Connect with us

ਅਪਰਾਧ

ਲੁਧਿਆਣਾ ਰੇਲਵੇ ਸਟੇਸ਼ਨ ’ਤੇ ਨ/ਸ਼ਾ ਸ.ਮੱ.ਗ.ਲਿੰਗ ਦੇ ਦੋਸ਼ ’ਚ ਦਿਓਰ-ਭਰਜਾਈ ਗ੍ਰਿਫ/ਤਾਰ

Published

on

Deor-Bharjai arrested on charges of drug smuggling at Ludhiana railway station

ਲੁਧਿਆਣਾ : ਰੇਲਵੇ ਪੁਲਸ ਨੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਇਕ ਮਹਿਲਾ ਅਤੇ ਇਕ ਨੌਜਵਾਨ ਨੂੰ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਤੋਂ 2 ਕਿੱਲੋ ਅਫੀਮ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ ਨਸ਼ਾ ਸਮੱਗਲਿੰਗ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਝਾਰਖੰਡ ਦੇ ਰਹਿਣ ਵਾਲੇ ਗੈਬਰੀਅਲ ਸਾਂਡੀ ਪੂਰਤੀ ਅਤੇ ਅਸਰੰਤੀ ਮੰਡੂ ਵਜੋਂ ਕੀਤੀ ਹੈ।

ਐੱਸ. ਬੀ. ਬਲਰਾਮ ਰਾਣਾ ਨੇ ਦੱਸਿਆ ਕਿ ਪਲੇਟਫਾਰਮ ਨੰ. 2 ਅਤੇ 3 ’ਤੇ ਚੈਕਿੰਗ ਚੱਲ ਰਹੀ ਸੀ ਤਾਂ ਦੋਵੇਂ ਦਿਓਰ-ਭਰਜਾਈ ਪੁਲਸ ਪਾਰਟੀ ਨੂੰ ਦੇਖ ਕੇ ਇਕਦਮ ਪਿੱਛੇ ਮੁੜਨ ਲੱਗੇ ਤਾਂ ਟੀਮ ਨੇ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਅਫੀਮ ਬਰਾਮਦ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਲੇਬਰ ਦਾ ਕੰਮ ਕਰਦੇ ਹਨ ਅਤੇ ਕਿਸੇ ਦੇ ਕਹਿਣ ’ਤੇ ਲੁਧਿਆਣਾ ਅਫੀਮ ਦੀ ਸਪਲਾਈ ਦੇਣ ਲਈ ਆਏ ਸਨ, ਜਿਸ ਬਦਲੇ ਉਨ੍ਹਾਂ ਨੂੰ 7 ਹਜ਼ਾਰ ਰੁਪਏ ਮਿਲੇ ਸਨ।

Facebook Comments

Trending