Connect with us

ਪੰਜਾਬ ਨਿਊਜ਼

ਲੁਧਿਆਣਾ ‘ਚ ਵਧਿਆ ਡੇਂਗੂ ਦਾ ਕਹਿਰ

Published

on

ਲੁਧਿਆਣਾ: ਸੂਬੇ ‘ਚ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦੱਸ ਦੇਈਏ ਕਿ ਅੱਜ ਇਕ 10 ਸਾਲਾ ਬੱਚੀ ਦੀ ਦਯਾਨੰਦ ਹਸਪਤਾਲ ਵਿਚ ਇਲਾਜ ਦੌਰਾਨ ਡੇਂਗੂ ਨਾਲ ਮੌਤ ਹੋ ਗਈ। ਉਥੇ ਹੀ ਹੁਣ ਤੱਕ ਜ਼ਿਲੇ ਵਿਚ 3 ਮਰੀਜ਼ਾਂ ਦੀ ਡੇਂਗੂ ਕਾਰਨ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ 3 ਮ੍ਰਿਤਕ ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਹੈ।

ਸਿਹਤ ਅਧਿਕਾਰੀਆਂ ਮੁਤਾਬਿਕ ਅੱਜ ਡੇਂਗੂ ਦੇ 10 ਨਵੇਂ ਮਰੀਜ਼ੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 7 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ, ਜਿਸ ਨਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 383 ਹੋ ਗਈ ਦੱਸੀ ਜਾਂਦੀ ਹੈ, ਜਦਕਿ 1771 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਹੈ। ਸ਼ਹਿਰ ਤੋਂ ਇਲਾਵਾ ਪੇਂਡੂ ਖੇਤਰਾਂ ਤੋਂ ਵੀ ਡੇਂਗੂ ਦੇ ਮਰੀਜ਼ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

ਉਥੇ ਹੀ ਜੇਕਰ ਗੱਲ ਕਰੀਏ ਸਿਹਤ ਵਿਭਾਗ ਦੀ ਰਿਪੋਰਟ ਦੀ ਤਾ ਹੁਣ ਤੱਕ ਜਗਰਾਓਂ ਖੇਤਰ ਤੋਂ 20 ਸਾਹਨੇਵਾਲ ਅਤੇ ਸੁਧਾਰ ਤੋਂ 13-13, ਖੰਨਾ ਤੋਂ 5 ਅਤੇ ਸਮਰਾਲਾ ਤੋਂ 2 ਮਰੀਜ਼ ਰਿਪੋਰਟ ਹੋਏ ਹਨ, ਜਦਕਿ ਮਰੀਜ਼ਾਂ ਦੀ ਸਹੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਇਸ ਵੇਲੇ ਡੇਂਗੂ ਨਾਲ ਪ੍ਰਭਾਵਿਤ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ,ਜਿਸ ਵਿਚ ਡੇਂਗੂ ਦੀ ਸਬ ਤੋਂ ਜ਼ਿਆਦਾ ਮਾਰ ਪਈ ਹੈ। ਪੰਜਾਬ ਸਰਕਾਰ ਦਾ ਸਿਹਤ ਕਾਰਡ ਜਾਂ ਕੇਂਦਰ ਸਰਕਾਰ ਦਾ ਆਯੂਸ਼ਮਾਨ ਕਾਰਡ ਇਹਨਾਂ ਵਿਚੋਂ ਕੋਈ ਵੀ ਹੋਸ਼ਿਆਰਪੁਰ ਦੇ ਡੇਂਗੂ ਦੇ ਮਰੀਜ਼ਾਂ ਨੂੰ ਇਲਾਜ ਲਈ ਮੁਫ਼ਤ ਸੁਵਿਧਾਵਾਂ ਨਹੀਂ ਦੇ ਰਿਹਾ।

Facebook Comments

Trending