਦ ਪ੍ਰਗਟ ਕੀਤਾ ਅਤੇ ਸਾਕਾ ਸਾਰਾਗੜ੍ਹੀ ਦੇ 21 ਸ਼ਹੀਦਾਂ ਦੇ ਨਾਵਾਂ ਉੱਪਰ ਵੱਖ-ਵੱਖ ਕਿਸਮਾਂ ਦੇ ਰੁੱਖ ਕਾਲਜ ਦੀਆਂ ਐਨ.ਸੀ.ਸੀ ਗਰਲਜ਼ ਕੈਡਿਟਾਂ ਨੂੰ ਤਕਸੀਮ ਕੀਤੇ ਅਤੇ ਵਾਅਦਾ ਲਿਆ ਕਿ ਉਹ ਇਨ੍ਹਾਂ ਰੁੱਖਾਂ ਦੀ ਪੂਰੀ ਤਨਦੇਹੀ ਨਾਲ ਦੇਖਭਾਲ ਕਰਨਗੀਆਂ।

Facebook Comments

Trending

Copyright © 2020 Ludhiana Live Media - All Rights Reserved.