ਪੰਜਾਬੀ

ਲੁਧਿਆਣਾ ਜਿਲ੍ਹੇ ‘ਚ ਬਾਰਸ਼ ਨਾਲ ਡੇਂਗੂ ਦਾ ਖ਼ਤਰਾ: ਸਿਹਤ ਵਿਭਾਗ ਹੋਇਆ ਚੌਕੰਨਾ

Published

on

ਲੁਧਿਆਣਾ : ਮੌਸਮ ਦੇ ਬਦਲੇ ਮਿਜਾਜ਼ ਅਤੇ ਬਾਰਸ਼ਾਂ ਦੀ ਸ਼ੁਰੂਆਤ ਨਾਲ ਮਹਾਨਗਰ ’ਚ ਡੇਂਗੂ ਦਾ ਖ਼ਤਰਾ ਵੱਧ ਗਿਆ ਹੈ। ਹੁਣ ਤੱਕ 1206 ਥਾਵਾਂ ’ਤੇ ਡੇਂਗੂ ਦਾ ਲਾਰਵਾ ਮਿਲ ਚੁੱਕਾ ਹੈ। ਜ਼ਿਲ੍ਹਾ ਐਪੀਡੈਮਿਓਲਾਜਿਸਟ ਡਾ. ਸ਼ੀਤਲ ਨਾਰੰਗ ਅਨੁਸਾਰ ਸ਼ਹਿਰੀ ਖੇਤਰ ‘ਚ 181 ਘਰਾਂ ’ਚ ਡੇਂਗੂ ਦਾ ਲਾਰਵਾ, ਜਦੋਂ ਕਿ ਘਰਾਂ ‘ਚ ਪਏ ਕੂਲਰਾਂ, ਕੰਟੇਨਰਾਂ ਆਦਿ ਦੀ ਛਾਣਬੀਣ ਦੌਰਾਨ 182 ਕੰਟੇਨਰਾਂ ਵਿਚੋਂ ਮੱਛਰ ਦਾ ਲਾਰਵਾ ਪਨਪਦਾ ਹੋਇਆ ਮਿਲਿਆ ਹੈ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਖੰਨਾ ‘ਚ 140 ਥਾਵਾਂ ’ਤੇ, ਜਗਰਾਓਂ ’ਚ 149, ਸਮਰਾਲਾ, ਸਾਹਨੇਵਾਲ ’ਚ 8, ਕੂਮਕਲਾਂ 44, ਸਿੱਧਵਾਂ ਬੇਟ 227 ਅਤੇ ਹਠੂਰ ‘ਚ 17 ਜਗ੍ਹਾ ਤੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਸਿਹਤ ਅਧਿਕਾਰੀਆਂ ਅਨੁਸਾਰ ਸ਼ਹਿਰੀ ਖੇਤਰਾਂ ‘ਚ 181 ਥਾਵਾਂ ’ਤੇ ਲਾਰਵਾ ਮਿਲਣ ਦੇ ਬਾਅਦ ਇਸ ਦੀ ਰਿਪੋਰਟ ਨਗਰ ਨਿਗਮ ਨੂੰ ਭੇਜੀ ਗਈ ਤਾਂ ਕਿ ਉਹ ਜਿਨ੍ਹਾਂ ਘਰਾਂ ’ਚ ਲਾਰਵਾ ਮਿਲਿਆ ਹੈ, ਉਨ੍ਹਾਂ ਦੇ ਚਲਾਨ ਕੀਤੇ ਜਾਣ। ਜ਼ਿਲ੍ਹੇ ‘ਚ ਹੁਣ ਤੱਕ ਸਿਹਤ ਵਿਭਾਗ ਵਲੋਂ 17 ਲੱਖ 71 ਹਜ਼ਾਰ 848 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ।

ਇਸ ਦੌਰਾਨ 581 ਘਰਾਂ ਵਿਚੋਂ 625 ਕੰਟੇਨਰਾਂ ’ਚ ਡੇਂਗੂ ਦਾ ਲਾਰਵਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 71 ਥਾਵਾਂ ’ਤੇ ਘਰਾਂ ’ਚ ਸਪਰੇਅ ਕੀਤਾ ਗਿਆ। ਜਾਂਚ ਦੌਰਾਨ 2 ਸਰਕਾਰੀ ਦਫ਼ਤਰਾਂ ’ਚ ਵੀ ਡੇਂਗੂ ਦਾ ਲਾਰਵਾ ਪਾਇਆ ਗਿਆ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਲੋਕਾਂ ਨੂੰ 500-500 ਰੁਪਏ ਜੁਰਮਾਨਾ ਕੀਤਾ ਜਾਵੇਗਾ।

 

 

Facebook Comments

Trending

Copyright © 2020 Ludhiana Live Media - All Rights Reserved.