ਪੰਜਾਬੀ
ਸਰਕਾਰੀ ਰਾਸ਼ਨ ਡਿਪੂਆਂ ਵਿੱਚ ਵੰਡੀ ਜਾ ਰਹੀ ਮਾੜੀ ਕਣਕ ਦੇ ਵਿਰੋਧ ‘ਚ ਕੀਤਾ ਪ੍ਰਦਰਸ਼ਨ
Published
3 years agoon

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਡਿਪੂਆਂ ਤੋਂ ਅਨਾਜ ਵੰਡਿਆ ਜਾਂਦਾ ਹੈ। ਜਗਰਾਓਂ ‘ਚ ਵਿਭਾਗ ਦੇ ਡਿਪੂ ਵਿਚ ਵੰਡੀ ਜਾ ਰਹੀ ਕਣਕ ਖਰਾਬ ਅਤੇ ਬਦਬੂਦਾਰ ਹੋਣ ਕਾਰਨ ਖਪਤਕਾਰਾਂ ਨੇ ਸ਼ਨੀਵਾਰ ਨੂੰ ਪ੍ਰਦਰਸ਼ਨ ਕੀਤਾ। ਮੁਹੱਲਾ ਗਾਂਧੀਨਗਰ ਦੇ ਗੁਰੂ ਦੇ ਭੱਠੇ ਤੇ ਰਮੇਸ਼ ਕੁਮਾਰ ਦੇ ਰਾਸ਼ਨ ਡਿਪੂ ਤੋਂ ਕਣਕ ਲੈ ਕੇ ਆਏ ਲਾਭਪਾਤਰੀਆਂ ਨੇ ਕਿਹਾ ਕਿ ਕਣਕ ਬਦਬੂ ਮਾਰਦੀ ਹੈ ਅਤੇ ਖਾਣ ਯੋਗ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਕਣਕ ਨੂੰ ਪੀਸਣ ਲਈ ਆਟਾ ਮਿੱਲ ਲੈ ਕੇ ਗਿਆ ਤਾਂ ਆਟਾ ਮਿੱਲ ਦੇ ਮਾਲਕ ਨੇ ਦੱਸਿਆ ਕਿ ਇਸ ਕਣਕ ਦੀ ਵਾਰ-ਵਾਰ ਸੁਲਪਿੰਗ ਕਰਨ ਤੋਂ ਬਾਅਦ ਵੀ ਬਦਬੂ ਆਉਂਦੀ ਹੈ। ਜਿਸ ਕਾਰਨ ਉਹ ਇਸ ਰਾਸ਼ਨ ਡਿਪੂ ਤੋਂ ਆ ਰਹੀ ਕਣਕ ਨੂੰ ਪੀਸਣ ਲਈ ਨਹੀਂ ਲੈ ਰਹੇ। ਖਪਤਕਾਰਾਂ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਨੇ ਡਿਪੂ ਮਾਲਕ ਨੂੰ ਮਾੜੀ ਕਣਕ ਦੇਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਹੋਰ ਕਣਕ ਉਪਲਬਧਨਹੀਂ ਹੈ ।
ਇਸ ਸਬੰਧੀ ਗੁਰੂ ਦੇ ਭੱਟਾ ਵਿਖੇ ਰਾਸ਼ਨ ਡਿਪੂ ਦੇ ਮਾਲਕ ਰਮੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਕਣਕ ਇਸੇ ਤਰ੍ਹਾਂ ਦੀ ਆਈ ਹੈ। ਜਿਸ ਨੂੰ ਉਹ ਵੰਡ ਰਹੇ ਹਨ। ਉਨ੍ਹਾਂ ਨੇ ਖਪਤਕਾਰਾਂ ਤੋਂ ਸ਼ਿਕਾਇਤਾਂ ਮਿਲਣ ‘ਤੇ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਹੈ। ਉਹ ਘੱਟ ਰਾਸ਼ਨ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਅਤੇ ਕਿਹਾ ਕਿ ਉਸਨੇ ਬਾਅਦ ਵਿੱਚ ਖਪਤਕਾਰ ਦੀ ਸ਼ਿਕਾਇਤ ‘ਤੇ ਉਸ ਨੂੰ ਪੂਰਾ ਰਾਸ਼ਨ ਦਿੱਤਾ ਸੀ।
You may like
-
ਪੰਜਾਬ ਦੇ ਅਨੇਕਾਂ ਨੀਲੇ ਕਾਰਡ ਧਾਰਕਾਂ ਨੂੰ ਲੱਗੇਗਾ ਝਟਕਾ, ਰਾਸ਼ਨ ਡਿਪੂਆਂ ‘ਤੇ ਨਹੀਂ ਮਿਲੇਗੀ ਸਹੂਲਤ
-
ਕਾਲਾ ਬਾਜ਼ਾਰੀ ਵਾਸਤੇ ਕਿਥੋਂ ਤੇ ਕਿਵੇਂ ਆਉਂਦੇ ਹਨ ਘਰੇਲੂ ਰਸੋਈ ਗੈਸ ਸਲੰਡਰ
-
ਜਾਂਚ ਪੜਤਾਲ ਦੌਰਾਨ ਵੱਡੀ ਗਿਣਤੀ ‘ਚ ਕਾਰਡ ਰੱਦ ਹੋਣ ਦੀ ਸੰਭਾਵਨਾ
-
ਜਹਾਜ਼ਾਂ ‘ਚ ਘੁੰਮਣ ਵਾਲੇ ਵੀ ਪੰਜਾਬ ਦੇ ਰਾਸ਼ਨ ਡਿਪੂਆਂ ‘ਤੇ ਲੱਗਦੇ ਹਨ ਲਾਈਨਾਂ ‘ਚ, ਸੱਚ ਜਾਣ ਹੋ ਜਾਵੋਗੇ ਹੈਰਾਨ-ਪਰੇਸ਼ਾਨ
-
ਮੁਫ਼ਤ ਕਣਕ ਵੰਡਣ ਬਦਲੇ ਪੈਸੇ ਲੈਣ ਵਾਲੇ ਡਿੱਪੂ ਹੋਲਡਰਾਂ ਖ਼ਿਲਾਫ਼ ਹੋਵੇਗੀ FIR
-
ਘਰੇਲੂ ਗੈਸ ਦੀ ਦੁਰਵਰਤੋਂ ‘ਤੇ ਨਕੇਲ ਕੱਸਣ ਲਈ ਲਗਾਤਾਰ ਛਾਪੇਮਾਰੀ ਜਾਰੀ-ਡੀ.ਐਫ.ਐਸ.ਸੀ.