Connect with us

ਪੰਜਾਬੀ

ਲੁਧਿਆਣਾ ‘ਚ ਵੱਧਦਾ ਜਾ ਰਿਹੈ ਡੇਂਗੂ ਦਾ ਮਰਜ਼, 36 ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਸਾਹਮਣੇ

Published

on

Dengue cases are increasing in Ludhiana, 36 new patients have been reported

ਲੁਧਿਆਣਾ : ਮੌਸਮ ’ਚ ਤਬਦੀਲੀ ਦੇ ਬਾਵਜੂਦ ਡੇਂਗੂ ਦੇ ਮਰੀਜ਼ਾਂ ਦਾ ਸਾਹਮਣੇ ਆਉਣਾ ਜਾਰੀ ਹੈ। ਪਿਛਲੇ 2 ਦਿਨਾਂ ’ਚ ਡੇਂਗੂ ਦੇ 114 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 36 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਨ੍ਹਾਂ ’ਚੋਂ 24 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ 12 ਦੂਜੇ ਜ਼ਿਲ੍ਹਿਆਂ ਆਦਿ ਨਾਲ ਸਬੰਧਿਤ ਹਨ। ਜ਼ਿਲ੍ਹੇ ਦੇ 63 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ, ਜਦੋਂ ਕਿ 15 ਸ਼ੱਕੀ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਵੇ ਦੌਰਾਨ 1132 ਜਗ੍ਹਾ ’ਤੇ ਡੇਂਗੂ ਦਾ ਲਾਰਵਾ ਮਿਲ ਚੁੱਕਾ ਹੈ, ਜਿਸ ਦੀ ਰਿਪੋਰਟ ਨਗਰ ਨਿਗਮ ਨੂੰ ਭੇਜਣ ਤੋਂ ਬਾਅਦ 755 ਲੋਕਾਂ ਦੇ ਨਿਗਮ ਵੱਲੋਂ ਚਲਾਨ ਕੀਤੇ ਗਏ ਹਨ। ਸਿਹਤ ਅਧਿਕਾਰੀਆਂ ਅਨੁਸਾਰ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦਾ ਨੇੜੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਆਪਣੇ ਘਰਾਂ ‘ਚ ਲੱਗੇ ਕੂਲਰਾਂ ’ਚੋਂ ਪਾਣੀ ਕੱਢ ਦੇਣ ਤਾਂ ਕਿ ਮੱਛਰ ਦਾ ਲਾਰਵਾ ਪੈਦਾ ਨਾ ਹੋਵੇ।

Facebook Comments

Trending