Connect with us

ਇੰਡੀਆ ਨਿਊਜ਼

ਕਿਆ ਮੇਰੀ ਸੋਨਮ ਗੁਪਤਾ ਬੇਵਫ਼ਾ ਬਾਲੀਵੁੱਡ ਫ਼ਿਲਮ ‘ਤੇ ਹੋਇਆ ਕੇਸ ਦਰਜ

Published

on

Did Sonam Gupta file a case against Bewafa Bollywood movie?

ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਲੀਵੁੱਡ ਫ਼ਿਲਮ ‘ਕਿਆ ਮੇਰੀ ਸੋਨਮ ਗੁਪਤਾ ਬੇਵਫ਼ਾ ਹੈ’ ਦੇ ਮਾਮਲੇ ’ਚ ਚੱਲ ਰਹੇ ਵਿਵਾਦ ਮਗਰੋਂ ਕਮਿਸ਼ਨਰੇਟ ਪੁਲਸ ਨੇ ਅੱਜ ਫ਼ਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਸਮੇਤ ਹੋਰਨਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਸ ਨੇ ਸ਼ਿਵ ਸੈਨਾ ਬਾਲ ਠਾਕਰੇ ਦੇ ਚੰਦਰਕਾਂਤ ਚੱਢਾ ਦੀ ਸ਼ਿਕਾਇਤ ’ਤੇ ਫ਼ਿਲਮ ਨਿਰਮਾਤਾ ਸੌਰਭ ਤਿਆਗੀ, ਨਿਰਦੇਸ਼ਕ ਮੁਹੰਮਦ ਅਤਰਵਾਲਾ, ਚਿਰਾਗ ਧਾਰੀਵਾਲ, ਧਵਨ ਗੱਡਾ, ਅਕਸ਼ੇ ਗੱਡਾ ਤੇ ਫ਼ਿਲਮ ਦੇ ਪ੍ਰੀਮੀਅਰ ਚਲਾਉਣ ਵਾਲੀ ਜ਼ੀ5 ਦੇ ਮਾਲਕਾਂ ਖ਼ਿਲਾਫ਼ ਦਰਜ ਕੀਤਾ ਹੈ।

ਉੱਥੇ ਹੀ ਜ਼ਿਕਰਯੋਗ ਹੈ ਕਿ ਇਸ ਫ਼ਿਲਮ ’ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਹਿੰਦੂ ਜਥੇਬੰਦੀਆਂ ’ਚ ਰੋਸ ਸੀ ਤੇ ਇਸ ਦੇ ਵਿਰੋਧ ’ਚ ਬੀਤੇ ਦਿਨੀਂ ਹਿੰਦੂ ਜਥੇਬੰਦੀਆਂ ਨੇ ਸਮਰਾਲਾ ਚੌਕ ਵੀ ਜਾਮ ਕਰ ਦਿੱਤਾ ਸੀ।ਇਸ ਦੌਰਾਨ ਪੁਲਸ ਨੇ ਕੇਸ ਦਰਜ ਕਰਨ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਸੀ।

Facebook Comments

Trending