Connect with us

ਪੰਜਾਬ ਨਿਊਜ਼

ਸਰਕਾਰੀ ਕਾਲਜਾਂ ‘ਚ ਪੱਕੀ ਭਰਤੀ ਦੀ ਮੰਗ ਸਬੰਧੀ ਡਿਗਰੀਆਂ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

Published

on

Demonstration by burning degrees demanding permanent recruitment in government colleges

ਪਟਿਆਲਾ : ਪੰਜਾਬੀ ‘ਵਰਸਿਟੀ ਵਿਖੇ ਖੋਜਾਰਥੀਆਂ ਵੱਲੋਂ ਸਰਕਾਰੀ ਕਾਲਜਾਂ ‘ਚ ਪੱਕੀ ਭਰਤੀ ਦੀ ਮੰਗ ਲਈ ਡਿਗਰੀ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਹ ਮੁਜ਼ਾਹਰਾ ਵਿਦਿਆਰਥੀਆਂ, ਖੋਜਾਰਥੀਆਂ ਤੇ ਸਰਕਾਰੀ ਕਾਲਜ ਬਚਾਓ ਮੰਚ ਵੱਲੋਂ ਕੀਤਾ ਗਿਆ। ਇਸ ਮੌਕੇ ਸਕਾਲਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰ ਰਹੇ ਸਕਾਲਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਪਗ 25 ਸਾਲਾਂ ਤੋਂ ਸਰਕਾਰੀ ਕਾਲਜਾਂ ‘ਚ ਖਾਲੀ ਪਈਆਂ ਅਸਾਮੀਆਂ ਬਿਲਕੁਲ ਵੀ ਭਰੀਆਂ ਨਹੀਂ ਜਾ ਰਹੀਆਂ ਹਨ। ਜਿਸ ਕਾਰਨ ਪੜ੍ਹੇ ਲਿਖੇ ਨੌਜਵਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਮੌਕੇ ਪ੍ਰਦਰਸ਼ਨ ਕਰ ਰਹੇ ਖੋਜਾਰਥੀ ਰਣਜੀਤ ਸਿੰਘ, ਰਘੁਬੀਰ ਸਿੰਘ, ਨਿਰਭੈ ਸਿੰਘ, ਅਮਨਦੀਪ ਸਿੰਘ ਆਦਿ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿਚ ਪੋ੍ਫੈਸਰਾਂ ਦੀਆਂ 1550 ਦੇ ਕਰੀਬ ਖਾਲੀ ਪਈਆਂ ਅਸਾਮੀਆਂ ਨੂੰ ਸਰਕਾਰ ਦੁਆਰਾ ਨਾ ਭਰਨ ਕਰਕੇ ਉੱਚ ਸਿੱਖਿਆ ‘ਚ ਕਾਫ਼ੀ ਨਿਘਾਰ ਆ ਚੁੱਕਾ ਹੈ। ਹਾਲਾਤ ਇੰਨੇ ਮਾੜੇ ਹਨ ਕਿ ਪੰਜਾਬ ਦੇ 48 ਸਰਕਾਰੀ ਕਾਲਜਾਂ ‘ਚ ਮਾਤ ਭਾਸ਼ਾ ਪੰਜਾਬੀ ਦੇ ਸਿਰਫ਼ 18 ਰੈਗੂਲਰ ਪੋ੍ਫੈਸਰ ਹਨ। ਵੀਰਵਾਰ ਨੂੰ ਇਸ ਰੋਸ ਮੁਜ਼ਾਹਰੇ ਦੀ ਯੋਜਨਾ ‘ਚ ਪੰਜਾਬ ਦੇ ਯੋਗਤਾ ਪ੍ਰਾਪਤ ਨੈੱਟ ਪਾਸ ਤੇ ਪੀਐੱਚਡੀ ਯੋਗਤਾ ਪ੍ਰਾਪਤ ਕੀਤੇ ਹੋਏ ਨੌਜਵਾਨ ਨੇ ਆਪਣਾ ਪੱਖ ਵੀ ਰੱਖਿਆ।

ਉਨ੍ਹਾਂ ਕਿਹਾ ਕਿ ਇਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਸਰਕਾਰੀ ਕਾਲਜ ਪੰਜਾਬ ਦੇ ਪੇਂਡੂ ਖੇਤਰ ਸਧਾਰਨ ਪਰਿਵਾਰਾਂ ਦੇ ਬੱਚਿਆਂ ਤੇ ਗ਼ਰੀਬ ਵਰਗ ਦੇ ਲਈ ਜਿੱਥੇ ਵਰਦਾਨ ਹਨ ਉੱਥੇ ਹੀ ਇਸ ਵਰਦਾਨ ਨੂੰ ਸਰਕਾਰਾਂ ਲੰਮੇ ਸਮੇਂ ਤੋਂ ਖੋਹ ਰਹੀਆਂ ਹਨ। ਸਰਕਾਰੀ ਕਾਲਜ ਬਚਾਓ ਮੰਚ ਦੀ ਇਹ ਹੀ ਪ੍ਰਮੁੱਖ ਮੰਗ ਹੈ ਕਿ 25 ਸਾਲਾਂ ਤੋਂ ਬੰਦ ਭਰਤੀ ਖੋਲ੍ਹੀ ਜਾਵੇ ਤੇ ਰੈਗੂਲਰ ਅਸਾਮੀਆਂ ਭਰੀਆਂ ਜਾਣ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਯੋਗਤਾ ਪ੍ਰਰਾਪਤ ਕਰਨ ਦੇ ਬਾਵਜੂਦ ਵੀ ਬੇਰੁਜ਼ਗਾਰ ਹੋ ਕੇ ਸੜਕਾਂ ‘ਤੇ ਨਾ ਭਟਕਦੇ ਫਿਰਨ।

ਉਨ੍ਹਾਂ ਕਿਹਾ ਕਿ ਇਸ ਤੋਂ ਬੁਰੀ ਗੱਲ ਕੀ ਹੋ ਸਕਦੀ ਹੈ ਕਿ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ਿਆਂ ‘ਚ ਯੂਜੀਸੀ ਨੈੱਟ ਤੇ ਪੀਐੱਚਡੀ ਵਰਗੀਆਂ ਯੋਗਤਾਵਾਂ ਪ੍ਰਰਾਪਤ ਕਰਨ ਦੇ ਬਾਵਜੂਦ ਵੀ ਇਸ ਤਰ੍ਹਾਂ ਦੇ ਰੋਸ ਮੁਜ਼ਾਹਰੇ ਕਰਨੇ ਪੈ ਰਹੇ ਹਨ। ਉਨ੍ਹਾਂ ਦੀ ਜਗ੍ਹਾ ਸੜਕਾਂ ‘ਤੇ ਮੁਜ਼ਾਹਰੇ ਕਰਨ ਦੀ ਨਹੀਂ ਸਗੋਂ ਕਲਾਸਾਂ ਕਾਲਜਾਂ ਦੇ ਕੈਂਪਸਾਂ ਵਿਚ ਪੰਜਾਬ ਦੇ ਵਿਦਿਆਰਥੀਆਂ ਦਾ ਭਵਿੱਖ ਰੋਸ਼ਨ ਕਰਨ ਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਜਲਦ ਲਾਗੂ ਨਾ ਕੀਤੀਆਂ ਗਈਆਂ ਤਾਂ ਉਹ ਮੁੜ ਜ਼ੋਰਦਾਰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇੇ।

Facebook Comments

Advertisement

ਤਾਜ਼ਾ

Congress infighting has hurt the state: Gyaspura Congress infighting has hurt the state: Gyaspura
ਪੰਜਾਬੀ9 mins ago

ਕਾਂਗਰਸ ਦੀ ਆਪਸੀ ਲੜਾਈ ਨੇ ਸੂਬੇ ਦਾ ਨੁਕਸਾਨ ਕੀਤਾ ਹੈ : ਗਿਆਸਪੁਰਾ

ਲੁਧਿਆਣਾ : ਕਾਂਗਰਸ ਦੀ ਚੱਲ ਰਹੀ ਲੜਾਈ ਨੇ ਸੂਬੇ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ, ਜਿਸ ਕਾਰਨ ਪੰਜਾਬ ਦੀ ਜਨਤਾ ‘ਚ...

A large quantity of bullet coin was recovered while digging the foundation of the house A large quantity of bullet coin was recovered while digging the foundation of the house
ਪੰਜਾਬ ਨਿਊਜ਼19 mins ago

ਘਰ ਦੀ ਨੀਂਹ ਪੁੱਟਦਿਆਂ ਬਰਾਮਦ ਹੋਇਆ ਵੱਡੀ ਮਾਤਰਾ ‘ਚ ਗੋਲੀ ਸਿੱਕਾ

ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਾਸੂਵਾਲ ਮੰਡੀ ਵਿਖੇ ਘਰ ਦੀ ਨੀਂਹ ਪੁੱਟਦਿਆਂ ਪਲਾਸਟਿਕ ਦੀ ਕੈਨੀ ਵਿਚ ਪਏ 336 ਵੱਖ-ਵੱਖ...

The mischievous miscreants attacked Dr. Phillaur. Statue of BR Ambedkar damaged The mischievous miscreants attacked Dr. Phillaur. Statue of BR Ambedkar damaged
ਅਪਰਾਧ29 mins ago

ਸ਼ਰਾਰਤੀ ਅਨਸਰਾਂ ਨੇ ਫਿਲੌਰ ‘ਚ ਡਾ. ਬੀਆਰ ਅੰਬੇਡਕਰ ਦਾ ਬੁੱਤ ਨੁਕਸਾਨਿਆ

ਫਿਲੌਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਪੁਲਿਸ ਨੇ ਸੋਮਵਾਰ ਅੱਧੀ ਰਾਤ...

Arhati Rajan of Hoshiarpur was rescued from the clutches of kidnappers Arhati Rajan of Hoshiarpur was rescued from the clutches of kidnappers
ਅਪਰਾਧ42 mins ago

ਹੁਸ਼ਿਆਰਪੁਰ ਦੇ ਆੜ੍ਹਤੀ ਰਾਜਨ ਨੂੰ ਅਗ਼ਵਾਕਾਰਾਂ ਦੇ ਚੁੰਗਲ ਤੋਂ ਛੁਡਾਇਆ

ਹੁਸ਼ਿਆਰਪੁਰ : ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਹੁਸ਼ਿਆਰਪੁਰ ਦੇ ਆੜ੍ਹਤੀ ਰਾਜਨ ਨੂੰ ਅਗ਼ਵਾਕਾਰਾਂ ਦੇ ਚੁੰਗਲ ਤੋਂ ਛੁਡਾ ਕੇ ਵੱਡੀ...

Honoring Maheshinder Singh Grewal of Shiromani Akali Dal Honoring Maheshinder Singh Grewal of Shiromani Akali Dal
ਪੰਜਾਬੀ51 mins ago

ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਕੀਤਾ ਸਨਮਾਨ

ਮਲੌਦ : ਸ਼੍ਰੋਮਣੀ ਅਕਾਲੀ ਦਲ ਦੇ ਨਿਧੱੜਕ ਤੇ ਸਿਰਕੱਢ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ...

MLA Lakha congratulates Charanjit Channi by feeding him laddu MLA Lakha congratulates Charanjit Channi by feeding him laddu
ਪੰਜਾਬੀ1 hour ago

ਵਿਧਾਇਕ ਲੱਖਾ ਨੇ ਚਰਨਜੀਤ ਚੰਨੀ ਨੂੰ ਲੱਡੂ ਖਿਲਾ ਕੇ ਦਿੱਤੀ ਵਧਾਈ

ਪਾਇਲ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬੀਤੀ ਰਾਤ ਗੱਡੀ ‘ਚ ਬਹਿ ਕੇ ਸਕੱਤਰੇਤ ਮੁੱਖ ਮੰਤਰੀ...

Charanjit Singh Channi shared laddu in the joy of becoming Chief Minister Charanjit Singh Channi shared laddu in the joy of becoming Chief Minister
ਪੰਜਾਬੀ1 hour ago

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ‘ਚ ਲੱਡੂ ਵੰਡੇ

ਸ੍ਰੀ ਮਾਛੀਵਾੜਾ ਸਾਹਿਬ : ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਬਣਨ ਦੀ ਖੁਸ਼ੀ...

Four ministers in the Captain's government will not return to Channy's new cabinet Four ministers in the Captain's government will not return to Channy's new cabinet
ਪੰਜਾਬ ਨਿਊਜ਼1 hour ago

ਚੰਨੀ ਦੀ ਨਵੀਂ ਕੈਬਨਿਟ ’ਚ ਕੈਪਟਨ ਸਰਕਾਰ ਦੇ ਚਾਰ ਮੰਤਰੀਆਂ ਦੀ ਨਹੀਂ ਹੋਵੇਗੀ ਵਾਪਸੀ

ਚੰਡੀਗੜ੍ਹ: ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ’ਚ ਕਈ ਨੌਜਵਾਨ ਚਿਹਰੇ ਸ਼ਾਮਲ ਹੋ ਸਕਦੇ ਹਨ। ਉੱਥੇ, ਕੈਪਟਨ...

Offline classes started at City University Offline classes started at City University
ਪੰਜਾਬ ਨਿਊਜ਼2 hours ago

ਸੀਟੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਈਆਂ ਆਫ਼ਲਾਇਨ ਕਲਾਸਾਂ

ਲੁਧਿਆਣਾ : ਸੀਟੀ ਯੂਨੀਵਰਸਿਟੀ ਕੈਂਪਸ ਵਿਚ ਇਕ ਵਾਰ ਫਿਰ ਤੋਂ ਰੌਣਕ ਵਾਪਿਸ ਆ ਗਈ ਹੈ ਕਿਉਂਕਿ ਇਸਦੇ ਦੂਜੇ ਅਤੇ ਤੀਜੇ...

Justin Trudeau is set to become Canada's next prime minister Justin Trudeau is set to become Canada's next prime minister
ਪੰਜਾਬੀ2 hours ago

ਜਸਟਿਨ ਟਰੂਡੋ ਦਾ ਫਿਰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨਾ ਤੈਅ

ਟੋਰਾਂਟੋ : ਕੈਨੇਡੀਅਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸੋਮਵਾਰ ਦੀਆਂ ਸੰਸਦੀ ਚੋਣਾਂ ਵਿੱਚ ਜਿੱਤ ਦਿਵਾਈ ਪਰ...

Warm welcome of Singh Sahib Giani Harpreet Singh by Sikh leaders in Pakistan Warm welcome of Singh Sahib Giani Harpreet Singh by Sikh leaders in Pakistan
ਧਰਮ3 hours ago

ਪਾਕਿਸਤਾਨ ‘ਚ ਸਿੱਖ ਆਗੂਆਂ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਨਿੱਘਾ ਸਵਾਗਤ

ਅੰਮ੍ਰਿਤਸਰ : ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਮਨਾਉਣ ਲਈ ਭਾਰਤ ਤੋਂ 9...

Punjab Cabinet discusses implementation of pro-poor initiatives in a timely manner Punjab Cabinet discusses implementation of pro-poor initiatives in a timely manner
ਪੰਜਾਬ ਨਿਊਜ਼3 hours ago

ਪੰਜਾਬ ਮੰਤਰੀ ਮੰਡਲ ਨੇ ਮੀਟਿੰਗ ‘ਚ ਗਰੀਬ ਪੱਖੀ ਪਹਿਲਕਦਮੀਆਂ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਬਾਰੇ ਕੀਤਾ ਵਿਚਾਰ ਵਟਾਂਦਰਾ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਆਪਣੀ ਪਹਿਲੀ ਮੀਟਿੰਗ ਵਿੱਚ ਗਰੀਬ ਪੱਖੀ...

Trending