Connect with us

ਪੰਜਾਬ ਨਿਊਜ਼

ਰਾਏਕੋਟ ‘ਚ 4 ਕਰੋੜ ਨਾਲ ਕਰਵਾਏ ਜਾਣਗੇ ਵਿਕਾਸ ਕਾਰਜ

Published

on

Development work to be carried out in Raikot with Rs 4 crore

ਰਾਏਕੋਟ ( ਲੁਧਿਆਣਾ ) : ਨਗਰ ਕੌਂਸਲ ਰਾਏਕੋਟ ਦੀ ਮੰਗਲਵਾਰ ਪਹਿਲੀ ਮੀਟਿੰਗ ਪ੍ਰਧਾਨ ਸੁਦਰਸ਼ਨ ਜੋਸ਼ੀ ਦੀ ਅਗਵਾਈ ਹੇਠ ਹੋਈ। ਇਸ ‘ਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਚੁਣੇ ਹੋਏ ਕੌਂਸਲਰਾਂ ਤੋਂ ਇਲਾਵਾ ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ ਸਮੇਤ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਈਓ ਅਮਰਿੰਦਰ ਸਿੰਘ ਦੱਸਿਆ ਕਿ ਇਸ ਮੀਟਿੰਗ ‘ਚ ਹਾਊਸ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ‘ਚ ਲਗਪਗ 4 ਕਰੋੜ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ‘ਤੇ ਆਪਣੀ ਸਹਿਮਤੀ ਪ੍ਰਗਟਾਈ ਗਈ। ਇਸ ‘ਚ ਸ਼ਹਿਰ ਵਿਚ ਬਣਨ ਵਾਲੇ ਸੰਤਾ ਸਿੰਘ ਰਾਮਗੜ੍ਹੀਆ ਪਾਰਕ ਦੀ ਉਸਾਰੀ ਪ੍ਰਮੁੱਖ ਹੈ। ਇਸ ਤੋਂ ਪਾਸ ਕੀਤੇ ਗਏ ਕੰਮਾਂ ਵਿਚ ਸ਼ਹਿਰ ਵਿਚਲੇ ਗੰਦੇ ਪਾਣੀ ਦੀ ਨਿਕਾਸੀ ਲਈ ਡਿਸਪੋਜ਼ਲ ਨੂੰ ਅਪਗ੍ਰੇਡ ਕਰਨਾ ਅਤੇ ਨਵੇ ਉਸਾਰੇ ਗਏ ਪਾਰਕ ਨੇੜੇ ਕੌਂਸਲ ਵਲੋਂ ਬਣਾਈ ਜਾਣ ਵਾਲੀ ਮਾਰਕੀਟ ਵੀ ਸ਼ਾਮਲ ਹੈ।

ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਸਟਰੀਟ ਲਾਈਟਾਂ ਤੋਂ ਕੁੰਡੀ ਲਗਾਉਣ ਵਾਲਿਆਂ ਅਤੇ ਨਾਲਿਆਂ ਵਿਚ ਗੋਬਰ ਸੁੱਟਣ ਵਾਲੇ ਪਸ਼ੂ ਪਾਲਕਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਗਿਆ ਅਤੇ ਅਜਿਹਾ ਕਰਨ ਦੀ ਸੂਰਤ ਵਿਚ ਜੁਰਮਾਨਾ ਲਗਾਉਣ ਦੀ ਚਿਤਾਵਨੀ ਦਿੱਤੀ ਗਈ। ਇਸ ਮੌਕੇ ਐੱਮਈ ਨਵਜੇਸ਼ ਕੁਮਾਰ, ਐੱਸਓ ਰਜਿੰਦਰ ਸਿੰਘ ਿਢੱਲੋਂ, ਉਪ ਪ੍ਰਧਾਨ ਰਣਜੀਤ ਕੌਰ, ਕੌਂਸਲਰ ਕਮਲਜੀਤ ਵਰਮਾ, ਰਜਿੰਦਰ ਰਾਜੂ, ਗੁਰਦਾਸ ਮਾਨ, ਸੁਖਵਿੰਦਰ ਸਿੰਘ ਗਰੇਵਾਲ, ਗੁਰਜੰਟ ਸਿੰਘ, ਮੁਹੰਮਦ ਇਮਰਾਨ ਖਾਨ, ਬਲਜਿੰਦਰ ਸਿੰਘ ਰਿੰਪਾ, ਉਮਾ ਰਾਣੀ, ਮਨਜੀਤ ਕੌਰ, ਜਸਵੀਰ ਕੌਰ, ਸੁਖਵਿੰਦਰ ਕੌਰ, ਵਿਜੇ ਕੁਮਾਰੀ, ਸ਼ਰਨਜੀਤ ਕੌਰ, ਰਾਜੇਸ਼ ਕੁਮਾਰ ਤੇ ਸੁਖਪਾਲ ਸਿੰਘ ਆਦਿ ਹਾਜ਼ਰ ਸਨ।

Facebook Comments

Trending