ਪੰਜਾਬੀ

ਯੂਕਰੇਨ ‘ਚ ਫ਼ਸੇ 38 ਵਿਦਿਆਰਥੀਆਂ ਦਾ ਵੇਰਵਾ ਗ੍ਰਹਿ ਵਿਭਾਗ ਨੂੰ ਭੇਜਿਆ

Published

on

ਲੁਧਿਆਣਾ : ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਦਾ ਵੇਰਵਾ ਗ੍ਰਹਿ ਵਿਭਾਗ ਨੂੰ ਭੇਜਿਆ ਗਿਆ। ਜਦਕਿ ਹੋਰ ਵਿਅਕਤੀਆਂ ਦਾ ਵੇਰਵਾ ਹਾਸਲ ਕਰਕੇ ਨਾਲੋਂ-ਨਾਲ ਗ੍ਰਹਿ ਵਿਭਾਗ ਨੂੰ ਭੇਜਣਾ ਜਾਰੀ ਰੱਖਿਆ ਗਿਆ ਹੈ।

ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ। ਸ੍ਰੀ ਸ਼ਰਮਾ ਨੇ ਕਿਹਾ ਕਿ ਯੂਕਰੇਨ ‘ਚ ਫਸੇ ਵਿਦਿਆਰਥੀਆਂ ਤੇ ਹੋਰ ਵਿਅਕਤੀਆਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੇਰਵਾ ਇਕੱਠਾ ਕੀਤਾ ਗਿਆ ਹੈ ਜਿਸ ਨੂੰ ਗ੍ਰਹਿ ਵਿਭਾਗ ਨੂੰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਜੇ ਕੋਈ ਵਿਅਕਤੀ ਯੂਕਰੇਨ ਵਿਚ ਫਸਿਆ ਹੋਇਆ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ ‘ਤੇ ਸੰਪਰਕ ਕਰ ਸਕਦਾ ਹੈ।

ਸ੍ਰੀ ਸ਼ਰਮਾ ਨੇ ਕਿਹਾ ਕਿ ਅਰੂਸ਼ੀ ਮਲਹੋਤਰਾ, ਕੌਸਿਕਾ, ਮਾਨਸੀ ਕੌਂਡਲ, ਪ੍ਰਭਨੀਤ ਕੌਰ, ਰਾਜਦੀਪ ਕੌਰ, ਸਰਿਤਾ ਮਿਸ਼ਰਾ, ਸੀਨਮ ਅਰੋੜਾ, ਨੰਦਿਨੀ ਟੰਡਨ, ਸਿਮਰਨਪ੍ਰੀਤ ਸਿੰਘ, ਸ਼ੁਭਮ ਸ਼ਰਮਾ, ਭਵਨ ਜੋਤ ਸਿੰਘ, ਅੰਜਲੀ ਮਹਿਰਾ, ਲਕਸ਼ੇ ਗੁਲਾਟੀ, ਮਹੀਪਇੰਦਰ ਕੌਰ, ਪੂਜਾ ਰਾਣੀ, ਤਨਵੀਰ ਸਿੰਘ, ਰਵੀ ਚੋਪੜਾ,ਯਸ਼ਵੀ ਗੋਬਿੰਦ ਰਾਓ, ਗੁਰਲੀਨ ਕੌਰ, ਸਿਮਰਜੋਤ ਕੌਰ, ਅਵਤਾਰ ਜਨਾਗਲ, ਪਿਝੰਸ ਸੋਹਲ, ਅਕਰਸ਼ਨ ਕੁਮਾਰ, ਕਵਿਤਾ ਅਰੋੜਾ, ਇਸ਼ਰਤ ਵਾਲੀਆ, ਸਰਬਜੀਤ ਕੌਰ, ਆਯੂਸ ਗਰਗ, ਮੁਹੰਮਦ ਯੈਦ ਸਦਿਕੀ, ਜਸਪ੍ਰੀਤ ਸਿੰਘ, ਤਨੂੰ ਸ੍ਰੀ, ਰਮਨਦੀਪ ਸਿੰਘ ਬਾਵਾ, ਗੌਰਵ ਕੁਮਾਰ, ਰਵਿੰਦਰ ਸਿੰਘ, ਭਵਾਨੀ ਭਾਟੀਆ, ਦਿਕਸ਼ਾ ਕੱਕੜ, ਤੇਗਬੀਰ ਸਿੰਘ, ਅਲਾਇਸ ਅਰੋੜਾ, ਅਮਨ ਝਾਅ ਦੇ ਨਾਮ ਗ੍ਰਹਿ ਵਿਭਾਗ ਨੂੰ ਭੇਜੇ ਗਏ ਹਨ।

Facebook Comments

Trending

Copyright © 2020 Ludhiana Live Media - All Rights Reserved.