ਪੰਜਾਬੀ
ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਦਾ ਜਨਮਦਿਨ, ਬੌਬੀ ਦਿਓਲ ਨੇ ਮਾਂ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
Published
3 years agoon

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਦਾ ਅੱਜ ਜਨਮਦਿਨ ਹੈ। ਇਸ ਮੌਕੇ ਉਨ੍ਹਾਂ ਦੇ ਛੋਟੇ ਪੁੱਤਰ ਬੌਬੀ ਦਿਓਲ ਨੇ ਸੋਸ਼ਲ ਮੀਡੀਆ ’ਤੇ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਤਸਵੀਰਾਂ ਸਾਂਝੀਆਂ ਕਰਕੇ ਜਨਮਦਿਨ ਦੀ ਵਧਾਈ ਦਿੱਤੀ ਹੈ। ਅਦਾਕਾਰ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਜਨਮਦਿਨ ਮੁਬਾਰਕ ਮਾਂ, ਲਵ ਯੂ’ ਇਸ ਦੇ ਨਾਲ ਬੌਬੀ ਨੇ ਇਕ ਈਮੋਜੀ ਵੀ ਲਗਾਇਆ ਹੈ। ਇਸ ਮੌਕੇ ਅਦਾਕਾਰਾ ਸੰਨੀ ਦਿਓਲ ਨੇ ਵੀ ਕੁਮੈਂਟ ਰਾਹੀ ਆਪਣੀ ਮਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਦੱਸ ਦੇਈਏ ਬੌਬੀ ਦਿਓਲ ਧਰਮਿੰਦਰ ਦੇ ਛੋਟੇ ਪੁੱਤਰ ਹਨ। ਇਸ ਤੋਂ ਇਲਾਵਾ ਬੌਬੀ ਦੀਆਂ ਦੋ ਭੈਣਾਂ ਵੀ ਹਨ ਅਤੇ ਵੱਡਾ ਭਰਾ ਸੰਨੀ ਦਿਓਲ ਹੈ। ਧਰਮਿੰਦਰ ਆਪਣੀ ਪਤਨੀ ਨਾਲ ਨਹੀਂ ਰਹਿੰਦੇ, ਪਰ ਦੋਵਾਂ ਦਾ ਤਲਾਕ ਵੀ ਨਹੀਂ ਹੋਇਆ ਹੈ। ਜਦੋਂ ਧਰਮਿੰਦਰ ਨੇ ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਨਾਲ ਵਿਆਹ ਕਰਨ ਦਾ ਫ਼ੈਸਲਾ ਲਿਆ ਤਾਂ ਉਨ੍ਹਾਂ ਨੇ ਪ੍ਰਕਾਸ਼ ਕੌਰ ਤੋਂ ਤਲਾਕ ਲੈਣ ਦੀ ਮੰਗ ਕੀਤੀ ਸੀ, ਪਰ ਪ੍ਰਕਾਸ਼ ਕੌਰ ਨੇ ਇਸ ਤੋਂ ਇਨਕਾਰ ਕਰ ਦਿਤਾ ਸੀ ਪਰ ਫ਼ਿਰ ਵੀ ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾ ਲਿਆ।
ਹੇਮਾ ਮਾਲਿਨੀ ਦੇ ਨਾਲ ਧਰਮਿੰਦਰ ਦੀ ਲਵ ਮੈਰਿਜ ਹੈ ਅਤੇ ਇਹ ਉਨ੍ਹਾਂ ਦਾ ਦੂਜਾ ਵਿਆਹ ਸੀ। ਇਸ ਵਿਆਹ ਤੋਂ ਬਾਅਦ ਧਰਮਿੰਦਰ ਅਤੇ ਹੇਮਾ ਮਾਲਿਨੀ ਦੀਆਂ ਦੋ ਧੀਆਂ ਹਨ।
ਬੌਬੀ ਦਿਓਲ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਹਾਲ ਹੀ ’ਚ ਵੈੱਬ ਸੀਰੀਜ਼ ਆਸ਼ਰਮ ’ਚ ਬਾਬਾ ਨਿਰਾਲਾ ਦੇ ਕਿਰਦਾਰ ’ਚ ਆਏ ਸਨ। ਪ੍ਰਸ਼ੰਸਕਾਂ ਨੇ ਬੌਬੀ ਦਿਓਲ ਦੇ ਕਿਰਦਾਰ ਨੂੰ ਕਾਫ਼ੀ ਪਿਆਰ ਦਿਤਾ ਸੀ।
You may like
-
ਮਹਾਕੁੰਭ 2025 ‘ਚ ਵਾਇਰਲ ਹੋਈ ਮੋਨਾਲੀਸਾ ਨੂੰ ਮਿਲਿਆ ਬਾਲੀਵੁੱਡ ਫਿਲਮ ਦਾ ਆਫਰ, ਵੱਡੇ ਫਿਲਮ ਮੇਕਰ ਨੇ ਦਿੱਤੀ ਲੀਡ ਰੋਲ ਦੀ ਪੇਸ਼ਕਸ਼
-
ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੇ ਨਾਲ ਗੱਡੀ ਚ ਗਾਂਉਦੇ ਨਜ਼ਰ ਆਏ CM Mann : ਵੀਡੀਓ ਵਾਇਰਲ
-
ਵਾਈਟ ਗਾਊਨ ‘ਚ ਪਰੀ ਵਾਂਗ ਖੂਬਸੂਰਤ ਦਿਖੀ ਸੋਨਮ ਕਪੂਰ, ਈਅਰਰਿੰਗਸ ਨੇ ਖਿੱਚਿਆ ਲੋਕਾਂ ਦਾ ਧਿਆਨ
-
ਪੈਰਿਸ ‘ਚ ਛੁੱਟੀਆਂ ਦਾ ਆਨੰਦ ਲੈ ਰਹੀ ਅਵਨੀਤ ਕੌਰ, ਗਲੈਮਰਸ ਫੋਟੋਆਂ ਦੇਖ ਪ੍ਰਸ਼ੰਸਕਾਂ ਦੇ ਦਿਲਾਂ ਦੀ ਵਧੀ ਧੜਕਣ
-
ਲੁਟੇਰੀ ਹਸੀਨਾ ’ਤੇ ਫਿਲਮ ਸਟੋਰੀ ਲਿਖਣ ਦੀ ਤਿਆਰੀ ’ਚ ਮੁੰਬਈ ਤੇ ਪੰਜਾਬ ਦੇ ਲੇਖਕ, CP ਮਨਦੀਪ ਸਿੱਧੂ ਨਾਲ ਕੀਤਾ ਸੰਪਰਕ
-
ਪੰਜਾਬੀ ਅਦਾਕਾਰਾ ਤਾਨੀਆ ਨੇ ਦੁਲਹਨ ਦੇ ਲਿਬਾਸ ‘ਚ ਲੁੱਟੀ ਮਹਿਫਲ, ਸ਼ੇਅਰ ਕੀਤੀਆਂ ਤਸਵੀਰਾਂ