Connect with us

ਪੰਜਾਬੀ

ਸ਼ੂਗਰ ਦੇ ਮਰੀਜ਼ ਖਾਓ ਇਹ 5 Foods, ਕੰਟਰੋਲ ‘ਚ ਰਹੇਗੀ ਬਲੱਡ ਸ਼ੂਗਰ

Published

on

Diabetics eat these 5 foods, blood sugar will be under control

ਖ਼ਰਾਬ ਲਾਈਫਸਟਾਈਲ ਕਾਰਨ ਡਾਇਬਟੀਜ਼ ਇੱਕ ਵੱਡੀ ਸਮੱਸਿਆ ਬਣ ਗਈ ਹੈ। ਅਨਹੈਲਥੀ ਡਾਇਟ, ਤਣਾਅ, ਮੋਟਾਪਾ ਇਸ ਦੇ ਮੁੱਖ ਕਾਰਨ ਹਨ। ਸ਼ੂਗਰ ਦੇ ਮਰੀਜ਼ਾਂ ਦਾ ਸ਼ੂਗਰ ਲੈਵਲ ਵਧ ਜਾਂਦਾ ਹੈ। ਇਸ ਖ਼ਤਰਨਾਕ ਬਿਮਾਰੀ ਕਾਰਨ ਦਿਲ ਦੇ ਰੋਗ, ਕਿਡਨੀ ਦੇ ਰੋਗ ਹੋਣ ਦਾ ਵੀ ਖਤਰਾ ਰਹਿੰਦਾ ਹੈ। ਡਾਕਟਰ ਮਰੀਜ਼ਾਂ ਨੂੰ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਲਈ ਦਵਾਈਆਂ ਲੈਣ ਦੀ ਸਲਾਹ ਦਿੰਦੇ ਹਨ। ਪਰ ਤੁਸੀਂ ਆਪਣੀ ਡਾਇਟ ‘ਚ ਕੁਝ ਬਦਲਾਅ ਕਰਕੇ ਆਪਣੇ ਸ਼ੂਗਰ ਲੈਵਲ ਨੂੰ ਕੰਟਰੋਲ ਕਰ ਸਕਦੇ ਹੋ।

ਦਾਲ ਖਾਓ : ਦਾਲ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ ਪਾਇਆ ਜਾਂਦਾ ਹੈ। ਪ੍ਰੋਟੀਨ ਹੈਲਥੀ ਸਰੀਰ ਲਈ ਬਹੁਤ ਜ਼ਰੂਰੀ ਹੈ। ਪ੍ਰੋਟੀਨ ਤੋਂ ਇਲਾਵਾ ਦਾਲ ‘ਚ ਫਾਈਬਰ ਵੀ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਸ਼ੂਗਰ ਮਰੀਜ਼ਾਂ ਨੂੰ ਆਪਣੀ ਡਾਇਟ ‘ਚ ਦਾਲਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਮਾਹਿਰਾਂ ਮੁਤਾਬਕ ਫਾਈਬਰ ਟਾਈਪ-2 ਡਾਇਬਟੀਜ਼ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਉਹ ਆਪਣੇ ਲੰਚ, ਡਿਨਰ ‘ਚ ਦਾਲ ਸ਼ਾਮਲ ਕਰ ਸਕਦੇ ਹਨ।

ਅਮਰੂਦ : ਅਮਰੂਦ ‘ਚ ਫਾਈਬਰ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਸ਼ੂਗਰ ਦੇ ਮਰੀਜ਼ ਇਸ ਦਾ ਸੇਵਨ ਕਰ ਸਕਦੇ ਹਨ। ਇਹ ਫਲ ਵੈਸੇ ਵੀ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦਾ ਹੈ। ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਅਮਰੂਦ ਵਿਟਾਮਿਨ ਏ, ਵਿਟਾਮਿਨ ਸੀ, ਫੋਲੇਟ ਅਤੇ ਪੋਟਾਸ਼ੀਅਮ ਨਾਲ ਵੀ ਭਰਪੂਰ ਹੁੰਦਾ ਹੈ। ਤੁਸੀਂ ਨਾਸ਼ਤੇ, ਸਨੈਕਸ ‘ਚ ਅਮਰੂਦ ਨੂੰ ਸ਼ਾਮਲ ਕਰ ਸਕਦੇ ਹੋ।

ਜਾਮਣ : ਫਾਈਬਰ ਦੇ ਨਾਲ-ਨਾਲ ਜਾਮਣ ‘ਚ ਆਇਰਨ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਜਾਮਣ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਕੇ ਸ਼ੂਗਰ ਦੇ ਮਰੀਜ਼ ਆਪਣੇ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖ ਸਕਦੇ ਹਨ। ਇਸ ਦਾ ਸੇਵਨ ਕਰਨ ਨਾਲ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਸਰੀਰ ‘ਚ ਹੀਮੋਗਲੋਬਿਨ ਲੈਵਲ ਵਧਾਉਣ ‘ਚ ਵੀ ਮਦਦ ਕਰਦੀ ਹੈ।

ਬ੍ਰੋਕਲੀ : ਬ੍ਰੋਕਲੀ ‘ਚ ਐਂਟੀਆਕਸੀਡੈਂਟ ਬਹੁਤ ਚੰਗੀ ਮਾਤਰਾ ‘ਚ ਪਾਏ ਜਾਂਦੇ ਹਨ। ਐਂਟੀਆਕਸੀਡੈਂਟਸ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ‘ਚ ਵੀ ਮਦਦ ਕਰਦੇ ਹਨ। ਡਾਇਬਟੀਜ਼ ਦੇ ਮਰੀਜ਼ ਆਪਣੀ ਡਾਈਟ ‘ਚ ਬ੍ਰੋਕਲੀ ਵੀ ਸ਼ਾਮਲ ਕਰ ਸਕਦੇ ਹਨ। ਇਹ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਤੁਸੀਂ ਬ੍ਰੋਕਲੀ ਦਾ ਸੇਵਨ ਸਲਾਦ ਜਾਂ ਸਬਜ਼ੀ ਦੇ ਰੂਪ ‘ਚ ਕਰ ਸਕਦੇ ਹੋ।

ਮੇਥੀ ਦਾਣਾ : ਮੇਥੀ ਦਾਣਾ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੇਥੀ ਦਾਣਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਇਹ ਪਾਚਨ ਤੰਤਰ ਨੂੰ ਠੀਕ ਰੱਖਣ ‘ਚ ਵੀ ਮਦਦ ਕਰਦਾ ਹੈ। ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਮੇਥੀ ਦੇ ਦਾਣਿਆਂ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਵੇਰੇ ਖਾਲੀ ਪੇਟ ਮੇਥੀ ਦਾਣੇ ਦਾ ਪਾਣੀ ਪੀ ਸਕਦੇ ਹੋ। ਜੇਕਰ ਮੇਥੀ ਦਾਣੇ ਦਾ ਸੇਵਨ ਨਿਯਮਿਤ ਤੌਰ ‘ਤੇ ਕੀਤਾ ਜਾਵੇ ਤਾਂ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਹੌਲੀ ਹੌਲੀ ਪਾਚਨ ਪ੍ਰਕਿਰਿਆ ਦੇ ਕਾਰਨ ਕਬਜ਼ ਵੀ ਘੱਟ ਬਣਦੀ ਹੈ। ਇਸ ਤੋਂ ਇਲਾਵਾ ਮੇਥੀ ਦੇ ਦਾਣੇ ਖਾਣ ਨਾਲ ਸ਼ੂਗਰ ਲੈਵਲ ਵੀ ਕੰਟਰੋਲ ‘ਚ ਰਹਿੰਦਾ ਹੈ।

Facebook Comments

Trending