ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਦੱਸ ਦੇਈਏ ਕਿ ਸੀਐਮ ਨਾਇਬ ਸੈਣੀ ਨੇ ਗ੍ਰਹਿ ਵਿਭਾਗ ਆਪਣੇ ਕੋਲ ਰੱਖਿਆ ਹੋਇਆ ਹੈ। ਜਦੋਂ ਕਿ ਜੇਪੀ ਦਲਾਲ ਨੂੰ ਸੂਬੇ ਦਾ ਨਵਾਂ ਵਿੱਤ ਮੰਤਰੀ ਬਣਾਇਆ ਗਿਆ ਹੈ। ਮੰਤਰੀਆਂ ਦੇ ਵਿਭਾਗਾਂ ਦੀ ਸੂਚੀ ਵਿੱਚ ਡਾ: ਕਮਲ ਗੁਪਤਾ ਨੂੰ ਸਿਹਤ ਵਿਭਾਗ ਸੌਂਪਿਆ ਗਿਆ ਹੈ।


